SAP 5 ਸਾਲਾਂ 'ਚ ਭਾਰਤ ਵਿਚ ਨਿਵੇਸ਼ ਨੂੰ ਦੁੱਗਣਾ ਕਰਨ ਦੀ ਯੋਜਨਾ ਬਣਾ ਰਿਹਾ : ਸੀਈਓ ਕ੍ਰਿਸ਼ਚੀਅਨ ਕਲੇਨ

SAP 5 ਸਾਲਾਂ 'ਚ ਭਾਰਤ ਵਿਚ ਨਿਵੇਸ਼ ਨੂੰ ਦੁੱਗਣਾ ਕਰਨ ਦੀ ਯੋਜਨਾ ਬਣਾ ਰਿਹਾ : ਸੀਈਓ ਕ੍ਰਿਸ਼ਚੀਅਨ ਕਲੇਨ
ਸੀਈਓ ਕ੍ਰਿਸ਼ਚੀਅਨ ਕਲੇਨ

  ਭਾਰਤੀ ਵਾਤਾਵਰਨ ਇਨੋਵੇਸ਼ਨ ਹੱਬ ਅਤੇ ਕਾਰੋਬਾਰ ਲਈ ਸੁਰੱਖਿਅਤ 

ਕੋਵਿਡ ਦੇ ਪ੍ਰਕੋਪ ਨੇ ਭਾਰਤ ਨਾਲੋਂ ਕਿਤੇ ਵੱਧ ਬਾਹਰਲੇ ਮੁਲਕਾਂ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਦਾ ਨਤੀਜਾ ਇਹ ਹੋਇਆ ਕਿ ਵਿਦੇਸ਼ਾਂ ਦੀ ਆਰਥਿਕ ਸਥਿਤੀ ਖ਼ਰਾਬ ਹੋਣ ਨਾਲ ਲੋਕਾਂ ਨੂੰ ਵਧੇਰੇ ਮੰਗਿਆਈ ਦਾ ਸਾਹਮਣਾ ਕਰਨਾ ਪਿਆ । ਨਤੀਜਾ ਜਨਕ ਪਿਛਲੇ ਸਾਲ, ਤਕਨੀਕੀ ਖੇਤਰ ਲਈ ਸੱਚਮੁੱਚ ਇੱਕ ਚੁਣੌਤੀਪੂਰਨ ਸਾਲ ਸੀ ਕਿਉਂਕਿ ਕੋਵਿਡ ਤੋਂ ਬਾਅਦ ਬਹੁਤ ਸਾਰੀਆਂ ਤਕਨੀਕੀ ਕੰਪਨੀਆਂ ਨੇ  ਆਪਣੇ ਕਾਰੋਬਾਰ ਵਿਚ ਅਸਲ ਉਛਾਲ ਦੇਖਿਆ। ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜੋ ਇਸ ਬਦਲਾਅ ਤੋਂ ਲਾਭ ਉਠਾਏਗਾ ਕਿਉਂਕਿ ਇੱਥੇ ਇੱਕ ਮਾਰਕੀਟ ਅਤੇ ਗਾਹਕਾਂ ਤੱਕ ਪਹੁੰਚ ਹੈ ਜੋ ਜਨਰੇਟਿਵ AI ਅਤੇ ਬਲਾਕਚੇਨ ਵਰਗੀ ਤਕਨਾਲੋਜੀ ਵਿੱਚ ਨਵੀਨਤਾ ਲਿਆਉਣ ਅਤੇ ਨਿਵੇਸ਼ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

SAP ਦੇ ਸੀਈਓ ਕ੍ਰਿਸਚੀਅਨ ਕਲੀਨ ਦੀ ਭਾਰਤ ਫੇਰੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਸ਼ਾਮਲ ਸੀ, ਜਿਸ ਦੌਰਾਨ ਉਨ੍ਹਾਂ ਨੇ ਦੇਸ਼ ਵਿੱਚ ਕਾਰੋਬਾਰ ਕਰਨ ਬਾਰੇ ਚਰਚਾ ਕੀਤੀ ਅਤੇ ਸਪਲਾਈ ਚੇਨ ਨੂੰ ਸੰਬੋਧਨ ਕੀਤਾ।  ਕਲੇਨ ਨੇ ਭਾਰਤ ਵਿੱਚ ਆਪਣੇ ਵਿਸ਼ਵਾਸ ਅਤੇ ਜਰਮਨੀ ਤੋਂ ਭਾਰਤ ਵਿੱਚ ਨਿਰਮਾਣ ਖੇਤਰ  ਦੇ ਨਿਵੇਸ਼ਾਂ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ।ਉਸਨੇ ਕਿਹਾ, “ਅਸੀਂ ਪ੍ਰਧਾਨ ਮੰਤਰੀ ਮੋਦੀ ਅਤੇ ਸਰਕਾਰ ਦੇ ਹੋਰ ਲੋਕਾਂ ਨਾਲ ਇਸ ਬਾਰੇ ਗੱਲ ਕੀਤੀ ਕਿ ਅਸੀਂ ਇੱਥੇ ਭਾਰਤ ਵਿੱਚ ਕਾਰੋਬਾਰ ਕਰਨ ਦੀ ਸੌਖ ਨੂੰ ਹੋਰ ਕਿਵੇਂ ਸਰਲ ਬਣਾ ਸਕਦੇ ਹਾਂ ਜੋ ਤਕਨਾਲੋਜੀ ਵਜੋਂ ਮੁੱਖ ਭੂਮਿਕਾ ਨਿਭਾਉਂਦੀ ਹੈ।  ਬੇਸ਼ੱਕ, ਜਦੋਂ ਭਾਰਤ ਦੇ ਸਥਿਰਤਾ ਟੀਚਿਆਂ ਤੱਕ ਪਹੁੰਚਣ ਦੀ ਗੱਲ ਆਉਂਦੀ ਹੈ, ਤਾਂ ਸਪਲਾਈ ਲੜੀ ਨੂੰ ਹੋਰ ਬਦਲਣ ਲਈ, ਖਾਸ ਤੌਰ 'ਤੇ ਭਾਰਤ ਦੇ ਛੋਟੇ ਅਤੇ ਮੱਧ-ਆਕਾਰ ਦੇ ਉਦਯੋਗਾਂ ਨੂੰ ਅਸਲ ਵਿੱਚ ਆਪਣੇ ਕਾਰੋਬਾਰ  ਵਿਚ ਸ਼ਾਮਿਲ ਕਰਨ ਦੇ ਨਾਲ ਨਾਲ ਵਧਾਉਣ ਵਿੱਚ ਮਦਦ ਦੀ ਜਰੂਰਤ ਹੈ ਇਸ ਲਈ ਇਹ ਮੁੱਖ ਫੋਕਸ ਖੇਤਰ ਹੈ।

ਜਿਸ ਦੇ ਚਲਦੇ ਜਰਮਨ ਸਾਫਟਵੇਅਰ ਕੰਪਨੀ ਸਪ ਸੇ (SAP SE) ਅਗਲੇ ਪੰਜ ਸਾਲਾਂ ਵਿੱਚ ਭਾਰਤ 'ਚ ਆਪਣੇ ਨਿਵੇਸ਼ ਨੂੰ ਦੁੱਗਣਾ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਸੀਈਓ ਕ੍ਰਿਸ਼ਚੀਅਨ ਕਲੇਨ ਨੇ ਮੀਡੀਆ  ਕਾਨਫਰੰਸ ਵਿਚ ਕਿਹਾ ਕਿ SAP ਭਾਰਤ ਵਿੱਚ ਬਿਹਤਰੀਨ ਮੁੱਖ ਉਤਪਾਦਾਂ ਦਾ ਵਿਕਾਸ ਕਰੇਗਾ । ਇਸ ਤੋਂ ਇਲਾਵਾ ਕਲੇਨ ਨੇ ਕਿਹਾ ਕਿ ਉਹ ਉਮੀਦ ਕਰਦਾ ਹੈ ਕਿ ਦੇਸ਼ SAP ਲਈ ਇੱਕ ਨਵੀਨਤਾ ਦਾ ਕੇਂਦਰ ਬਣ ਜਾਵੇਗਾ।

 ਇਕ ਮੀਡੀਆ ਅਦਾਰੇ ਨੇ ਸਵਾਲ ਕੀਤਾ ਕਿ, SAP ਵੀ ਹੋਰ ਗਲੋਬਲ ਬਾਜ਼ਾਰਾਂ ਤੋਂ ਮੰਦੀ ਨੂੰ ਦੂਰ ਕਰਨ ਲਈ ਭਾਰਤੀ ਬਾਜ਼ਾਰ ਨੂੰ ਇੱਕ ਖਤਰੇ ਤੋਂ ਮੁਕਤ ਵਿਕਲਪ ਵਜੋਂ ਦੇਖ ਰਿਹਾ ਹੈ?ਤਾਂ ਸਵਾਲ ਦੇ ਜਵਾਬ ਵਿਚ ਕਿਹਾ ਗਿਆ  ਕਿ ਭਾਰਤ ਵਿੱਚ, ਸਾਡੇ ਕੋਲ ਪਹਿਲਾਂ ਹੀ ਸਭ ਤੋਂ ਵੱਡਾ ਖੋਜ ਅਤੇ ਵਿਕਾਸ ਕੇਂਦਰ ਹੈ, ਪਰ ਅਸੀਂ  ਹੁਣ  ਇਸ ਤੋਂ ਲਾਭ ਪ੍ਰਾਪਤ ਕਰਕੇ ਦੁੱਗਣੇ ਹੋ ਜਾਵਾਂਗੇ ਕਿਉਂਕਿ ਇਥੇ ਆਰਥਿਕਤਾ ਮਜ਼ਬੂਤ ​​ਹੈ। ਹੁਣ ਸਾਡੇ ਕੋਲ 15,000 ਲੋਕ ਹਨ, ਤੇ ਇਹ ਕਹਿਣਾ ਵਾਜਬ ਹੈ ਕਿ ਹੁਣ ਤੋਂ ਪੰਜ ਸਾਲਾਂ ਵਿੱਚ, ਅਸੀਂ ਇਸ ਗਿਣਤੀ ਨੂੰ ਦੁੱਗਣਾ ਕਰ ਸਕਦੇ ਹਾਂ। ਭਾਰਤ ਵਿਚ ਕਾਰੋਬਾਰ ਕਰਨ ਦੀ ਸੌਖ ਬਿਹਤਰ ਹੋ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਸਾਡੇ ਚਾਂਸਲਰ (ਓਲਾਫ) ਸਕੋਲਜ਼ ਵਿਚਕਾਰ ਮੀਟਿੰਗ ਦੌਰਾਨ ਇਹ ਵੀ ਇੱਕ ਵੱਡਾ ਨੁਕਤਾ ਸੀ, ਕਿ ਵਪਾਰ ਕਰਨ ਦੀ ਸੌਖ ਨੂੰ ਹੋਰ ਸਰਲ ਬਣਾਉਣ ਦੀ ਲੋੜ ਹੈ, ਪਰ ਅਸੀਂ ਮਜ਼ਬੂਤ ​​ਪ੍ਰਤਿਭਾ ਦੇ ਅਧਾਰ ਦੇ ਨਾਲ-ਨਾਲ ਇੱਕ ਵਧੀਆ ਸਥਿਤੀ ਵਿੱਚ ਹਾਂ।

ਉਸਨੇ ਅੱਗੇ ਕਿਹਾ ਕਿ SAP MNCs ਨੂੰ ਆਪਣੇ ਕਾਰੋਬਾਰ ਦੇ ਕੁਝ ਹਿੱਸਿਆਂ ਨੂੰ ਭਾਰਤ ਵਿੱਚ ਲਿਜਾਣ 'ਚ ਵੀ ਮਦਦ ਕਰ ਰਿਹਾ ਹੈ ਕਿਉਂਕਿ ਉਹ ਆਪਣੀਆਂ ਸਪਲਾਈ ਚੇਨਾਂ ਨੂੰ ਖਤਰੇ ਤੋਂ ਮੁਕਤ ਕਰ ਕੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।  ਕਲੇਨ ਦਾ ਵਿਚਾਰ ਹੈ ਕਿ ਮਜ਼ਬੂਤ ​​ਅਰਥਵਿਵਸਥਾ ਅਤੇ ਪ੍ਰਤਿਭਾ ਦੇ ਆਧਾਰ ਅਤੇ ਭੂ-ਰਾਜਨੀਤਿਕ ਤਣਾਅ ਤੋਂ ਇਸ ਦੇ ਇਨਸੂਲੇਸ਼ਨ ਕਾਰਨ ਏਸ਼ੀਆ ਅਤੇ ਖਾਸ ਤੌਰ 'ਤੇ ਭਾਰਤ ਵਿਸ਼ਵ ਦ੍ਰਿਸ਼ਟੀਕੋਣ ਵਿੱਚ ਇੱਕ ਜੇਤੂ ਹੈ।

ਕਲੇਨ ਨੇ ਨੋਟ ਕੀਤਾ ਕਿ ਵੱਡੀਆਂ ਬਹੁ-ਰਾਸ਼ਟਰੀ ਕੰਪਨੀਆਂ ਕਿਸੇ ਇੱਕ ਖੇਤਰ ਵਿੱਚ ਇਕਾਗਰਤਾ ਤੋਂ ਆਪਣੀ ਲੌਜਿਸਟਿਕਸ ਅਤੇ ਸਪਲਾਈ ਚੇਨ ਨੂੰ ਖਤਰੇ ਤੋਂ ਮੁਕਤ ਕਰਨਾ ਚਾਹੁੰਦੀਆਂ ਹਨ ਅਤੇ SAP ਉਹਨਾਂ ਨੂੰ ਭਾਰਤ ਵਰਗੇ "ਸੁਰੱਖਿਅਤ, ਸਥਿਰ ਵਾਤਾਵਰਣ" ਵਿੱਚ ਜਾਣ 'ਚ ਮਦਦ ਕਰ ਰਿਹਾ ਹੈ। ਅੱਜ ਆਰਥਿਕ ਪੱਖੋਂ "ਧਾਰਨਾ ਅਤੇ ਰਾਜਨੀਤਿਕ ਮਾਹੌਲ" ਭਾਰਤ ਦੇ ਪੱਖ ਵਿੱਚ ਬਦਲ ਗਿਆ ਹੈ। 

ਅੱਗੇ ਉਹਨਾਂ ਨੇ  ਕਿਹਾ ਕਿ ਭਾਰਤੀ ਬਾਜ਼ਾਰ ਸਭ ਤੋਂ ਵੱਧ ਅਰਥ ਰੱਖਦਾ ਹੈ ਕਿਉਂਕਿ SAP "ਰੂਸ ਤੋਂ ਬਾਹਰ" ਹੈ ਜੋ ਯੂਕਰੇਨ ਵਿੱਚ ਆਪਣੀ ਮੌਜੂਦਗੀ ਨੂੰ ਬਰਕਰਾਰ ਰੱਖਦਾ ਹੈ, ਜਰਮਨੀ ਅਤੇ ਯੂਰਪ ਵਿੱਚ ਪ੍ਰਤਿਭਾ ਦੀ ਘਾਟ ਹੈ, ਚੀਨ ਆਪਣੇ ਦੇਸ਼ ਵਿੱਚ ਲੌਕਡਾਊਨ ਦੀਆਂ  ਰੁਕਾਵਟਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ  ਉੱਤਰੀ ਅਮਰੀਕਾ ਸਿਲੀਕਾਨ ਵੈਲੀ ਵਿੱਚ ਕੇਂਦਰਿਤ ਪ੍ਰਤਿਭਾ ਦੀ ਘਾਟ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।ਕਲੇਨ ਨੇ ਇਹ ਵੀ ਮੰਨਿਆ ਕਿ ਚੈਟਜੀਪੀਟੀ, ਏਆਈ ਅਤੇ ਮੈਟਾਵਰਸ "ਕਾਰੋਬਾਰ ਦੇ ਕੁਝ ਹਿੱਸਿਆਂ ਵਿੱਚ ਵਿਘਨ ਪਾਉਣਗੇ", ਪਰ ਉਹ ਵਿਸ਼ਵਾਸ ਕਰਦਾ ਹੈ ਕਿ ਉਹਨਾਂ ਵਿੱਚ ਵਿਘਨ ਪੈਦਾ ਕਰਨ ਦੀ ਬਜਾਏ "ਮਜ਼ਬੂਤ ​​ਵਰਤੋਂ ਦੇ ਕੇਸ ਵੱਧ ਹੋਣਗੇ।  ਉਸਨੇ ਅੱਗੇ ਕਿਹਾ ਕਿ ਤਕਨੀਕ ਅਗਲੇ ਦੋ ਤੋਂ ਤਿੰਨ ਸਾਲਾਂ ਵਿੱਚ ਪਰਿਪੱਕ ਹੋ ਜਾਵੇਗੀ ਅਤੇ SAP ਗਾਹਕਾਂ ਨੂੰ ਇਸ ਮੁਕਾਬਲੇ ਤੋਂ ਅੱਗੇ ਰੱਖਣ ਲਈ ਤੇ ਇਸ ਦੇ ਹੱਲ ਨੂੰ ਸ਼ਾਮਲ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ।

ਦਾ ਇਕਨੋਮਿਕਸ ਟਾਈਮਜ਼ ਨੇ ਜਦੋਂ ਪੁੱਛਿਆ ਕਿ, SAP ਦੇ ਗਲੋਬਲ ਮਾਲੀਏ ਵਿੱਚ ਭਾਰਤ ਦੇ ਸੰਚਾਲਨ ਵਿਚ ਕਿੰਨਾ ਕੁ ਯੋਗਦਾਨ ਪਾ ਰਹੇ ਹਨ?

ਤਾਂ ਜਵਾਬ ਵਿਚ ਕਿਹਾ ਕਿ ਸਾਡਾ ਫਲੈਗਸ਼ਿਪ ਸਾਡਾ ERP ਹੱਲ ਹੈ, ਅਤੇ ਇੱਥੇ ਭਾਰਤ ਵਿੱਚ ਬਹੁਤ ਸਾਰੇ ਕੋਡ ਅਤੇ IP ਵਿਕਸਿਤ ਕੀਤੇ ਗਏ ਹਨ ਅਤੇ ਇਸ ਵਿੱਚ SAP ਲਈ ਇੱਕ ਵੱਡਾ ਮਾਲੀਆ ਹਿੱਸਾ ਸ਼ਾਮਲ ਹੈ। ਸਪਲਾਈ ਚੇਨ ਸਥਿਰਤਾ ਤੇ ਸਾਡਾ ਪਲੇਟਫਾਰਮ ਜੋ ਸਾਡੇ ਸਾਰੇ ਉਤਪਾਦਾਂ ਦੀ ਬੁਨਿਆਦ ਹੈ, ਨੂੰ ਵੀ ਇੱਥੇ ਭਾਰਤ ਵਿੱਚ ਵਿਕਸਤ ਕੀਤਾ ਗਿਆ ਹੈ। ਇਸ ਲਈ, ਜ਼ਿਆਦਾਤਰ ਮਾਲੀਆ ਜੋ SAP ਚਲਾ ਰਿਹਾ ਹੈ ਉਸਦਾ ਸਰੋਤ ਕੋਡ ਇੱਥੇ ਭਾਰਤ ਵਿੱਚ ਹੈ।

ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਨਾ ਸਿਰਫ਼ ਕੰਮ ਨੂੰ ਭਾਰਤ ਵਿੱਚ ਤਬਦੀਲ ਕੀਤਾ ਹੈ, ਸਗੋਂ ਅਸੀਂ ਨਵੇਂ ਉਤਪਾਦਾਂ ਨੂੰ ਪੂਰੀ ਜ਼ਿੰਮੇਵਾਰੀ ਵਿਚ ਤਬਦੀਲ ਕੀਤਾ ਹੈ ਤਾਂ ਜੋ ਕਰਮਚਾਰੀਆਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਹ ਅਮਰੀਕਾ ਅਤੇ ਜਰਮਨੀ ਵਿੱਚ ਕੀਤੇ ਗਏ ਕੰਮ ਤੋਂ  ਏਥੇ ਘੱਟ ਹਨ।

ਐਸਏਪੀ ਦੇ ਸੀਈਓ ਕ੍ਰਿਸਚੀਅਨ ਕਲੇਨ ਨੇ ਭਾਰਤ ਦੀ ਆਰਥਿਕਤਾ ਵਿੱਚ ਆਪਣਾ ਭਰੋਸਾ ਪ੍ਰਗਟਾਇਆ ਅਤੇ ਇੱਕ  ਬਾਜ਼ਾਰ ਵਜੋਂ ਦੇਸ਼ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।  ਉਨ੍ਹਾਂ ਨੇ ਇਕ ਬਿਆਨ 'ਚ ਕਿਹਾ, 'ਭਾਰਤ ਇਕ ਮਹੱਤਵਪੂਰਨ ਬਾਜ਼ਾਰ ਵਾਲਾ ਸਥਾਨ  ਹੈ ਤੇ ਅਸੀਂ ਭਾਰਤ ਦਾ ਭਾਈਵਾਲ ਬਣ ਕੇ ਬਹੁਤ ਖੁਸ਼ ਹਾਂ"।ਉਸਨੇ ਇਹ ਵੀ ਕਿਹਾ ਕਿ ਉਹ ਭਾਰਤ ਦੀ ਆਰਥਿਕਤਾ ਅਤੇ ਜਰਮਨੀ ਤੋਂ ਨਿਵੇਸ਼ ਦੇ ਭਵਿੱਖ ਦੀਆਂ ਕਾਲਾਂ ਬਾਰੇ ਬਹੁਤ ਆਸ਼ਾਵਾਦੀ ਹੈ।

SAP  (Systems, Applications, and Products) ਵਾਲਡੋਰਫ਼, ਬੈਡਨ-ਵਰਟੇਮਬਰਗ ਵਿੱਚ ਸਥਿਤ ਇੱਕ ਜਰਮਨ ਬਹੁ-ਰਾਸ਼ਟਰੀ ਸਾਫਟਵੇਅਰ ਕੰਪਨੀ ਹੈ।  ਇਹ ਵਪਾਰਕ ਸੰਚਾਲਨ ਅਤੇ ਗਾਹਕ ਸਬੰਧਾਂ ਦਾ ਪ੍ਰਬੰਧਨ ਕਰਨ ਲਈ ਐਂਟਰਪ੍ਰਾਈਜ਼ ਸੌਫਟਵੇਅਰ ਵਿਕਸਿਤ ਕਰਦਾ ਹੈ। SAP ਕੰਪਨੀ ਦੁਨੀਆ ਦੀ ਪ੍ਰਮੁੱਖ ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ (ERP) ਸਾਫਟਵੇਅਰ ਵਿਕਰੇਤਾ ਹੈ। SAP ਸਭ ਤੋਂ ਵੱਡੀ ਗੈਰ-ਅਮਰੀਕੀ ਸਾਫਟਵੇਅਰ ਕੰਪਨੀ ਹੈ, ਤੇ ਮਾਲੀਏ ਦੇ ਹਿਸਾਬ ਦੇ ਨਾਲ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਜਨਤਕ ਤੌਰ 'ਤੇ ਵਪਾਰ ਕਰਨ ਵਾਲੀ ਸਾਫਟਵੇਅਰ ਕੰਪਨੀ ਹੈ, ਅਤੇ ਮਾਰਕੀਟ ਪੂੰਜੀਕਰਣ ਦੁਆਰਾ ਦੂਜੀ ਸਭ ਤੋਂ ਵੱਡੀ ਜਰਮਨ ਕੰਪਨੀ ਹੈ।  ERP ਸੌਫਟਵੇਅਰ ਤੋਂ ਇਲਾਵਾ ਕੰਪਨੀ ਡਾਟਾਬੇਸ ਸੌਫਟਵੇਅਰ ਅਤੇ ਤਕਨਾਲੋਜੀ (ਖਾਸ ਤੌਰ 'ਤੇ ਆਪਣੇ ਬ੍ਰਾਂਡ), ਕਲਾਊਡ ਇੰਜੀਨੀਅਰਡ ਸਿਸਟਮ, ਅਤੇ ਹੋਰ ERP ਸੌਫਟਵੇਅਰ ਉਤਪਾਦ ਵੀ ਵੇਚਦੀ ਹੈ, ਜਿਵੇਂ ਕਿ ਮਨੁੱਖੀ ਪੂੰਜੀ ਪ੍ਰਬੰਧਨ (HCM) ਸੌਫਟਵੇਅਰ ਜਿਸ ਨੂੰ ਗਾਹਕ ਸਬੰਧ ਪ੍ਰਬੰਧਨ (CRM) ਵੀ ਕਿਹਾ ਜਾਂਦਾ ਹੈ।  ਗਾਹਕ ਅਨੁਭਵ ਐਂਟਰਪ੍ਰਾਈਜ਼ ਪ੍ਰਦਰਸ਼ਨ ਪ੍ਰਬੰਧਨ (EPM) ਸਾਫਟਵੇਅਰ, ਉਤਪਾਦ ਲਾਈਫਸਾਈਕਲ ਪ੍ਰਬੰਧਨ (PLM) ਸਾਫਟਵੇਅਰ, ਸਪਲਾਈਰ ਰਿਲੇਸ਼ਨਸ਼ਿਪ ਮੈਨੇਜਮੈਂਟ (SRM) ਸਾਫਟਵੇਅਰ, ਸਪਲਾਈ ਚੇਨ ਮੈਨੇਜਮੈਂਟ (SCM) ਸਾਫਟਵੇਅਰ, ਬਿਜ਼ਨਸ ਟੈਕਨਾਲੋਜੀ ਪਲੇਟਫਾਰਮ (BTP) ਸਾਫਟਵੇਅਰ ਅਤੇ ਪ੍ਰੋਗਰਾਮਿੰਗ ਵਾਤਾਵਰਣ SAP AppGyver ਕਾਰੋਬਾਰ  ਵਿਚ ਆਪਣੀ ਵਿਸ਼ੇਸ਼ ਭੂਮਿਕਾ ਅਦਾ ਕਰ ਰਿਹਾ ਹੈ।
 

ਡਾ. ਸਰਬਜੀਤ ਕੌਰ ਜੰਗ