ਪੰਜਾਬ ਵਿੱਚ ਤਿਰੰਗੇ ਦਾ ਲਹਿਰਾਉਣਾ ਸਾਡੀ ਅਣਖ ਤੇ ਗ਼ੈਰਤ ਨੂੰ ਵੰਗਾਰ: ਭਾਈ ਰਾਜਿੰਦਰ ਸਿੰਘ
ਅਪਨੇ ਘਰਾਂ/ਦੁਕਾਨਾਂ ਉੱਤੇ ਮੀਰੀ ਪੀਰੀ ਦੇ ਕੇਸਰੀ ਨਿਸ਼ਾਨ ਸਾਹਿਬ ਝੁਲਾਓ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ 12 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਣ ਵਾਲੇ ਦਰਸ਼ਨ ਦਾਸ ਨੂੰ ਯੂਕੇ ਵਿਚ ਜਾ ਕੇ ਆਪਣੇ ਹਥੀ ਸਜ਼ਾ ਦੇਣ ਵਾਲੇ ਭਾਈ ਰਾਜਿੰਦਰ ਸਿੰਘ ਨੇ ਪੰਜਾਬ ਅੰਦਰ ਤਿਰੰਗੇਆਂ ਨੂੰ ਲਹਰਾਉਣ ਲਈ ਆੜੇ ਹਥੀ ਲੈਂਦਿਆਂ ਕਿਹਾ ਕਿ ਸਾਡੀ ਜਿੰਦ-ਜਾਨ ਤੋਂ ਪਿਆਰੇ ਤੇ ਸਾਡੇ ਸੁਆਸਾਂ ਦੀ ਧੜਕਣ ਮੀਰੀ ਪੀਰੀ ਅਤੇ ਹਜ਼ਾਰਾਂ ਹੋਰ ਗੁਰਦੁਆਰਿਆਂ ਉੱਤੇ ਇਸ ਤਿਰੰਗੇ ਨੇ ਟੈੰਕਾ ਤੋਪਾਂ ਆਦਿ ਹਥਿਆਰਾਂ ਨਾਲ ਅਟੈਕ ਕਰਕੇ ਸਾਡੇ ਉਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰਣ ਦੇ ਨਾਲ ਹਜ਼ਾਰਾਂ ਸਿੰਘਾ ਸਿੰਘਣੀਆਂ ਅਤੇ ਬੱਚਿਆਂ ਨੂੰ ਸ਼ਹੀਦ ਕੀਤਾ ਹੈ । ਛੋਟੇ ਛੋਟੇ ਬੱਚਿਆਂ ਦੇ ਸੀਨਿਆਂ ਵਿੱਚ ਗੋਲੀਆਂ ਮਾਰੀਆਂ ਹਨ, ਇਸ ਜ਼ੁਲਮੀ ਤਿਰੰਗੇ ਹੇਠ ਸਾਡੀਆਂ ਦਾਦੀਆਂ, ਮਾਂਵਾਂ, ਭੈਣਾਂ ਤੇ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਹਨ, ਸਾਡੇ ਦਾਦਿਆਂ, ਦਾਦੀਆਂ, ਬਾਪੂਆਂ, ਮਾਂਵਾਂ, ਤੇ ਧੀਆਂ ਦੀਆਂ ਇੱਜ਼ਤਾਂ ਸੱਥਾਂ ਵਿੱਚ ਰੋਲਣ ਦੇ ਨਾਲ ਇਨ੍ਹਾਂ ਦੇ ਸੀਨਿਆਂ ਵਿੱਚ ਗੋਲੀਆਂ ਮਾਰੀਆ ਗਈਆਂ ਸਨ । ਉਨ੍ਹਾਂ ਕਿਹਾ ਕਿ ਦਿੱਲੀ ਦੇ ਝੂਠ ਦੇ ਤਖਤ ਉੱਤੇ ਜੋ ਵੀ ਬੈਠਾ ਸੀ ਤੇ ਜੋ ਬੈਠਾ ਹੈ ਉਹ ਸਾਡੇ ਲਈ ਜ਼ੁਲਮ ਤੇ ਜਬਰ ਦਾ ਪੑਤੀਕ ਹੈ। ਸਾਡੇ ਮੀਰੀ ਪੀਰੀ ਦੀ ਸੱਚ ਦੀ ਅਵਾਜ਼ ਨੂੰ ਬੰਦ ਕਰਨ ਲਈ ਕਾਬਲ ਤੋਂ “ਪਾਪ ਦੀ ਜੰਝ” ਚੜਦੀ ਰਹੀ ਸੀ ਪਰ 1984 ਨੂੰ ਇਹ “ਪਾਪ ਦੀ ਜੰਝ” ਦਿੱਲੀਓਂ ਚੜ ਕੇ ਆਈ । ਇਸ ਕਰਕੇ ਪੰਜਾਬ ਵਿੱਚ ਤਿਰੰਗੇ ਦਾ ਲਹਿਰਾਉਣਾ ਸਾਡੀ ਅਣਖ ਤੇ ਗ਼ੈਰਤ ਨੂੰ ਵੰਗਾਰ ਹੈ ।
ਅਸੀਂ ਪੰਜਾਬ ਦੇ ਹਰ ਇਨਸਾਨ ਨੂੰ ਬੇਨਤੀ ਕਰ ਦੇ ਹਾ ਕਿ ਅਪਨੇ ਅਪਨੇ ਘਰਾਂ, ਦੁਕਾਨਾਂ ਉੱਤੇ ਮੀਰੀ ਪੀਰੀ ਦੇ ਕੇਸਰੀ ਨਿਸ਼ਾਨ ਸਾਹਿਬ ਝੁਲਾਓ ।
ਉਨ੍ਹਾਂ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਚ ਨੇ ਸਾਨੂੰ ਇਹ ਸਮਝਾਇਆ ਹੈ ਕਿ ਖ਼ਾਲਸਾ ਜੀ ਨੇ ਸਸਤਰ ਪਹਿਨ ਕੇ ਮੀਰ ਦੀ ਮੀਰੀ ਖੋਹ ਲੈਣੀ ਹੈ ਤੇ ਸ਼ਬਦ ਦੀ ਪੑੀਤ ਕਰਕੇ ਪੀਰ ਦੀ ਪੀਰੀ ਖਿੱਚ ਲੈਣੀ ਹੈ। ਇੰਨਾਂ ਸਿਧਾਂਤੀ ਨੇ ਮੀਰੀ ਤੇ ਪੀਰੀ ਦੇ ਮੈਦਾਨ ਵਿੱਚ ਪਾਖੰਡੀ, ਜੁਲਮ ਤੇ ਜਬਰ ਦੀਆਂ ਤਾਕਤਾਂ ਨੂੰ ਖਤਮ ਕਰਕੇ “ਹੰਨੇ ਹੰਨੇ ਪੀਰੀ” ਦੇ ਸਿਧਾਂਤੀ ਨੂੰ ਸਥਾਪਿਤ ਕਰਨਾ ਹੈ।
ਸਾਡੇ ਸ਼ਹੀਦ ਵੀਰ ਕਹਿੰਦੇ ਹਨ- ਜਦੋਂ ਕੌਮਾਂ ਕਰਵਟ ਲੈੰਦੀਆਂ ਹਨ ਤਾਂ ਇਤਿਹਾਸ ਵੀ ਥਰਥਰਾਉਣ ਲੱਗ ਜਾਂਦਾ ਹੈ । "ਹਮ ਕੋ ਸਤਿਗੁਰ ਰਾਜ ਲਿਖ ਦੀਆਂ। ਖਾਲਸੈ ਦੇਇ ਭੇਟ ਸਿਰ ਸੀਆ।"
ਅੰਤ ਵਿਚ ਉਨ੍ਹਾਂ ਪੰਥ ਨੂੰ ਸੁਨੇਹਾ ਦੇਂਦਿਆਂ ਕਿਹਾ ਕਿ ਖ਼ਾਲਸਾ ਜੀਓ ! ਇਸ ਕਰਕੇ ਖਾਲਿਸਤਾਨ ਦੀ ਅਜ਼ਾਦੀ ਤੋਂ ਬਿਨਾ ਆਪਾ ਅਪਣੇ ਸੑੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਣ ਦੁਨੀਆ ਤੱਕ ਨਹੀਂ ਪਹੁੰਚਾ ਸਕਦੇ ਤੇ ਨਾਹੀ ਕੌਮੀ ਵਿਕਾਸ ਕਰ ਸਕਦੇ ਹਾਂ। ਇਸ ਕਰਕੇ ਸਾਡੇ ਸਿੰਘ ਜੇਲਾ ਕੱਟ ਰਹੇ ਹਨ, ਤਸੀਹੇ ਝੱਲ ਰਹੇ ਹਨ, ਸੀਨਿਆਂ ਵਿੱਚ ਗੋਲੀਆਂ ਖਾ ਰਹੇ ਹਨ, ਫਾਂਸੀਆਂ ਦੇ ਰੱਸੇ ਚੁੱਮ ਰਹੇ ਹਨ ।
ਭਾਈ ਰਾਜਿੰਦਰ ਸਿੰਘ ਨੇ ਦਰਸ਼ਨ ਦਾਸ ਸੋਧਾ ਕਾਂਡ ਵਿਚ ਤਕਰੀਬਨ 24 ਸਾਲ ਯੂਕੇ ਅੰਦਰ ਜੇਲ੍ਹ ਕੱਟੀ ਹੈ ਤੇ ਕੁਝ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਰਿਹਾ ਹੋਏ ਹਨ ।
Comments (0)