ਅਮਰੀਕਾ ਦੀ ਮਸ਼ਹੂਰ ਗਾਇਕਾ ਰਿਹਾਨਾ ਨੇ ਕਿਸਾਨਾਂ ਲਈ ਮਾਰਿਆ ਹਾਅ ਦਾ ਨਾਹਰਾ

ਅਮਰੀਕਾ ਦੀ ਮਸ਼ਹੂਰ ਗਾਇਕਾ ਰਿਹਾਨਾ ਨੇ ਕਿਸਾਨਾਂ ਲਈ ਮਾਰਿਆ ਹਾਅ ਦਾ ਨਾਹਰਾ

ਅਮਰੀਕਾ ਦੀ ਭਾਰਤ ਦੀ ਟਵਿੱਟਰ ਟਰੈਂਡਿੰਗ ਵਿੱਚ ਪਹਿਲੇ ਨੰਬਰ ਤੇ

ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਇੱਕ ਫੋਟੋ ਪਾ ਕੇ ਅਮਰੀਕਾ ਦੀ ਮਸ਼ਹੂਰ ਗਾਇਕਾ ਰੋਬਿਨ ਰਿਹਾਨਾ ਫੈਂਟੀ ਨੇ ਸੁਆਲ ਖੜ੍ਹਾਕੀਤਾ ਹੈ ਕਿ “ਆਪਾਂ ਇਹਨਾਂ ਦੀ ਗੱਲ ਕਿਉਂ ਨਹੀਂ ਕਰ ਰਹੇ”। ਇਸ ਦੇ ਟਵੀਟ ਕਰਣ ਤੋਂ ਬਾਅਦ ਬੀ ਜੇ ਪੀ ਦੇ IT ਸੈਲ ਨੇ ਸਿੱਖਾਂ ਦੀਬਦਖੋਹੀ ਤੇ ਬਦਨਾਮੀ ਕਰਣ ਦੀ ਹਨੇਰੀ ਲਿਆ ਦਿੱਤੀ ਅਤੇ ਹਰੇਕ ਸਿੱਖ ਨੂੰ ਹੀ ਖਾਲਿਸਤਾਨੀ ਬਣਾ ਕੇ ਪੇਸ਼ ਕਰ ਦਿੱਤਾ ਜਿਵੇਂ ਸ਼ਾਂਤਮਈਮੁਜ਼ਾਹਰਾ ਕਰਣ ਵਾਲੇ ਸਾਰੇ ਦੇਸ਼ ਧ੍ਰੋਹੀ ਹੋਣ। 

ਪਰ ਸਿੱਖ ਨੌਜਵਾਨਾਂ ਨੇ ਵੀ ਉਸਦਾ ਧੰਨਵਾਦ, ਪੁਲਿਸ ਵਧੀਕੀ ਦੀਆਂ ਫੋਟੋਆਂ ਦੀ ਝੜੀ ਲਾ ਦਿੱਤੀ। ਇਸਤਰਾਂ ਦੀ ਚੱਲ ਰਹੀ ਬਹਿਸ ਨੇਉਸਦੀ ਟਵੀਟ ਨੂੰ ਅਮਰੀਕਾ ਤੇ ਭਾਰਤ ਵਿੱਚ ਪਹਿਲੇ ਨੰਬਰ ਦੀ ਟਰੈਂਡਿਗ ਵਿੱਚ ਲਿਆ ਦਿੱਤਾ ਹੈ।