ਭਾਰਤ ਸਰਕਾਰ ਵਲੋਂ ਹਿੰਦੂ ਜੱਥੇ 'ਤੇ 'ਕਟਾਸ ਰਾਜ ਮੰਦਰ' ਪਾਕਿਸਤਾਨ ਜਾਣ ਉਪਰ ਰੋਕ

ਭਾਰਤ ਸਰਕਾਰ ਵਲੋਂ ਹਿੰਦੂ ਜੱਥੇ 'ਤੇ 'ਕਟਾਸ ਰਾਜ ਮੰਦਰ' ਪਾਕਿਸਤਾਨ ਜਾਣ ਉਪਰ ਰੋਕ

ਪਾਕਿਸਤਾਨ ਸਥਿਤ ਸ਼੍ਰੀ ਕਟਾਸਰਾਜ ਦੇ ਦਰਸ਼ਨਾਂ ਲਈ ਜਾਂਦੇ ਸ਼ਰਧਾਲੂਆਂ ਦੇ ਜੱਥੇ ਨੂੰ ਇਸ ਵਾਰ ਕੇਂਦਰ ਸਰਕਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

 ਅੰਮਿ੍ਤਸਰ : ਪਾਕਿਸਤਾਨ ਸਥਿਤ ਸ਼੍ਰੀ ਕਟਾਸਰਾਜ ਦੇ ਦਰਸ਼ਨਾਂ ਲਈ ਜਾਂਦੇ ਸ਼ਰਧਾਲੂਆਂ ਦੇ ਜੱਥੇ ਨੂੰ ਇਸ ਵਾਰ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਦੇ ਨਾਲ ਸ਼ਰਧਾਲੂਆਂ 'ਚ ਰੋਹ ਹੈ। ਇਸ ਸਬੰਧੀ ਕੇਂਦਰੀ ਸਨਾਤਨ ਧਰਮ ਸਭਾ (ਉੱਤਰੀ ਖਿੱਤਾ) ਦੇ ਪ੍ਰਧਾਨ ਸ਼ਿਵਪ੍ਰਤਾਪ ਬਜਾਜ ਨੇ ਕਿਹਾ ਕਿ ਉਨ੍ਹਾਂ ਨੂੰ ਵਿਦੇਸ਼ ਮੰਤਰਾਲਾ ਦੇ ਡਾਇਰੈਕਟਰ ਦੀ ਤਰਫੋਂ ਜਾਣਕਾਰੀ ਮਿਲੀ ਹੈ ਕਿ ਕੋਵਿਡ-19 ਦੇ ਵੱਧਦੇ ਅਸਰ, ਹਿੰਦ-ਪਾਕਿ ਬਾਰਡਰ ਬੰਦ ਹੋਣ ਤੇ ਪਾਕਿਸਤਾਨ ਵਿਚਲੀ ਸੂਰਤੇਹਾਲ ਦੇ ਮੱਦੇਨਜ਼ਰ 9 ਤੋਂ 14 ਮਾਰਚ ਤਕ ਹੋਣ ਵਾਲੀ ਕਟਾਸਰਾਜ ਤੀਰਥ ਯਾਤਰਾ ਲਈ ਕੇਂਦਰ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਤਰਾਂ ਮੁਤਾਬਕ ਪਾਕਿਸਤਾਨ ਵਿਚ ਸਿਹਤ ਸਬੰਧੀ ਬੁਨਿਆਦੀ ਢਾਂਚਾ ਨਹੀਂ ਹੈ ਤੇ ਮਹਾਮਾਰੀ ਕਾਰਨ ਮਾਰਚ 2020 ਤੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਜੀਆਂ ਦਾ ਆਉਣਾ-ਜਾਣਾ ਤੇ ਵਪਾਰਕ ਸਰਗਰਮੀ 'ਤੇ ਰੋਕ ਲਾ ਦਿੱਤੀ ਗਈ ਹੈ। ਬਜਾਜ ਨੇ ਕਿਹਾ ਕਿ ਮੰਤਰਾਲਾ ਤੇ ਸਰਕਾਰ ਨੂੰ ਸਫ਼ਰ 'ਤੇ ਜਾਣ ਦੀ ਇਜਾਜ਼ਤ ਨਾ ਦੇਣ ਬਾਰੇ ਯਾਤਰਾ ਸ਼ੁਰੂ ਹੋਣ ਤੋਂ 5-6 ਦਿਨ ਪਹਿਲਾਂ ਜਾਣੂ ਕਰਵਾਉਣਾ ਚਾਹੀਦਾ ਸੀ। ਯਾਤਰਾ ਰੱਦ ਹੋਣ ਕਾਰਨ ਤੀਰਥ ਯਾਤਰੀ ਜੋ 8 ਸੂਬਿਆਂ ਨਾਲ ਸਬੰਧਤ ਹਨ, ਦੇ ਧਾਰਮਿਕ ਜਜ਼ਬੇ ਨੂੰ ਠੇਸ ਪੁੱਜੀ ਹੈ। ਇਸ ਵਾਰ 100 ਯਾਤਰੀਆਂ ਦਾ ਜੱਥਾ ਸ਼੍ਰੀ ਕਟਾਸਰਾਜ ਯਾਤਰਾ 'ਤੇ ਜਾਣਾ ਸੀ ਤੇ 11 ਮਾਰਚ ਨੂੰ ਮਹਾਸ਼ਿਵਰਾਰਤੀ ਓਧਰ ਮਨਾਉਣੀ ਸੀ ਪਰ ਇਜਾਜ਼ਤ ਨਾ ਮਿਲਣ ਕਾਰਨ ਦੁੱਖ ਲੱਗਿਆ ਹੈ।