ਭਾਰਤ ਵੱਲੋਂ ਕੀਤੇ ਜਾ ਰਹੇ ਮਨੁੱਖੀ ਹੱਕਾਂ ਦੇ ਘਾਣ ਖਿਲਾਫ ਅਮਰੀਕੀ ਕਾਂਗਰਸ 'ਚ ਪੇਸ਼ ਹੋਇਆ ਮਤਾ

ਭਾਰਤ ਵੱਲੋਂ ਕੀਤੇ ਜਾ ਰਹੇ ਮਨੁੱਖੀ ਹੱਕਾਂ ਦੇ ਘਾਣ ਖਿਲਾਫ ਅਮਰੀਕੀ ਕਾਂਗਰਸ 'ਚ ਪੇਸ਼ ਹੋਇਆ ਮਤਾ

ਵਾਸ਼ਿੰਗਟਨ: ਤਾਮਿਲ ਮੂਲ ਦੀ ਅਮਰੀਕਨ ਕਾਂਗਰਸਵੂਮੈਨ ਪ੍ਰਮਿਲਾ ਜੈਪਾਲ ਨੇ ਮੈਂਬਰ ਵਾਟਕਿਨਸ ਨਾਲ ਮਿਲ ਕੇ ਅਮਰੀਕੀ ਕਾਂਗਰਸ ਦੇ ਹਾਊਸ ਆਫ ਰਿਪਰਸੈਂਟੇਟਿਵਸ ਵਿੱਚ ਕਸ਼ਮੀਰ ਬਾਰੇ ਮਤਾ ਪੇਸ਼ ਕਰਦਿਆਂ ਭਾਰਤ ਵੱਲੋਂ ਕੀਤੇ ਜਾ ਰਹੇ ਮਨੁੱਖੀ ਹੱਕਾਂ ਦੇ ਘਾਣ ਨੂੰ ਅਮਰੀਕੀ ਕਾਂਗਰਸ ਦੀ ਮਦਦ ਨਾਲ ਰੁਕਵਾਉਣ ਲਈ ਅਹਿਮ ਕਦਮ ਚੁੱਕਿਆ ਹੈ। 

ਚੇਨੱਈ ਦੀ ਜੰਮਪਲ ਅਤੇ ਅਮਰੀਕੀ ਕਾਂਗਰਸ ਦੇ ਹਾਊਸ ਆਫ ਰਿਪਰਸੈਂਟੇਟਿਵਸ ਲਈ ਚੁਣੀ ਗਈ ਪਹਿਲੀ ਭਾਰਤੀ ਨਾਗਰਿਕ ਖੇਤਰ ਨਾਲ ਸਬੰਧਿਤ ਬੀਬੀ ਡੈਮੋਕਰੇਟ ਪਾਰਟੀ ਦੀ ਨੁਮਾਂਇੰਦਗੀ ਕਰਦੀ ਹੈ। ਉਹਨਾਂ ਕੁੱਝ ਹੋਰ ਮੈਂਬਰਾਂ ਨਾਲ ਮਿਲ ਕੇ ਭਾਰਤ ਵੱਲੋਂ ਕਸ਼ਮੀਰ ਵਿੱਚ ਕੀਤੇ ਜਾ ਰਹੇ ਮਨੁੱਖੀ ਹੱਕਾਂ ਦੇ ਖਿਲਾਫ ਵੱਡੀ ਅਵਾਜ਼ ਚੁੱਕੀ ਹੈ।


ਪ੍ਰਮਿਲਾ ਜੈਪਾਲ

ਉਹਨਾਂ ਟਵੀਟ ਕਰਦਿਆਂ ਕਿਹਾ ਕਿ ਉਹਨਾਂ ਇਹ ਮਤਾ ਅਮਰੀਕੀ ਕਾਂਗਰਸ ਰਾਹੀਂ ਭਾਰਤ ਸਰਕਾਰ ਨੂੰ ਜੰਮੂ ਕਸ਼ਮੀਰ ਵਿੱਚ ਸੰਚਾਰ ਸਾਧਨਾਂ 'ਤੇ ਪਾਬੰਦੀਆਂ ਹਟਾਉਣ ਅਤੇ ਗ੍ਰਿਫਤਾਰ ਲੋਕਾਂ ਨੂੰ ਰਿਹਾਅ ਕਰਨ ਤੇ ਲੋਕਾਂ ਦੀ ਧਾਰਮਿਕ ਅਜ਼ਾਦੀ ਨੂੰ ਬਹਾਲ ਰੱਖਣ ਲਈ ਕਹਿਣ ਵਾਸਤੇ ਪੇਸ਼ ਕੀਤਾ ਹੈ।  

ਸੂਤਰਾਂ ਮੁਤਾਬਿਕ ਭਾਰਤ ਵੱਲੋਂ ਕੂਟਨੀਤਕ ਅਫਸਰਾਂ ਰਾਹੀਂ ਪ੍ਰਮਿਲਾ ਜੈਪਾਲ 'ਤੇ ਦਬਾਅ ਬਣਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹਨਾਂ ਦ੍ਰਿੜਤਾ ਨਾਲ ਇਸ ਮਤੇ ਨੂੰ ਕਾਂਗਰਸ ਵਿੱਚ ਪੇਸ਼ ਕਰ ਦਿੱਤਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।