ਪੀਟੀਸੀ ਦੇ ਐਮ ਡੀ ਰਬਿੰਦਰ ਨਰਾਇਣ ਪੁਲਿਸ ਹਿਰਾਸਤ ਵਿਚ     

ਪੀਟੀਸੀ ਦੇ ਐਮ ਡੀ ਰਬਿੰਦਰ ਨਰਾਇਣ ਪੁਲਿਸ ਹਿਰਾਸਤ ਵਿਚ     

          *ਪੀਟੀਸੀ ਮਿਸ ਪੰਜਾਬਣ ਮੁਕਾਬਲੇ ਬਾਰੇ ਇਕ ਲੜਕੀ ਵੱਲੋਂ ਦਰਜ ਕਰਵਾਈ ਸੀ ਐੱਫ਼ ਆਈ ਆਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲੰਧਰ: ਰਬਿੰਦਰ ਨਰਾਇਣ ਪੰਜਾਬ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਉਹਨਾਂ ਤੋਂ ਪੀਟੀਸੀ ਮਿਸ ਪੰਜਾਬਣ ਮੁਕਾਬਲੇ ਬਾਰੇ ਇਕ ਲੜਕੀ ਵੱਲੋਂ ਦਰਜ ਕਰਵਾਈ ਐੱਫ਼ ਆਈ ਆਰ ਦੇ ਸਬੰਧ ਵਿਚ ਪੁੱਛ ਗਿੱਛ ਕੀਤੀ ਜਾ ਰਹੀ ਹੈ। ਰਬਿੰਦਰ ਨਾਰਾਇਣ ਨੂੰ ਗੁੜਗਾਓਂ ਵਿਚਲੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ ਗਿਆ।ਜ਼ਿਕਰਯੋਗ ਹੈ ਕਿ ਇਕ ਮਿਸ ਪੰਜਾਬ ਪ੍ਰਤੀਯੋਗੀ ਵੱਲੋਂ ਦਰਜ ਕਰਵਾਈ ਗਈ ਇਕ ਐਫਆਈਆਰ ਬਾਰੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਉਸ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਇਕ ਹੋਟਲ ਦੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਪੀਟੀਸੀ ਸਟਾਫ਼ ਨੇ ਉਸ ਨਾਲ ਦੁਰਵਿਵਹਾਰ ਕੀਤਾ।

ਪੀਟੀਸੀ ਹਰ ਸਾਲ ਕਰਵਾਉਂਦਾ ਹੈ ਸੁੰਦਰਤਾ ਮੁਕਾਬਲੇ

ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਪੀਟੀਸੀ ਨੈੱਟਵਰਕ ਦੇ ਬੁਲਾਰੇ ਨੇ ਕਿਹਾ, "ਇਹ ਇੱਕ ਰਾਜਨੀਤੀ ਤੋਂ ਪ੍ਰੇਰਿਤ ਕਦਮ ਹੈ। ਇਸ ਮਾਮਲੇ ਵਿੱਚ ਬਣਾਈ ਗਈ ਐਸਆਈਟੀ ਪਹਿਲਾਂ ਹੀ ਐਮਡੀ ਰਬਿੰਦਰ ਨਾਰਾਇਣ ਦੇ ਬਿਆਨ ਦਰਜ ਕਰ ਚੁੱਕੀ ਹੈ। ਉਨ੍ਹਾਂ ਨੇ ਜਾਂਚ ਵਿੱਚ ਸਹਿਯੋਗ ਦਿੱਤਾ ਹੈ ਤੇ ਸਾਰੇ ਡੀਵੀਆਰ ਪੁਲਿਸ ਕੋਲ ਹਨ। ਇਸ ਤੋਂ ਇਲਾਵਾ ਮੁੱਖ ਮੁਲਜ਼ਮ ਨੈਂਸੀ ਘੁੰਮਣ ਅਤੇ ਭੁਪਿੰਦਰ ਸਿੰਘ ਦਾ ਪੀਟੀਸੀ ਨੈੱਟਵਰਕ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਕਦੇ ਵੀ ਸਾਡੇ ਨਾਲ ਜੁੜੇ ਨਹੀਂ ਸਨ।