ਮੁਹਾਲੀ ਦਾ ਪੰਜਾਬੀ ਗਭਰੂ ਅਮਰੀਕਾ ਜਾਣ ਦੇ ਲਾਲਚ 'ਚ ਏਜੰਟਾਂ ਨੇ ਠਗਿਆ

ਮੁਹਾਲੀ ਦਾ ਪੰਜਾਬੀ ਗਭਰੂ ਅਮਰੀਕਾ ਜਾਣ ਦੇ ਲਾਲਚ 'ਚ ਏਜੰਟਾਂ ਨੇ ਠਗਿਆ

*ਸੌਦਾ 40 ਲੱਖ ਰੁਪਏ ਵਿੱਚ ਤੈਅ ਹੋਇਆ ਜਿਸ ਵਿੱਚ 20 ਲੱਖ ਰੁਪਏ ਮੈਕਸੀਕੋ ਪਹੁੰਚ ਕੇ ਅਤੇ ਬਾਕੀ ਪੈਸਾ ਅਮਰੀਕਾ ਪਹੁੰਚਣ 'ਤੇ ਦੇਣੇ ਸਨ   

*ਏਜੰਟਾਂ ਨੇ ਅਗਵਾ ਕਰਕੇ ਕੁੱਟਮਾਰ ਕੀਤੀ ਅਤੇ  ਚਾਰ ਲੱਖ ਰੁਪਏ ਦੇ ਕੇ ਵਾਪਸ ਦੇਸ਼ ਪਰਤਿਆ

ਆਸ਼ੂਤੋਸ਼ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਬਹਿਲੋਲਪੁਰ ਪਿੰਡ ਦਾ ਰਹਿਣ ਵਾਲਾ 22 ਸਾਲਾ ਨੌਜਵਾਨ ਹੈ ਅਤੇ ਉਹ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣਾ ਚਾਹੁੰਦਾ ਸੀ।12 ਵੀਂ ਪਾਸ ਆਸ਼ੂਤੋਸ਼ ਦੇ ਵਿਦੇਸ਼ ਜਾਣ ਦੀ ਜ਼ਿੱਦ ਕਾਰਨ ਹੀ ਉਹ ਏਜੰਟ ਦੇ ਝਾਂਸੇ ਵਿੱਚ ਆ ਗਿਆ ਸੀ।ਸੌਦਾ 40 ਲੱਖ ਰੁਪਏ ਵਿੱਚ ਤੈਅ ਹੋਇਆ ਜਿਸ ਵਿੱਚ 20 ਲੱਖ ਰੁਪਏ ਮੈਕਸੀਕੋ ਪਹੁੰਚ ਕੇ ਅਤੇ ਬਾਕੀ ਪੈਸਾ ਅਮਰੀਕਾ ਪਹੁੰਚਣ 'ਤੇ ਦੇਣੇ ਸਨ।ਏਜੰਟਾਂ ਦੇ ਕਹਿਣ ਮੁਤਾਬਕ ਆਸ਼ੂਤੋਸ਼ ਨੇ 27 ਦਸੰਬਰ 2022 ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਇੰਡੋਨੇਸ਼ੀਆ ਲਈ ਉਡਾਣ ਭਰੀ। ਉਹ ਪਹਿਲੀ ਵਾਰ ਬਹੁਤ ਚਾਅ ਨਾਲ ਜਹਾਜ਼ ਵਿੱਚ ਬੈਠਿਆ ਸੀ । ਇੰਡੋਨੇਸ਼ੀਆ ਵਿੱਚ ਆਸ਼ੂਤੋਸ਼ ਨੂੰ ਏਜੰਟਾਂ ਨੇ ਅਗਵਾ ਕਰਕੇ ਕੁੱਟਮਾਰ ਕੀਤੀ ਅਤੇ ਉਹ ਉਹਨਾਂ ਨੂੰ ਚਾਰ ਲੱਖ ਰੁਪਏ ਦੇ ਕੇ ਵਾਪਸ ਦੇਸ਼ ਪਰਤਿਆ ਸੀ।

ਆਸ਼ੂਤੋਸ਼ ਦੇ ਚਾਚਾ ਸੁਖਵਿੰਦਰ ਸਿੰਘ  ਵਿੱਕੀ ਨੇ ਦੱਸਿਆ ਕਿ ਉਸ ਦੇ ਇੱਕ ਜਾਣਕਾਰ ਨੇ ਦੋ ਨੰਬਰ ਵਿੱਚ ਭਤੀਜੇ ਨੂੰ ਮੈਕਸੀਕੋ ਰਾਹੀਂ ਅਮਰੀਕਾ ਭੇਜਣ ਬਾਰੇ ਦੱਸਿਆ ਸੀ।ਸੌਦਾ 40 ਲੱਖ ਰੁਪਏ ਵਿੱਚ ਤੈਅ ਹੋਇਆ, ਜਿਸ ਵਿੱਚ 20 ਲੱਖ ਰੁਪਏ ਮੈਕਸੀਕੋ ਪਹੁੰਚ ਕੇ ਅਤੇ ਬਾਕੀ ਪੈਸਾ ਅਮਰੀਕਾ ਪਹੁੰਚਣ ਉੱਤੇ ਦੇਣੇ ਸਨ। ਏਜੰਟਾਂ ਦੇ ਕਹਿਣ ਮੁਤਾਬਕ ਆਸ਼ੂਤੋਸ਼ ਨੇ 27 ਦਸੰਬਰ 2022 ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਇੰਡੋਨੇਸ਼ੀਆ ਲਈ ਉਡਾਣ ਭਰੀ।ਆਸ਼ੂਤੋਸ਼ ਅਨੁਸਾਰ "ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਪਹੁੰਚਣ ਤੱਕ ਸਭ ਕੁਝ ਠੀਕ ਸੀ।"ਉਸ ਨੇ ਇੱਕ ਹੋਟਲ ਵਿੱਚ ਦੋ ਦਿਨ ਬਤੀਤ ਕੀਤੇ ਅਤੇ ਉੱਥੇ ਉਸ ਦੀ ਮੁਲਾਕਾਤ ਪੰਜਾਬ ਦੇ ਹੀ ਦੀਦਾਰ ਸਿੰਘ ਨਾਮਕ ਨੌਜਵਾਨ ਨਾਲ ਹੋਈ। ਦੋ ਦਿਨ ਹੋਟਲ ਵਿੱਚ ਬਤੀਤ ਕਰਨ ਤੋਂ ਬਾਅਦ ਆਸ਼ੂਤੋਸ਼ ਨੇ ਬਾਲੀ ਸਥਿਤ ਏਜੰਟ ਨੂੰ ਆਪਣੇ ਪਹੁੰਚਣ ਬਾਰੇ ਜਾਣਕਾਰੀ ਦਿੱਤੀ।  ਆਸ਼ੂਤੋਸ਼ ਦਸਦਾ ਹੈ ਕਿ,"ਦੂਜੇ ਦਿਨ ਏਜੰਟ ਵੱਲੋਂ ਭੇਜੇ ਗਏ ਨੌਜਵਾਨ ਉਸ ਨੂੰ ਅਤੇ ਸਾਥੀ ਦੀਦਾਰ ਸਿੰਘ ਨੂੰ ਹੋਟਲ ਵਿੱਚੋਂ ਲੈ ਗਏ ਅਤੇ ਇੱਕ ਘਰ ਵਿੱਚ ਨਜ਼ਰਬੰਦ ਕਰ ਦਿੱਤਾ।" ਆਸ਼ੂਤੋਸ਼ ਨੇ ਦੱਸਿਆ ਉੱਥੇ ਉਸ ਨਾਲ ਅਤੇ ਦੀਦਾਰ ਸਿੰਘ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਕੀਤੀ ਗਈ।ਆਸ਼ੂਤੋਸ਼ ਮੁਤਾਬਕ ਏਜੰਟ ਇਸ ਗੱਲ ਲਈ ਦਬਾਅ ਪਾ ਰਿਹਾ ਸੀ ਕਿ ਆਪਣੇ ਘਰ ਵਾਲਿਆਂ ਨੂੰ ਫ਼ੋਨ ਕਰ ਕੇ ਆਖੋ ਕਿ ਪੈਸੇ ਏਜੰਟਾਂ ਨੂੰ ਦੇ ਦਿੱਤੇ ਜਾਣ।

ਆਸ਼ੂਤੋਸ਼ ਨਾਲ ਇਹ ਕੁੱਟਮਾਰ ਕਈ ਦਿਨ ਹੁੰਦੀ ਗਈ। ਆਸ਼ੂਤੋਸ਼ ਨੇ ਦੱਸਿਆ ਕਿ ਏਜੰਟ ਨੇ ਗੰਨ ਪੁਆਇੰਟ ਉੱਤੇ ਉਸ ਤੋਂ ਇਹ ਅਖਵਾਉਣ ਲਈ ਜ਼ੋਰ ਪਾਇਆ ਕਿ ਆਪਣੇ ਘਰ ਵਾਲਿਆਂ ਨੂੰ ਸੂਚਿਤ ਕਰੋ ਕਿ ਤੁਸੀਂ ਮੈਕਸੀਕੋ ਪਹੁੰਚ ਗਏ ਹੋ ਅਤੇ ਪੈਸੇ ਏਜੰਟ ਨੂੰ ਦੇ ਦਿੱਤੇ ਜਾਣ ਜਦ ਕਿ ਉਹ ਬਾਲੀ ਵਿੱਚ ਸਨ। ਆਸ਼ੂਤੋਸ਼ ਦੇ ਚਾਚਾ ਸੁਖਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਉਸ ਨੂੰ ਭਤੀਜੇ ਦੀਆਂ ਗੱਲਾਂ ਉੱਤੇ ਕੁਝ ਸ਼ੱਕ ਹੋਇਆ ਤਾਂ ਉਸ ਨੂੰ ਵੀਡੀਓ ਕਾਲ ਕਰਨ ਲਈ ਆਖਿਆ। ਇਸ ਤੋਂ ਬਾਅਦ ਆਸ਼ੂਤੋਸ਼ ਨੇ ਫ਼ੋਨ ਕੱਟ ਦਿੱਤਾ।

ਕੁਝ ਸਮੇਂ ਬਾਅਦ ਆਸ਼ੂਤੋਸ਼ ਨੇ ਫਿਰ ਵੀਡੀਓ ਕਾਲ ਕੀਤੀ ਤਾਂ ਉਸ ਨੇ ਦਾਅਵਾ ਕੀਤਾ ਕਿ ਉਹ ਫਲਾਈਟ ਵਿੱਚ ਹੈ ਜਦ ਕਿ ਹਕੀਕਤ ਇਹ ਸੀ ਕਿ ਉਹ ਕਮਰੇ ਵਿੱਚ ਸੀ।ਸ਼ੱਕ ਹੋਣ ਉੱਤੇ ਉਸ ਨੇ ਉਸ ਬੰਦੇ ਨਾਲ ਗੱਲ ਕੀਤੀ, ਜਿਸ ਨੇ ਅਮਰੀਕਾ ਭੇਜਣ ਵਾਲੇ ਏਜੰਟ ਦੀ ਦੱਸ ਪਾਈ ਸੀ।ਸੁਖਵਿੰਦਰ ਸਿੰਘ ਵਾਰ-ਵਾਰ ਏਜੰਟਾਂ ਨੂੰ ਫ਼ੋਨ ਕਰਦਾ ਪਰ ਉਹ ਪੈਸੇ ਦੀ ਵਾਰ-ਵਾਰ ਮੰਗ ਕਰਦੇ।ਅੰਤ ਵਿੱਚ ਏਜੰਟ ਨੇ ਸਪੱਸ਼ਟ ਆਖ ਦਿੱਤਾ ਕਿ ਜੇਕਰ ਆਸ਼ੂਤੋਸ਼ ਜ਼ਿੰਦਾ ਚਾਹੀਦਾ ਹੈ ਤਾਂ ਪੈਸਿਆਂ ਦਾ ਤੁਰੰਤ ਭੁਗਤਾਨ ਕਰ ਦਿੱਤਾ ਜਾਵੇ।

ਸੁਖਵਿੰਦਰ ਸਿੰਘ ਨੇ ਦੱਸਿਆ, "ਆਪਣੇ ਨਾਲ ਹੋਏ ਧੋਖੇ ਦੀ ਜਾਣਕਾਰੀ ਬਲੌਂਗੀ ਪੁਲਿਸ ਥਾਣੇ ਵਿੱਚ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਦੌਰਾਨ ਏਜੰਟ ਵਾਰ-ਵਾਰ ਪੈਸੇ ਲਈ ਫ਼ੋਨ ਕਰਦੇ ਰਹੇ।ਅੰਤ ਵਿੱਚ ਉਨ੍ਹਾਂ ਪੁਲਿਸ ਦੇ ਸੀਨੀਅਰ ਅਫ਼ਸਰਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਤਾਂ ਬਲੌਂਗੀ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਹੋਈ।

ਇਸ ਦੌਰਾਨ ਸੁਖਵਿੰਦਰ ਸਿੰਘ ਨੇ ਆਸ਼ੂਤੋਸ਼ ਦੀ ਘਰ ਵਾਪਸੀ ਲਈ ਏਜੰਟਾਂ ਨੂੰ ਚਾਰ ਲੱਖ ਰੁਪਏ ਦਿੱਤੇ।ਇਸ ਤੋਂ ਇਲਾਵਾ ਆਪ ਟਿਕਟ ਕਰਵਾ ਕੇ ਉਸ ਦੀ ਘਰ ਵਾਪਸੀ ਕਰਵਾਈ। ਸੁਖਵਿੰਦਰ ਸਿੰਘ ਦੱਸਦੇ ਹਨ ਕਿ ਬੇਸ਼ੱਕ ਪੁਲਿਸ ਨੇ ਫ਼ੋਨ ਨੰਬਰ ਦੇ ਆਧਾਰ ਉੱਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਐਫਆਈਆਰ ਦਰਜ ਕਰ ਦਿੱਤੀ ਹੈ।ਪਰ ਏਜੰਟ ਵਿਦੇਸ਼ ਵਿੱਚ ਹੋਣ ਕਰ ਕੇ ਫ਼ਿਲਹਾਲ ਕਾਨੂੰਨ ਦੇ ਸ਼ਿਕੰਜੇ ਤੋਂ ਬਾਹਰ ਹੈ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਸ਼ੂਤੋਸ਼ ਨੂੰ ਬਚਾਉਣ ਲਈ ਉਨ੍ਹਾਂ ਵਿਦੇਸ਼ ਮੰਤਰਾਲੇ, ਇੰਡੋਨੇਸ਼ੀਆ ਸਥਿਤ ਭਾਰਤੀ ਦੂਤਾਵਾਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਕੀਤਾ ਪਰ ਕੁਝ ਨਹੀਂ ਹੋਇਆ।ਆਸ਼ੂਤੋਸ਼ ਨੇ ਦੱਸਿਆ ਕਿ ਏਜੰਟ ਵੱਲੋਂ ਉਸ ਨੂੰ ਖਾਣਾ ਪੀਣਾ ਦਿੱਤਾ ਜਾਂਦਾ ਸੀ ਪਰ ਰੋਜ਼ਾਨਾ ਕੁੱਟਮਾਰ ਵੀ ਕੀਤੀ ਜਾਂਦੀ ਸੀ।ਆਸ਼ੂਤੋਸ਼ ਨੇ ਦੱਸਿਆ ਕਿ ਏਜੰਟ ਪੰਜਾਬੀ ਬੋਲਦੇ ਸਨ ਅਤੇ ਉਨ੍ਹਾਂ ਦੇ ਕਬਜ਼ੇ ਵਿੱਚ ਕਈ ਨੌਜਵਾਨ ਹਨ।   

ਸੁਖਵਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਕੋਲ ਤਿੰਨ ਏਕੜ ਜ਼ਮੀਨ ਹੈ ਅਤੇ ਇਸ ਦੀ ਆਮਦਨ ਤੋਂ ਹੀ ਘਰ ਚੱਲਦਾ ਹੈ।ਇਸ ਮਾਮਲੇ ਵਿੱਚ ਮੁਹਾਲੀ ਦੇ ਬਲੌਂਗੀ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਖਰੜ ਦਾ ਸੀਆਈਏ ਸਟਾਫ਼ ਕਰ ਰਿਹਾ ਹੈ। ਐਫਆਈਆਰ ਵਿੱਚ ਸ਼ਿਕਾਇਤ ਕਰਤਾ ਸੁਖਵਿੰਦਰ ਸਿੰਘ ਹੈ ਅਤੇ ਪੁਲਿਸ ਨੇ ਫ਼ੋਨ ਨੰਬਰਾਂ ਦੇ ਆਧਾਰ ਉੱਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੁਖਵਿੰਦਰ ਸਿੰਘ ਵਲੋਂ ਕੀਤੇ ਦਾਅਵੇ ਅਤੇ ਦੱਸੀ ਕਹਾਣੀ ਨੂੰ ਪੁਲਿਸ ਨੇ ਬਿਆਨ ਬਣਾ ਕੇ ਜਾਂਚ ਦਾ ਅਧਾਰ ਬਣਾਇਆ ਹੈ।