ਚਹੁੰ ਦੇਸ਼ਾਂ ਦੇ ਕੁਆਡ ਸਮੂਹ ਦੀ ਅਹਿਮ ਬੈਠਕ 12 ਮਾਰਚ ਨੂੰ 

ਚਹੁੰ ਦੇਸ਼ਾਂ ਦੇ ਕੁਆਡ ਸਮੂਹ ਦੀ ਅਹਿਮ ਬੈਠਕ 12 ਮਾਰਚ ਨੂੰ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ, ਭਾਰਤ, ਜਪਾਨ ਅਤੇ ਅਸਟ੍ਰੇਲੀਆ ਵੱਲੋਂ ਹਿੰਦ-ਪ੍ਰਸ਼ਾਂਤ ਮਹਾਸਾਗਰ ਇਲਾਕੇ ਵਿਚ ਸੁਰੱਖਿਆ ਸਹਿਯੋਗ ਮਜ਼ਬੂਤ ਕਰਨ ਲਈ ਬਣਾਏ ਗਏ ਕੁਆਡ ਸਮੂਹ ਦੀ ਅਹਿਮ ਬੈਠਕ 12 ਮਾਰਚ ਨੂੰ ਹੋਣ ਜਾ ਰਹੀ ਹੈ। ਇਸ ਬੈਠਕ ਵਿਚ ਚਾਰਾਂ ਦੇਸ਼ਾਂ ਦੇ ੳੇੁੱਚ ਆਗੂ ਸ਼ਾਮਲ ਹੋਣਗੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਦੇ ਸੁਗਾ ਅਤੇ ਅਸਟ੍ਰੇਲੀਅਨ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਆਨਲਾਈਨ ਬੈਠਕ ਵਿਚ ਭਾਗ ਲੈਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਦੇ ਵਿਦੇਸ਼ ਮਹਿਕਮੇ ਨੇ ਕਿਹਾ ਕਿ ਬੈਠਕ ਵਿਚ ਚਾਰਾਂ ਦੇਸ਼ਾਂ ਦੇ ਆਗੂ ਸਾਂਝੇ ਹਿੱਤਾਂ ਵਾਲੇ ਕੌਮਾਂਤਰੀ ਮਸਲਿਆਂ ਬਾਰੇ ਗੱਲਬਾਤ ਕਰਨਗੇ ਅਤੇ ਹਿੰਦ-ਪ੍ਰਸ਼ਾਂਤ ਮਹਾਸਾਗਰ ਇਲਾਕੇ ਨੂੰ ਖੁੱਲ੍ਹਾ, ਅਜ਼ਾਦ ਅਤੇ ਸਭ ਦੀ ਵਰਤੋਂ ਯੋਗ ਰੱਖਣ ਲਈ ਵਿਚਾਰ ਸਾਂਝੇ ਕਰਨਗੇ। 

ਦੱਸ ਦਈਏ ਕਿ ਹਿੰਦ-ਪ੍ਰਸ਼ਾਂਤ ਮਹਾਸਾਗਰ ਇਲਾਕਾ ਵਿਸ਼ਵ ਵਪਾਰ ਵਿਚ ਸਮੁੰਦਰੀ ਰਾਹਦਾਰੀ ਦਾ ਅਹਿਮ ਹਿੱਸਾ ਹੈ ਅਤੇ ਚੀਨ ਇਸ ਇਲਾਕੇ ਵਿਚ ਆਪਣਾ ਦਬਦਬਾ ਲਗਾਤਾਰ ਵਧਾ ਰਿਹਾ ਹੈ। ਚੀਨ ਦੇ ਪ੍ਰਭਾਵ ਨੂੰ ਚੁਣੌਤੀ ਦੇਣ ਲਈ ਅਮਰੀਕਾ ਨੇ ਚਾਰ ਦੇਸ਼ਾਂ ਦਾ ਇਹ ਸਮੂਹ ਖੜ੍ਹਾ ਕੀਤਾ ਹੈ।