ਭਾਸ਼ਾ ਵਿਭਾਗ ਮੋਹਾਲੀ ਦੇ ਵਿਹੜੇ ਵਿੱਚ... ਮਨਦੀਪ ਰਿੰਪੀ ਦੇ ਪਲੇਠੇ ਨਾਵਲ "ਜ਼ਿੰਦਗੀ ਪਰਤ ਆਈ" ਦੀ ਘੁੰਡ ਚੁਕਾਈ

ਭਾਸ਼ਾ ਵਿਭਾਗ ਮੋਹਾਲੀ ਦੇ ਵਿਹੜੇ ਵਿੱਚ... ਮਨਦੀਪ ਰਿੰਪੀ ਦੇ ਪਲੇਠੇ ਨਾਵਲ

ਅੰਮ੍ਰਿਤਸਰ ਟਾਈਮਜ਼


ਚੰਡੀਗੜ੍ਹ :  ਭਾਸ਼ਾ ਵਿਭਾਗ ਮੋਹਾਲੀ ਵਿਖੇ ਨਾਵਲਕਾਰ ਜਸਵੰਤ ਕੰਵਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਪ੍ਰੋਗਰਾਮ ਕਰਵਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਜ਼ਿਲ੍ਹਾ ਭਾਸ਼ਾ ਅਫਸਰ ਡਾ: ਦੇਵਿੰਦਰ ਸਿੰਘ ਬੋਹਾ ਜੀ ਦੁਆਰਾ ਵੱਖੋ-ਵੱਖਰੇ ਖੇਤਰਾਂ ਤੋਂ ਆਈਆਂ ਸ਼ਖ਼ਸੀਅਤਾਂ ਨੂੰ ''ਜੀ ਆਇਆਂ'' ਕਹਿ ਕੇ ਕੀਤੀ ਗਈ। ਪ੍ਰੋਗਰਾਮ ਵਿੱਚ ਮੁੱਖ ਵਕਤਾ ਦੇ ਤੌਰ 'ਤੇ ਡਾ.ਗਗਨਦੀਪ ਸਿੰਘ ਜੀ ਨੇ ਕੰਵਲ ਜੀ ਦੇ ਜੀਵਨ ਅਤੇ ਨਾਵਲਾਂ ਬਾਰੇ ਪ੍ਰਭਾਵਸ਼ਾਲੀ ਚਰਚਾ ਕੀਤੀ।

ਮੁੱਖ ਮਹਿਮਾਨ ਦੇ ਤੌਰ 'ਤੇ ਉਚੇਚੇ ਤੌਰ ਤੇ ਪਹੁੰਚੇ ਸੁਸ਼ੀਲ ਦੁਸਾਂਝ (ਪ੍ਰਸਿੱਧ ਲੇਖਕ) ਨੇ ਵੀ ਕੰਵਲ ਜੀ ਦੇ ਜੀਵਨ ਦੇ ਵੱਖੋ - ਵੱਖਰੇ ਪਹਿਲੂਆਂ ਬਾਰੇ ਆਪਣੇ ਵਿਚਾਰ ਪ੍ਰਗਟਾਏ। ਇਸ ਦੌਰਾਨ ਗੁਰਦਰਸ਼ਨ ਮਾਵੀ ਜੀ ( ਜਨਰਲ ਸਕੱਤਰ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ) , ਸਰਦਾਰਾ ਸਿੰਘ ਚੀਮਾ ਜੀ (ਸਾਹਿਤ ਚਿੰਤਨ ਚੰਡੀਗੜ੍ਹ) ਨੇ ਵੀ ਸਾਹਿਤ ਦੇ ਖੇਤਰ ਵਿੱਚ ਕੰਵਲ ਜੀ ਦੇ ਯੋਗਦਾਨ ਬਾਰੇ ਨਿੱਠ ਕੇ ਵਿਚਾਰ-ਚਰਚਾ ਕੀਤੀ । ਉੱਘੇ ਸਾਹਿਤਕਾਰ ਰਾਬਿੰਦਰ ਰੱਬੀ ਜੀ ਨੇ ਜਸਵੰਤ ਕੰਵਲ ਜੀ ਦੇ ਜੀਵਣ ਬਾਰੇ ਆਪਣੀਆਂ ਭਾਵਪੂਰਨ ਟਿੱਪੀਆਂ ਕੀਤੀਆਂ ।  ਇਸ ਪ੍ਰੋਗਰਾਮ ਦੌਰਾਨ ਮਨਦੀਪ ਰਿੰਪੀ ਦੇ ਨਾਵਲ "ਜ਼ਿੰਦਗੀ ਪਰਤ ਆਈ"ਦੀ ਘੁੰਡ ਚੁਕਾਈ ਦੀ ਰਸਮ ਕੀਤੀ ਗਈ।ਮਨਦੀਪ ਰਿੰਪੀ ਦਾ ਨਾਵਲ ਦੇ ਖੇਤਰ ਵਿੱਚ ਇਹ ਪਹਿਲਾ ਕਦਮ ਹੈ । ਇਸਤੋੰ ਪਹਿਲਾਂ ਮਨਦੀਪ ਰਿੰਪੀ ਇੱਕ ਕਾਵਿ ਸੰਗ੍ਰਿਹ..."ਜਦੋਂ ਤੂੰ ਚੁੱਪ ਸੀ" ਅਤੇ ਇਕ ਬਾਲ ਕਹਾਣੀਆਂ ਦੀ ਕਿਤਾਬ "ਕਿੱਟੀ ਦੀ ਖੀਰ" ਨਾਲ਼ ਸਾਹਿਤ ਖੇਤਰ ਵਿੱਚ ਆਪਣੀ ਚੰਗੀ ਪਛਾਣ ਬਣਾ ਚੁੱਕੀ ਹੈ। ਮਨਦੀਪ ਰਿੰਪੀ ਨੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਦੇ ਖੇਤਰ ਨਾਲ਼ ਜੁੜਨ ਲਈ ਪ੍ਰੇਰਿਆ।

ਪ੍ਰੋਗਰਾਮ ਦੇ ਮੰਚ ਸੰਚਾਲਨ ਦੀ ਭੂਮਿਕਾ  ਖੋਜ ਅਫਸਰ ਦਰਸ਼ਨ ਕੌਰ ਜੀ ਦੁਆਰਾ ਬਾਖ਼ੂਬੀ ਨਿਭਾਈ ਗਈ। ਇਸ ਦੌਰਾਨ ਮੈਡਮ ਸੰਦੀਪ ਕੌਰ ਬੀ.ਐੱਮ.ਟੀ , ਦਵਿੰਦਰ  ਢਿੱਲੋਂ , ਡਾ.ਸੁਨੀਤਾ ਰਾਣੀ ,ਸ: ਗੁਰਮੀਤ ਸਿੰਘ ਸਿੰਘਲ ,ਸ: ਦਰਸ਼ਨ ਸਿੰਘ ਸਿੱਧੂ, ਇੰਸਟ੍ਰਕਟਰ ਸ਼੍ਰੀ ਜਤਿੰਦਰਪਾਲ ਸਿੰਘ, ਕਲਰਕ ਸ਼੍ਰੀ ਲਲਿਤ ਕਪੂਰ ਅਤੇ ਸ਼੍ਰੀ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।