ਸੀਏਏ ਦੇ ਸਮਰਥਨ ਲਈ ਸਕੂਲੀ ਵਿਦਿਆਰਥੀਆਂ ਨੂੰ ਵਰਤ ਰਹੀ ਹੈ ਆਰ.ਐਸ.ਐਸ

ਸੀਏਏ ਦੇ ਸਮਰਥਨ ਲਈ ਸਕੂਲੀ ਵਿਦਿਆਰਥੀਆਂ ਨੂੰ ਵਰਤ ਰਹੀ ਹੈ ਆਰ.ਐਸ.ਐਸ

ਚੰਡੀਗੜ੍ਹ, (ਏ.ਟੀ ਬਿਊਰੋ): ਆਰ.ਐਸ.ਐਸ ਦੀ ਸਿੱਖਿਆ ਨਾਲ ਸਬੰਧਿਤ ਸੰਸਥਾ ਵਿਦਿਆ ਭਾਰਤੀ ਅਖਿਲ ਭਾਰਤੀਆ ਵਿਦਿਆ ਸੰਸਥਾਨ ਵੱਲੋਂ ਚਲਾਏ ਜਾ ਰਹੇ ਸਕੂਲਾਂ 'ਚ ਬੱਚਿਆਂ ਤੋਂ ਵਿਵਾਦਿਤ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਸਮਰਥਨ 'ਚ ਦਸਤਖਤ ਕਰਵਾਏ ਜਹਾ ਰਹੇ ਹਨ। 

ਭਾਜਪਾ ਦੀ ਸੂਬਾ ਪੰਜਾਬ ਇਕਾਈ ਨੇ ਇਸ ਮਹੀਨੇ ਦੇ ਅਖੀਰ ਤੱਕ 1 ਲੱਖ ਦਸਤਖਤ ਕਰਾਉਣ ਦਾ ਟੀਚਾ ਮਿੱਥਿਆ ਹੈ। ਵਿਦਿਆ ਭਾਰਤੀ ਸੰਸਥਾਨ ਅਧੀਨ ਸੂਬੇ ਅੰਦਰ 124 ਸਕੂਲ ਚੱਲ ਰਹੇ ਹਨ ਜਿਹਨਾਂ 'ਚ 50,000 ਦੇ ਕਰੀਬ ਵਿਦਿਆਰਥੀ ਪੜ੍ਹ ਰਹੇ ਹਨ। ਪੰਜਾਬ ਦੇ ਦੋਆਬਾ ਖੇਤਰ ਵਿਚ ਹੀ ਇਸ ਸੰਸਥਾ ਅਧੀਨ 40 ਸਕੂਲ ਚੱਲਦੇ ਹਨ। ਇਹਨਾਂ ਸਕੂਲਾਂ ਤੋਂ ਇਲਾਵਾ ਕਈ ਨਿੱਜੀ ਸਿੱਖਿਆ ਅਦਾਰੇ ਵੀ ਇਸ ਮੁਹਿੰਮ 'ਚ ਸ਼ਾਮਲ ਦੱਸੇ ਜਾ ਰਹੇ ਹਨ।

ਦਾ ਟ੍ਰਿਬਿਊਨ ਅਖਬਾਰ ਨਾਲ ਗੱਲ ਕਰਦਿਆਂ ਅਬੋਹਰ ਦੇ ਵਿਦਿਆ ਮੰਦਿਰ ਸਕੂਲ ਵਿਚ ਸਮਾਜਿਕ ਸਿੱਖਿਆ ਵਿਸ਼ੇ ਦੀ ਅਧਿਆਪਕਾ ਜੋਤੀ ਬੱਤਰਾ ਨੇ ਕਿਹਾ ਕਿ ਸਕੂਲਾਂ ਵਿਚ ਸੀਏਏ ਦੇ ਸਮਰਥਨ 'ਚ ਫਲੈਕਸ ਲਾਏ ਗਏ ਹਨ ਅਤੇ ਵਿਦਿਆਰਥੀਆਂ ਨੂੰ ਇਸ ਕਾਨੂੰਨ ਦੇ ਸਮਰਥਨ 'ਚ ਦਸਤਖਤ ਕਰਨ ਲਈ ਕਿਹਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੱਖ ਤੌਰ 'ਤੇ 8ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਦਸਤਖਤ ਕਰਵਾਏ ਜਾ ਰਹੇ ਹਨ ਪਰ ਛੋਟੀਆਂ ਜਮਾਤਾਂ ਦੇ ਵਿਦਿਆਰਥੀ ਵੀ ਦਸਤਖਤ ਕਰ ਰਹੇ ਹਨ। 

ਉਹਨਾਂ ਦੱਸਿਆ ਕਿ ਸਕੂਲਾਂ ਵੱਲੋਂ ਮਾਪਿਆਂ ਨੂੰ ਵੀ ਇਸ ਕਾਨੂੰਨ ਦਾ ਸਮਰਥਨ ਕਰਨ ਲਈ ਕਿਹਾ ਜਾ ਰਿਹਾ ਹੈ ਤੇ ਸਵੇਰ ਦੀ ਪ੍ਰਾਰਥਨਾ ਵਿਚ ਵੀ ਇਸਦਾ ਪ੍ਰਚਾਰ ਕੀਤਾ ਜਾਂਦਾ ਹੈ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।