ਸ਼ਹੀਦ ਭਾਈ ਸੁਭਾਸ਼ ਸਿੰਘ ਦੀ 31 ਵੀਂ ਬਰਸੀ ਗੁਰਦੁਆਰਾ ਸ਼ਹੀਦਾਂ ਸਾਹਿਬ ਜੇਠੂਵਾਲ ਵਿਖੇ ਮਨਾਈ ਗਈ

ਸ਼ਹੀਦ ਭਾਈ ਸੁਭਾਸ਼ ਸਿੰਘ ਦੀ 31 ਵੀਂ ਬਰਸੀ ਗੁਰਦੁਆਰਾ ਸ਼ਹੀਦਾਂ ਸਾਹਿਬ ਜੇਠੂਵਾਲ ਵਿਖੇ ਮਨਾਈ ਗਈ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸੰਨ੍ਹ 1978 ਦੀ ਵਿਸਾਖੀ  ਦੇ ਸ਼ਹੀਦ ਸਿੰਘਾਂ ਅਤੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ  ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਵਾਲੇ ਮਹਾਂਪੁਰਸ਼ਾਂ ਵਲੋਂ ਆਰੰਭੇ ਸਿੱਖ ਸੰਘਰਸ਼ ਵਿਚ ਸ਼ਹਾਦਤਾਂ ਪਾਉਣ ਵਾਲੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮ੍ਰਪਿਤ ਸ਼ਹੀਦ ਭਾਈ ਸੁਭਾਸ਼ ਸਿੰਘ ਦੀ 31 ਵੀਂ ਬਰਸੀ ਗੁਰਦੁਆਰਾ ਸ਼ਹੀਦਾਂ ਸਾਹਿਬ ਜੇਠੂਵਾਲ ਵਿਖੇ ਮਨਾਈ ਗਈ ।

ਭਾਈ ਸ਼ਮਸ਼ੇਰ ਸਿੰਘ ਜੇਠੂਵਾਲ ਨੇ ਦਸਿਆ ਕਿ ਸਾਲਾਨਾਂ ਸ਼ਹੀਦੀ ਸਮਾਗਮ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਹਰਦੀਪ ਸਿੰਘ ਜੀ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਉਪਰੰਤ ਪੰਥ ਪ੍ਰਸਿੱਧ ਢਾਡੀ ਗਿਆਨੀ ਸੁਖਦੇਵ ਸਿੰਘ ਬੂਹ ਵਲੋਂ ਬੀਰ ਕਵਿਤਾਵਾਂ ਗਾਇਨ ਕਰਕੇ "ਸਾਕਾ ਜੱਲਿਆਵਾਲਾ ਬਾਗ਼" ਦਾ ਇਤਿਹਾਸ ਸਾਂਝਾ ਕਰਦਿਆਂ ਸ਼ਹੀਦ ਊਧਮ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼ ਦੀ ਜੰਗੇ ਅਜਾਦੀ ਵਿਚ ਸਿੱਖਾਂ ਦਾ ਯੋਗਦਾਨ ਅਤੇ ਤਤਕਾਲੀ ਹਾਕਮਾਂ ਵਲੋਂਸੰਨ੍ਹ 1984 ਵਿਚ ਸਾਡੇ ਨਾਲ ਕੀਤਾ ਗਿਆ ਮਤਰੇਈ ਮਾਂ ਵਾਲੇ ਸਲੂਕ ਦੀ ਬਾਖੂਬੀ ਵਿਆਖਿਆ ਕੀਤੀ ਗਈ ।

ਇਸ ਮੌਕੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਤੋਂ ਗਿਆਨੀ ਸੁਖਚੈਨ ਸਿੰਘ, ਪ੍ਰੋਫੈਸਰ ਸੁਲੱਖਣ ਸਿੰਘ, ਢਾਡੀ ਸਭਾ ਦੇ ਮੁਖੀ ਗਿਆਨੀ ਗੁਰਮੇਜ ਸਿੰਘ ਸ਼ਹੂਰਾ, ਸੁਰਿੰਦਰ ਸਿੰਘ ਤਾਲਬਪੁਰਾ ਅਕਾਲ ਖਾਲਸਾ ਦਲ , ਹਜੂਰੀ ਰਾਗੀ ਪ੍ਰਿੰਸਪਾਲ ਸਿੰਘ, ਭਾਈ ਸਕਿੰਦਰ ਸਿੰਘ, ਪਦਮ ਸ੍ਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਟਰੱਸਟ ਤੋਂ ਅਮਿਤੇਸ਼ਵਰ ਸਿੰਘ, ਵਿਰਸਾ ਸਿੰਘ ਪੰਨੂ, ਢਾਡੀ ਭਾਈ ਨਿਰਮਲ ਸਿੰਘ ਜੇਠੂਵਾਲ, ਸਰਦਾਰ ਗੱਜਣ ਸਿੰਘ ਸ੍ਰੋਮਣੀ ਅਕਾਲੀ ਦਲ, ਸ਼ਮਸ਼ੇਰ ਸਿੰਘ ਜੇਠੂਵਾਲ ਆਦਿ ਵੱਖ-ਵੱਖ ਰਾਜਸੀ ਅਤੇ ਧਾਰਮਿਕ ਜਦੇਬੰਦੀਆਂ ਦੇ ਆਗੂਆਂ ਵਲੋਂ ਹਾਜਰੀ ਭਰੀ ਗਈ ਦੂਰੋਂ ਨੇੜਿਓ ਪਹੁੰਚੀਆਂ ਸਖਸ਼ੀਅਤਾਂ ਦਾ ਜੋਧਪੁਰ ਨਜਰਬੰਦ ਮੁੜ ਵਸੇਬਾ ਕਮੇਟੀ ਦੇ ਆਗੂ ਅਤੇ ਸ਼ਹੀਦ ਭਾਈ ਸੁਭਾਸ਼ ਸਿੰਘ ਦੇ ਭਰਾਤਾ ਜਥੇਦਾਰ ਬਲਵਿੰਦਰ ਸਿੰਘ ਵਲੋਂ ਧੰਨਵਾਦ ਕੀਤਾ ਗਿਆ ।