ਸਿੱਖ ਫੌਜੀਆਂ ਲਈ ਭਾਰਤ ਵਿੱਚ ਵੀ ਬਣ ਚੁਕੇ ਨੇ  ਹੈਲਮੇਟ

ਸਿੱਖ ਫੌਜੀਆਂ ਲਈ ਭਾਰਤ ਵਿੱਚ ਵੀ ਬਣ ਚੁਕੇ ਨੇ  ਹੈਲਮੇਟ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ-ਭਾਰਤ ਵਿੱਚ ਪਿਛਲੇ ਸਾਲ 2022 ਵਿੱਚ ਕਾਨਪੁਰ ਆਧਾਰਿਤ ਐੱਮਕੇਯੂ ਕੰਪਨੀ ਨੇ ਸਿੱਖ ਫੌਜੀਆਂ ਦੇ ਸਿਰਾਂ 'ਤੇ ਪਾਉਣ ਲਈ ਹੈੱਡਗੇਅਰ ਬਣਾਉਣ ਦਾ ਦਾਅਵਾ ਕੀਤਾ ਸੀ।ਬੀਤੀ 5 ਜਨਵਰੀ ਨੂੰ ਭਾਰਤੀ ਫੌਜ ਲਈ ਕੇਂਦਰ ਸਰਕਾਰ ਨੇ ਸਿੱਖ ਫੌਜੀਆਂ ਲਈ 12,730 ਹੈਲਮੇਟ ਦਾ ਆਰਡਰ ਵੀ ਦਿੱਤਾ ਹੈ।ਉਨ੍ਹਾਂ ਦੀ ਵੈਬਸਾਈਟ ਮੁਤਾਬਕ, ਕੰਪਨੀ ਨੇ ਸਮਾਰਟ ਡਿਜ਼ਾਈਨ ਅਤੇ ਤਕਨੀਕਾਂ ਦੀ ਵਰਤੋਂ ਕਰਕੇ ਵਿਕਸਤ ਕੀਤਾ ਗਿਆ, Kavro SCH 111 T ਇੱਕ ਵਿਸ਼ੇਸ਼ ਬੈਲਿਸਟਿਕ ਹੈਲਮੇਟ ਹੈ ਜੋ ਸਿੱਖ ਸੈਨਿਕਾਂ ਵੱਲੋਂ ਡਿਊਟੀ ਵੇਲੇ ਪਹਿਨਣ ਲਈ ਤਿਆਰ ਕੀਤਾ ਗਿਆ ਹੈ।ਸਿੱਖ ਫੌਜੀਆਂ ਲਈ ਤਿਆਰ ਵਿਸ਼ੇਸ਼ ਹੈਲਮੇਟਇਸ ਦੀ ਖ਼ਾਸੀਅਤ ਇਹ ਹੈ ਕਿ ਹਰ ਤਰ੍ਹਾਂ ਦੇ ਜੰਗਜੂ ਮਾਹੌਲ ਵਿੱਚ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਨੂੰ ਸਿਰ ਦੇ ਆਕਾਰ ਦੇ ਮੁਤਾਬਕ ਡਿਜ਼ਾਈਨ ਕੀਤਾ ਗਿਆ ਹੈ।ਇਸ ਦਾ ਭਾਰ ਅਤੇ ਇਸ ਵਿੱਚ ਵਰਤੀ ਗਈ ਸਮੱਗਰੀ ਨੂੰ ਇਸ ਤਰ੍ਹਾਂ ਰੱਖਿਆ ਗਿਆ ਹੈ ਕਿ ਇਸ ਨੂੰ ਲੰਬੇ ਸਮੇਂ ਤੱਕ ਪਾ ਕੇ ਰੱਖਿਆ ਜਾ ਸਕਦਾ ਹੈ।ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਹੈਲਮੇਟ 40 ਫੀਸਦ ਦਿਮਾਗ਼ੀ ਸੱਟ ਨੂੰ ਘਟਾ ਸਕਦਾ ਹੈ।ਇਸ ਤੋਂ ਇਲਾਵਾ ਫੌਜ ਵਿੱਚ ਵਰਤੇ ਜਾਣ ਵਾਲੇ ਹੋਰ ਸਾਜੋ-ਸਾਮਾਨ, ਜਿਵੇਂ ਕਿ ਹੈੱਡਫੋਨ ਆਦਿ ਵੀ ਇਸਤੇਮਾਲ ਕੀਤੇ ਜਾਣ ਦੇ ਸਹਾਇਕ ਹੈ।