ਮੱਧ ਪ੍ਰਦੇਸ਼ ਵਿਚ ਉਜਾੜੇ ਸਿੱਖਾਂ ਦੀ ਸਾਰ ਲੈਣ ਜਾਣਗੇ ਭੂੰਦੜ ਤੇ ਚੰਦੂਮਾਜਰਾ

ਮੱਧ ਪ੍ਰਦੇਸ਼ ਵਿਚ ਉਜਾੜੇ ਸਿੱਖਾਂ ਦੀ ਸਾਰ ਲੈਣ ਜਾਣਗੇ ਭੂੰਦੜ ਤੇ ਚੰਦੂਮਾਜਰਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਅੱਜ ਮੱਧ ਪ੍ਰਦੇਸ਼ ਵਿਚ ਉਜਾੜੇ ਜਾ ਰਹੇ ਸਿੱਖ ਪਰਿਵਾਰਾਂ ਦੀ ਸਾਰ ਲੈਣ ਲਈ ਭੇਜਿਆ ਜਾ ਰਿਹਾ ਹੈ। 

ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਕਮੇਟੀ ਨੂੰ ਮੱਧ ਪ੍ਰਦੇਸ਼ ਵਿਚ ਸ਼ਿਓਪੁਰ ਦੇ ਉਹਨਾਂ ਸਿੱਖਾਂ ਪਰਿਵਾਰਾਂ ਦੀ ਤੁਰੰਤ ਮੱਦਦ ਕਰਨ ਦੀ ਜ਼ਿੰਮੇਵਾਰੀ ਲਾਈ ਗਈ ਹੈ, ਜਿਹਨਾਂ ਨੂੰ ਉਹਨਾਂ ਦੀਆਂ ਕਰੀਬ 200 ਏਕੜ ਜ਼ਮੀਨਾਂ 'ਚੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਜਿਹਨਾਂ ਦੇ ਘਰਾਂ ਨੂੰ ਢਾਹ ਦਿੱਤਾ ਗਿਆ ਹੈ।

ਪਾਰਟੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕਮੇਟੀ ਇਹਨਾਂ ਸਿੱਖਾਂ ਕੋਲੋਂ ਖੋਹੀਆਂ ਜ਼ਮੀਨਾਂ ਉਹਨਾਂ ਨੂੰ ਵਾਪਸ ਦਿਵਾਉਣ ਲਈ ਪੂਰੀ ਵਾਹ ਲਾਵੇਗੀ। ਇਹ ਮੱਧ ਪ੍ਰਦੇਸ਼ ਦੀ ਸਰਕਾਰ ਨੂੰ ਉਹਨਾਂ ਸਿੱਖਾਂ ਨੂੰ ਮੁਆਵਜ਼ਾ ਦੇਣ ਲਈ ਕਹੇਗੀ, ਜਿਹਨਾਂ ਦੇ ਘਰਾਂ ਨੂੰ ਨਜਾਇਜ਼ ਤਰੀਕੇ ਨਾਲ ਢਾਹਿਆ ਗਿਆ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।