ਭਾਰਤ ਦੇ ਮੁੱਖ ਜੱਜ ਨੂੰ ਬਰੀ ਕਰਨ 'ਤੇ ਨਿਰਾਸ਼ ਹੋਈ ਸ਼ਿਕਾਇਤ ਕਰਨ ਵਾਲੀ ਔਰਤ

ਭਾਰਤ ਦੇ ਮੁੱਖ ਜੱਜ ਨੂੰ ਬਰੀ ਕਰਨ 'ਤੇ ਨਿਰਾਸ਼ ਹੋਈ ਸ਼ਿਕਾਇਤ ਕਰਨ ਵਾਲੀ ਔਰਤ

ਨਵੀਂ ਦਿੱਲੀ: ਭਾਰਤ ਦੇ ਮੁੱਖ ਜੱਜ ਰੰਜਨ ਗੋਗੋਈ ਖਿਲਾਫ ਸ਼ਰੀਰਕ ਜ਼ਬਰਦਸਤੀ ਦੇ ਦੋਸ਼ ਲਾਉਣ ਵਾਲੀ ਸੁਪਰੀਮ ਕੋਰਟ ਦੀ ਸਾਬਕਾ ਔਰਤ ਮੁਲਾਜ਼ਮ ਨੇ ਕਿਹਾ ਕਿ ਉਹ ਅੰਦਰੂਨੀ ਜਾਂਚ ਕਮੇਟੀ ਵੱਲੋ ਮੁਲਕ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਕਲੀਨ ਚਿੱਟ ਦਿੱਤੇ ਜਾਣ ਤੋਂ ਪੂਰੀ ਤਰ੍ਹਾਂ ਨਿਰਾਸ਼ ਹੈ। 

ਔਰਤ ਨੇ ਕਿਹਾ ਕਿ ਇਹ ਫੈਸਲਾ ਉਤਸ਼ਾਹ ਮੱਠਾ ਪਾਉਣ ਵਾਲਾ ਹੈ। ਉਸ ਨੇ ਕਿਹਾ, ‘ਭਾਰਤ ਦੀ ਔਰਤ ਨਾਗਰਿਕ ਹੋਣ ਨੇ ਨਾਤੇ ਮੇਰੇ ਨਾਲ ‘‘ਵੱਡਾ ਧੱਕਾ’ ਹੋਇਆ ਹੈ ਤੇ ਮੁਲਕ ਦੀ ਸਿਖਰਲੀ ਅਦਾਲਤ ਤੋਂ ਨਿਆਂ ਤੇ ਹਰਜਾਨਾ ਮਿਲਣ ਦੀ ਆਸ ਟੁੱਟਣ ਦੇ ਡਰ ਵਾਲਾ ਸੁਫਨਾ ਸੱਚ ਹੋ ਗਿਆ ਹੈ।" 

ਉਂਝ ਔਰਤ ਨੇ ਕਿਹਾ ਕਿ ਉਹ ਆਪਣੇ ਵਕੀਲਾਂ ਨਾਲ ਸਲਾਹ-ਮਸ਼ਵਰੇ ਮਗਰੋਂ ਅਗਲੀ ਪੇਸ਼ਕਦਮੀ ਬਾਰੇ ਫੈਸਲਾ ਲਏਗੀ।
ਸਬੰਧਿਤ ਖ਼ਬਰ: ਸ਼ਰੀਰਕ ਜ਼ਬਰਦਸਤੀ ਦੇ ਦੋਸ਼ਾਂ ਤੋਂ ਬਰੀ ਕੀਤਾ ਭਾਰਤ ਦਾ ਮੁੱਖ ਜੱਜ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ