ਚੋਣਾਂ ਨੂੰ ਲੈਕੇ ਭਾਜਪਾ ਸਿਖਾਂ ਵਿਰੁਧ ਫਿਰਕੂਵਾਦ ਦੀ ਖੇਡ ਵਲ     

ਚੋਣਾਂ ਨੂੰ ਲੈਕੇ ਭਾਜਪਾ ਸਿਖਾਂ ਵਿਰੁਧ ਫਿਰਕੂਵਾਦ ਦੀ ਖੇਡ ਵਲ     

  ਦਰਪਣ ਝੂਠ ਨਹੀਂ ਬੋਲਦਾ 

 *ਚੋਣਾਂ ਨੂੰ ਲੈਕੇ ਭਾਜਪਾ ਸਿਖਾਂ ਵਿਰੁਧ ਫਿਰਕੂਵਾਦ ਦੀ ਖੇਡ ਵਲ                                        *ਕੁਤਾਹੀ ਬਹਾਨੇ ਨਫ਼ਰਤੀ ਮੁਹਿੰਮ ਘਾਤਕ ਹੋਵੇਗੀ *ਕਿਸਾਨ ਜਥੇਬੰਦੀਆਂ ਜਥੇਦਾਰ ਅਕਾਲ ਤਖਤ ਸਾਹਿਬ ਤੇ ਸ੍ਰੋਮਣੀ ਕਮੇਟੀ ਨੇ ਭਗਵੇਂ ਫਿਰਕੂਵਾਦ ਦੀ ਕੀਤੀ  ਆਲੋਚਨਾ  *ਜਥੇਦਾਰ ਨੇ ਕਿਹਾ ਕਿ ਨਫਰਤੀ ਅਤਵਾਦ ਨੂੰ ਕਾਬੂ ਪਾਓ *ਪੰਜਾਬ ਭਾਜਪਾ ਹਿੰਦੂ ਸਿਖਾਂ ਦਰਮਿਆਨ ਫਿਕ ਪਾਉਣ ਲਗੀ

ਅੰਮ੍ਰਿਤਸਰ ਟਾਈਮਜ਼ 

ਬੀਤੇ ਬੁੱਧਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਵਿਚ ਪਏ ਵਿਘਨ ਤੇ ਹੋਣ ਵਾਲੀ ਭਗਵੀਂ ਸਿਆਸਤ ਨਾ ਸਿਰਫ਼ ਸਿਆਸੀ ਨੈਤਿਕਤਾ ਦੀਆਂ ਹੱਦਾਂ ਉਲੰਘ ਰਹੀ ਹੈ ,ਸਗੋਂ ਸਾਮਾਜਿਕ ਅਤੇ ਭਾਈਚਾਰਕ ਸਾਂਝ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ। ਪ੍ਰਧਾਨ ਮੰਤਰੀ ਦੇ ਕਾਫ਼ਲੇ ਦਾ ਰਸਤੇ ਵਿਚ ਰੋਕੇ ਜਾਣਾ ਪ੍ਰਸ਼ਾਸਨਿਕ ਅਤੇ ਸੁਰੱਖਿਆ ਖੇਤਰ ਨਾਲ ਸਬੰਧਿਤ ਸਮੱਸਿਆ ਹੈ/ਸੀ ਅਤੇ ਇਸ ਨੂੰ ਇਨ੍ਹਾਂ ਖੇਤਰਾਂ ਤਕ ਹੀ ਸੀਮਤ ਰੱਖਿਆ ਜਾਣਾ ਚਾਹੀਦਾ ਸੀ/ਹੈ। ਜਾਂਚ ਤੋਂ ਬਾਅਦ ਜ਼ਿੰਮੇਵਾਰੀ ਨਾ ਨਿਭਾਉਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੇ ਜਾਣਾ ਜ਼ਰੂਰੀ ਹੈ ਪਰ ਇਸ ਘਟਨਾ ਨੂੰ ਸਿਖਾਂ,ਪੰਜਾਬ ਅਤੇ ਪੰਜਾਬੀਅਤ ਵਿਰੁੱਧ ਵਰਤਣਾ ਗ਼ੈਰ-ਜ਼ਿੰਮੇਵਾਰਾਨਾ ਅਤੇ ਅਨੈਤਿਕ ਹੈ। ਪ੍ਰਧਾਨ ਮੰਤਰੀ ਦੀ ਬਠਿੰਡਾ ਹਵਾਈ ਅੱਡੇ ਤੇ ਕੀਤੀ ਟਿੱਪਣੀ ਤੇ ਵੱਡਾ ਵਿਵਾਦ ਹੋ ਰਿਹਾ ਹੈ। ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਇਸ ਸਬੰਧ ਵਿਚ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਕਿ ਪ੍ਰਧਾਨ ਮੰਤਰੀ ਨੇ ਅਜਿਹੀ ਟਿੱਪਣੀ ਕੀਤੀ ਜਾਂ ਨਹੀਂ। ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਆਗੂ ਨਵਾਂ ਬਿਰਤਾਂਤ ਜਿਸ ਵਿਚ ਇਸ ਘਟਨਾ ਕਾਰਨ ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰਾ ਪੈਦਾ ਹੋਣਾ ਸ਼ਾਮਲ ਹੈ, ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਹੋਰ  ਭਗਵੇਂ ਅਤਵਾਦੀ ਅਨਸਰਾਂ ਨੇ ਸੋਸ਼ਲ ਮੀਡੀਆ ਸਾਈਟਾਂ ਤੇ ਘਿਨਾਉਣੀਆਂ ਟਿੱਪਣੀਆਂ ਕਰਕੇ ਇਸ ਘਟਨਾ ਨੂੰ 1984 ਦੀ ਘਟਨਾ ਦੁਬਾਰਾ ਦੁਹਰਾਈ ਜਾ ਸਕਦੀ ਹੈ।ਨਾ ਇਤਿਹਾਸ ਲਭੇਗਾ ,ਨਾ ਨਸਲ। ਇਨ੍ਹਾਂ ਵਿਚੋਂ ਕਈ ਟਵੀਟ ਭਾਜਪਾ ਦੇ ਆਗੂਆਂ ਦੇ ਵੀ ਹਨ। ਲੋਕਾਂ ਵਿਚ ਇਹ ਪ੍ਰਭਾਵ ਜਾ ਰਿਹਾ ਹੈ ਕਿ ਸਿਖਾਂ ,ਪੰਜਾਬ ਅਤੇ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਭਾਵੇਂ ਬਾਅਦ ਵਿਚ ਯੂਪੀ ਦੇ ਐਮਐਲਏ ਅਭੈਜੀਤ ਨੂੰ ਸਿਖ ਪੰਥ ਤੋਂ ਮਾਫੀ ਮੰਗਣੀ ਪਈ।ਇਹ ਉਦੋਂ ਸੰਭਵ ਹੋਇਆ ਜਦੋਂ ਭਾਰਤ ਦੀਆਂ ਕਿਸਾਨ ਜਥੇਬੰਦੀਆਂ ,ਲਾਲੂ ਪ੍ਰਸ਼ਾਦ ਯਾਦਵ ,ਛਤੀਸਗੜ੍ਹ ਦੇ ਮੁਖ ਮੰਤਰੀ ਭੂਪੇਸ਼ ਬਘੇਲ  ਸਿਖ ਪੰਥ ਦੇ ਹਕ ਵਿਚ ਖਲੋ ਗਏ।  ਪ੍ਰਧਾਨ ਮੰਤਰੀ ਦੇ ਫਿਰੋਜ਼ਪੁਰ ਦੌਰੇ ਮੌਕੇ ਸੁਰੱਖਿਆ ਪ੍ਰਬੰਧਾਂ ਵਿੱਚ ਹੋਈ ਕੋਤਾਹੀ ਦੇ ਮਾਮਲੇ ਵਿੱਚ ਸਿੱਖਾਂ ਖ਼ਿਲਾਫ਼ ਭੰਡੀ ਪ੍ਰਚਾਰ ਕੀਤੇ ਜਾਣ ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਆਖਿਆ ਕਿ ਸੋਸ਼ਲ ਮੀਡੀਆ ਤੇ ਜ਼ਿੰਮੇਵਾਰ ਭਾਜਪਾ ਆਗੂਆਂਂ ਸਿੱਖ ਕੌਮ ਨੂੰ ਨਿਸ਼ਾਨਾ ਬਣਾਕੇ ਨਵੰਬਰ 1984 ਦੀ ਨਸਲਕੁਸ਼ੀ ਦੁਹਰਾਉਣ ਦੀਆਂ ਧਮਕੀਆਂ ਦੇਣੀਆਂ ਅਤਿਵਾਦਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨਫ਼ਰਤੀ ਅਪਰਾਧ ਕਰਨ ਵਾਲਿਆਂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕਰੇ।  ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾ ਰਹੀ ਚੋਣ ਰੈਲੀ ਬੁਰੀ ਤਰ੍ਹਾਂ ਫਲਾਪ ਹੋਈ ਹੈ, ਜਿਸ ਨੂੰ ਢਕਣ ਲਈ ਇਹ ਸਾਰਾ ਵਾਵਰੋਲਾ ਪੰਜਾਬੀਆਂ ਵਿਰੁਧ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਖ਼ਿਲਾਫ਼ ਜਨਤਕ ਰੋਸ ਪ੍ਰਗਟਾਉਣਾ ਕਿਸਾਨਾਂ ਦਾ ਜਮਹੂਰੀ ਹੱਕ ਹੈ। 

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੇ ਟਿੱਪਣੀ ਕਰਦਿਆਂ ਕਿਹਾ ਕਿ ਮੋਦੀ ਦੀ ਫੇਰੀ ਤੋਂ ਬਾਅਦ ਪੈਦਾ ਹੋਇਆ ਵਿਵਾਦ ਬੇਲੋੜਾ ਹੈ ਤੇ ਪੰਜਾਬ ਸੂਬੇ ਨੂੰ ਰਾਸ਼ਟਰਪਤੀ ਰਾਜ ਵਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਜਾਨ ਬਚਾਅ ਕੇ ਆਉਣ ਵਾਲਾ ਬਿਆਨ ਨਿੰਦਣਯੋਗ ਹੈ।  ਡੱਲੇਵਾਲ ਨੇ ਕਿਹਾ ਕਿ ਰੈਲੀ ਵਿੱਚ ਮਿਥੇ ਟੀਚੇ ਤੋਂ ਕਈ ਗੁਣਾਂ ਘੱਟ ਇਕੱਠ ਘੱਟ ਹੋਣ ਕਾਰਨ ਭਗਵਿਆਂਂ ਦੇ ਅਜਿਹੇ ਬਿਆਨ ਦਾਗ ਕੇ ਮਾਹੌਲ ਖਰਾਬ ਕਰ ਰਹੇ ਹਨ।

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਤੇ ਕਿਹਾ ਕਿ ਭਾਜਪਾ ਨੇ ਪੰਜ ਸੂਬਿਆਂ ਦੀਆਂ ਚੋਣਾਂ ਕਰਕੇ ਸੁਰੱਖਿਆ ਉਲੰਘਣਾ ਦਾ ਡਰਾਮਾ ਰਚਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੇਂਦਰੀ ਏਜੰਸੀਆਂ ਲੱਗੀਆਂ ਹੋਈਆਂ ਸਨ ਅਤੇ ਸੜਕੀ ਰਸਤੇ ਦਾ ਕੋਈ ਪਹਿਲਾਂ ਪਲਾਨ ਨਹੀਂ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਨਾ ਤਾਂ ਕੋਈ ਵੋਟ ਹੈ ਅਤੇ ਨਾ ਹੀ ਸਪੋਰਟ ਹੈ। ਸਿੱਧੂ ਅਤੇ ਕਾਂਗਰਸੀ ਆਗੂ ਅਲਕਾ ਲਾਂਬਾ ਨੇ ਸਾਂਝੇ ਤੌਰ ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸਲ ਵਿਚ ਭਾਜਪਾ ਦੀ ਫ਼ਿਰੋਜ਼ਪੁਰ ਰੈਲੀ ਪੂਰੀ ਤਰ੍ਹਾਂ ਫਲਾਪ ਹੋ ਗਈ ਸੀ ਕਿਉਂਕਿ ਉਥੇ 70 ਹਜ਼ਾਰ ਕੁਰਸੀਆਂ ਲਾਈਆਂ ਗਈਆਂ ਸਨ ਜਦੋਂ ਕਿ ਸਿਰਫ਼ 500 ਲੋਕ ਹੀ ਪਹੁੰਚੇ ਹੋਏ ਸਨ।  ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੀ ਜਾਨ ਨੂੰ ਖ਼ਤਰਾ ਆਖ ਕੇ ਪੰਜਾਬੀਆਂ ਨੂੰ ਅਪਮਾਨਿਤ ਕੀਤਾ ਹੈ ਜਦਕਿ ਪੰਜਾਬ ਦੇ ਲੋਕ ਭਾਜਪਾ ਦੀਆਂ ਚਾਲਾਂ ਨੂੰ ਸਮਝਦੇ ਹਨ। ਉਨ੍ਹਾਂ ਸੁਆਲ ਉਠਾਇਆ ਕਿ ਡਰਿਆ ਹੋਇਆ ਪ੍ਰਧਾਨ ਮੰਤਰੀ ਮੁਲਕ ਨੂੰ ਕਿਵੇਂ ਸੰਭਾਲ ਸਕਦਾ ਹੈ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਿਸ਼ਾਨੇ ਤੇ ਲਿਆ ਅਤੇ ਕਿਹਾ ਕਿ ਉਹ ਭਾਜਪਾ ਦਾ ਤੋਤਾ ਬਣ ਗਏ ਹਨ ਜੋ ਪਿੰਜਰੇ ਵਿਚ ਬੰਦ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਰਾਜ ਦੀ ਮੰਗ ਕਰਨ ਵਾਲੇ ਤੋਤੇ ਹਨ। ਇਸ ਮੌਕੇ ਕਾਂਗਰਸੀ ਆਗੂ ਅਲਕਾ ਲਾਂਬਾ ਨੇ ਇਕ ਵੀਡੀਓ ਦਿਖਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਪਹੁੰਚਣ ਵਾਲੇ ਭਾਜਪਾ ਵਰਕਰ ਸਨ ਅਤੇ ਉਹ ਆਪਣੇ ਵਰਕਰਾਂ ਤੋਂ ਹੀ ਡਰ ਗਏ ਜਦਕਿ ਅੰਦੋਲਨਕਾਰੀ ਤਾਂ ਉਨ੍ਹਾਂ ਦੇ ਨੇੜੇ ਵੀ ਨਹੀਂ ਢੁੱਕ ਸਕੇ ਸਨ। ਸ਼੍ਰੋਮਣੀ  ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ  ਕਿਹਾ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਵਾਪਰੀ ਘਟਨਾ ਸਰਕਾਰਾਂ ਤੇ ਸੁਰੱਖਿਆ ਏਜੰਸੀਆਂ ਦੀ ਨਾਕਾਮੀ ਤਾਂ ਹੋ ਸਕਦੀ ਹੈ ਪਰ ਇਸ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਗ਼ਲਤ ਹੈ।ਭਾਜਪਾ ਦੇ ਕੁਝ ਆਗੂਆਂ ਵੱਲੋਂ ਸਿੱਖਾਂ ਨੂੰ 1984 ਤੋਂ ਵੀ ਭਿਆਨਕ ਨਤੀਜਿਆਂ ਤੱਕ ਦੀ ਗੱਲ ਕਹਿ ਕੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਉਦਾਹਰਨ ਭਾਜਪਾ ਦੇ ਯੂ.ਪੀ. ਤੋਂ ਇਕ ਵਿਧਾਇਕ ਦਾ ਸਾਹਮਣੇ ਆਇਆ ਟਵੀਟ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਵੈਸੇ ਅਜਿਹੀ ਸਥਿਤੀ ਵਿੱਚ ਜਦੋਂ ਪਤਾ ਲੱਗ ਗਿਆ ਸੀ ਕਿ ਮੌਸਮ ਦੀ ਖਰਾਬੀ ਕਾਰਨ ਹੈਲੀਕਾਪਟਰ ਉੱਤੇ ਜਾਣਾ ਸੰਭਵ ਨਹੀਂ ਤਾਂ ਪ੍ਰਧਾਨ ਮੰਤਰੀ ਨੂੰ ਆਪਣਾ ਦੌਰਾ ਰੱਦ ਕਰ ਦੇਣਾ ਚਾਹੀਦਾ ਸੀ । ਪ੍ਰਧਾਨ ਮੰਤਰੀ ਨੂੰ ਸੜਕ ਰਾਹੀਂ ਲੈ ਕੇ ਜਾਣ ਦਾ ਫ਼ੈਸਲਾ ਗਲਤ ਸੀ । ਪ੍ਰਧਾਨ ਮੰਤਰੀ ਨੂੰ ਬਠਿੰਡਾ, ਫਰੀਦਕੋਟ, ਤਲਵੰਡੀ ਭਾਈ ਤੋਂ ਫਿਰੋਜ਼ਪੁਰ ਵਾਲੇ 106 ਕਿਲੋਮੀਟਰ ਲੰਮੇ ਰੂਟ ਉੱਤੇ ਲੈ ਜਾਣਾ ਕਿਸੇ ਤਰ੍ਹਾਂ ਠੀਕ ਨਹੀਂ ਸੀ । ਇਹ ਜ਼ਿਲ੍ਹੇ ਉਹ ਹਨ, ਜਿਨ੍ਹਾਂ ਦੇ ਹਰ ਪਿੰਡ ਵਿੱਚੋਂ ਕਿਸਾਨਾਂ ਦੇ ਜਥੇ ਕਿਸਾਨ ਅੰਦੋਲਨ ਵਿੱਚ ਹਿੱਸਾ ਪਾਉਂਦੇ ਰਹੇ ਹਨ ਤੇ ਦਿੱਲੀ ਦੇ ਬਾਰਡਰਾਂ ਉੱਤੇ ਸ਼ਹੀਦੀਆਂ ਪਾਉਣ ਵਾਲੇ ਵੀ ਬਹੁਤੇ ਇਨ੍ਹਾਂ ਇਲਾਕਿਆਂ ਵਿੱਚੋਂ ਸਨ । ਪ੍ਰਧਾਨ ਮੰਤਰੀ ਨੂੰ ਇਸ ਰਸਤੇ ਲੈ ਜਾਣ ਦਾ ਫ਼ੈਸਲਾ ਜਿਸ ਨੇ ਵੀ ਕੀਤਾ, ਸਾਰੀ ਕੁਤਾਹੀ ਲਈ ਉਹੀ ਜ਼ਿੰਮੇਵਾਰ ਹੈ ।ਗ੍ਰਹਿ ਮੰਤਰਾਲਾ ਤੇ ਭਾਜਪਾ ਦੇ ਸਭ ਆਗੂ ਪ੍ਰਧਾਨ ਮੰਤਰੀ ਦੇ ਇਸ 15 ਮਿੰਟ ਦੇ ਠਹਿਰਾਓ ਨੂੰ ਕਾਂਗਰਸ ਦੇ ਮੱਥੇ ਮੜ੍ਹ ਰਹੇ ਹਨ ਤੇ ਕਾਂਗਰਸ ਇਸ ਨੂੰ ਰੈਲੀ ਵਿੱਚ ਬੰਦੇ ਨਾ ਪੁੱਜ ਸਕਣ ਕਾਰਨ ਕੀਤਾ ਗਿਆ ਡਰਾਮਾ ਦੱਸ ਰਹੀ ਹੈ ।

ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ਖਾਮੀਆਂ ਦੇ ਮੁੱਦੇ ਤੇ ਕਾਂਗਰਸ ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ ਪੰਜਾਬ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਤੇ ਹਿੰਦੂ ਸਿਖ ਫੁਟ ਪੈ ਜਾਣ ਦੀ ਚਿਤਾਵਨੀ ਦਿਤੀ।  ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸੱਦੇ ਤੇ ਭਾਜਪਾ ਵਰਕਰਾਂ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਰੋਸ ਜਤਾਇਆ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਵਿਚ ਸੁਰੱਖਿਆ ਖਾਮੀਆਂ ਦੇ ਮਾਮਲੇ ਚ ਡੀਸੀ ਦਫ਼ਤਰ ਲੁੁਧਿਆਣਾ ਬਾਹਰ ਭਾਜਪਾ ਵਰਕਰਾਂ ਦੇ ਧਰਨੇ ਦਾ ਵਿਰੋਧ ਕਰਨ ਇਕ ਨਿਹੰਗ ਸਿੰਘ ਪਹੁੰਚ ਗਿਆ। ਉਸ ਨੇ ਭਾਜਪਾ ਖਿਲਾਫ਼ ਨਾਅਰੇਬਾਜ਼ੀ ਕੀਤੀ। ਭਾਜਪਾ ਵਰਕਰਾਂ ਨੇ ਨਿਹੰਗ ਸਿੰਘ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਹੀ ਪੁਲੀਸ ਨੇ ਨਿਹੰਗ ਨੂੰ ਕਾਬੂ ਕਰ ਲਿਆ। ਇਸਤਰਾਂ ਤਣਾਅ ਹੋਣ ਤੋਂ ਬਚ ਗਿਆ। ਇਸ ਦੇ ਰੋਸ ਵਜੋਂ ਭਾਜਪਾ ਆਗੂ ਪੁਲੀਸ ਮੁਲਾਜ਼ਮਾਂ ਨਾਲ ਹੀ ਹੱਥੋਪਾਈ ਹੋ ਗਏ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਪੁਲੀਸ ਸਾਹਮਣੇ ਨਿਹੰਗ ਨੂੰ ਗਾਲਾਂ ਕੱਢੀਆਂ।  ਦੂਜੇ ਪਾਸੇ ਨਿਹੰਗ ਨੇ ਕਿਹਾ ਕਿ ਉਹ ਭਾਜਪਾ ਦਾ ਵਿਰੋਧ ਕਰਨ ਲਈ ਨਹੀਂ ਆਇਆ ਸੀ ਸਗੋਂ ਇਹ ਕਹਿਣ ਆਇਆ ਸੀ ਕਿ ਸਿਖਾਂ ਵਿਰੁਧ ਨਾ ਬੋਲਿਆ ਜਾਵੇ, ਪੰਜਾਬ ਵਿਚ ਨਸ਼ੇ ਬੰਦ ਕਰਵਾਏ ਜਾਣ ਤੇ ਸੂਬੇ ਵਿਚ ਨਸ਼ੇ ਬੰਦ ਕਰਵਾਉਣ ਲਈ ਨਾਅਰੇਬਾਜ਼ੀ ਕੀਤੀ ਜਾਵੇ ਪਰ ਭਾਜਪਾ ਆਗੂਆਂ ਨੇ ਉਸ ਉਪਰ ਹਮਲਾ ਕਰਨ ਦੀ ਕੋੋੋਸ਼ਿਸ਼  ਕੀਤੀ।

 ਯਾਦ ਰਖਣ ਵਾਲੀ ਗਲ ਇਹ ਹੈ ਕਿ ਕਿਸਾਨ ਅੰਦੋਲਨ ਦੀ ਜਿੱਤ ਤੇ ਫ਼ਿਰੋਜ਼ਪੁਰ ਦੀ ਰੈਲੀ ਵਿਚ ਲੋਕਾਂ ਦੇ ਨਾ ਪਹੁੰਚਣ  ਕਾਰਨ ਕੇਂਦਰ ਸਰਕਾਰ ਅਤੇ ਭਾਜਪਾ ਵਿਚ ਬੁਖਲਾਹਟ ਹੋਰ ਵਧੀ ਹੈ।  ਪੰਜਾਬ ਦੇ ਕਿਸਾਨਾਂ ਨੇ ਲਗਭਗ ਡੇਢ ਸਾਲ ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਅੰਦੋਲਨ ਕੀਤਾ ਹੈ, 700 ਤੋਂ ਜ਼ਿਆਦਾ ਕਿਸਾਨਾਂ ਦੀਆਂ ਜਾਨਾਂ ਗਈਆਂ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਨੇ ਲਖੀਮਪੁਰ ਖੀਰੀ ਵਿਚ ਤੇਜ਼ ਰਫ਼ਤਾਰ ਕਾਰਾਂ ਦੇ ਕਾਫ਼ਲੇ ਨਾਲ ਕਿਸਾਨਾਂ ਨੂੰ ਦਰੜਿਆ ਜਿਸ ਵਿਚ ਚਾਰ ਕਿਸਾਨਾਂ ਦੀ ਮੌਤ ਹੋਈ। ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਕਿਹੜਾ ਪੱਖ ਹਿੰਸਾਤਮਕ ਹੈ। ਕਿਸਾਨਾਂ ਨੇ ਕੋਈ ਹਿੰਸਾ ਨਹੀਂ ਕੀਤੀ। ਉਨ੍ਹਾਂ ਨੂੰ ਨਾ ਸਿਰਫ਼ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਸਗੋਂ ਸਮੇਂ ਸਮੇਂ ਕਿਸਾਨ ਅੰਦੋਲਨ ਨੂੰ ਸ਼ਹਿਰੀ ਨਕਸਲੀਆਂ, ਟੁਕੜੇ ਟੁਕੜੇ ਗੈਂਗ, ਖਾਲਿਸਤਾਨੀਆਂ ਅਤੇ ਅਤਿਵਾਦੀਆਂ ਨਾਲ ਜੋੜਨ ਦੇ ਯਤਨ ਕੀਤੇ ਗਏ। ਜਿੱਥੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਜਾਂਚ ਰਿਪੋਰਟ ਦੇ ਮਿਲਣ ਬਾਅਦ ਜ਼ਿੰਮੇਵਾਰੀ ਨਾਲ ਕੰਮ ਨਾ ਕਰਨ ਵਾਲੇ ਕੇਂਦਰ ਅਤੇ ਸੂਬੇ ਦੇ ਅਧਿਕਾਰੀਆਂ ਵਿਰੁੱਧ ਲੋੜੀਂਦੀ ਵਿਭਾਗੀ ਕਾਰਵਾਈ ਕਰਨ ਦੀ ਜ਼ਰੂਰਤ ਹੈ, ਉੱਥੇ ਕੇਂਦਰ ਸਰਕਾਰ ਅਤੇ ਭਾਜਪਾ ਲੀਡਰਸ਼ਿਪ ਨੂੰ ਬੇਲੋੜੇ ਬਿਰਤਾਂਤ ਬਣਾਉਣ ਵਾਲੇ ਆਗੂਆਂ ਤੇ ਗ਼ੈਰ-ਜ਼ਿੰਮੇਵਾਰ ਤੱਤਾਂ ਤੇ ਨਕੇਲ ਪਾਉਣ ਦੀ ਲੋੜ ਹੈ। ਪਹਿਲਾਂ ਮੁਸਲਮਾਨਾਂ, ਫਿਰ ਈਸਾਈਆਂ ਤੇ ਹੁਣ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਕਿਸੇ ਤਰ੍ਹਾਂ ਵੀ ਦੇਸ਼ ਹਿੱਤ ਵਿੱਚ ਨਹੀਂ ਹੈ । 

ਮੁਸਲਿਮ ਭਾਈਚਾਰੇ ਦੇ ਬਾਈਕਾਟ ਦੀ ਸਹੁੰ ਚੁੱਕੀ ਭਗਵਿਆਂਂ ਨੇ

 ਛਤੀਸਗੜ੍ਹ ਦੇ ਜ਼ਿਲ੍ਹੇ ਸਰਗੁਜਾ  ਵਿੱਚ ਕੁੱਟਮਾਰ ਦੀ ਘਟਨਾ ਮਗਰੋਂ ਪਿੰਡ ਵਾਸੀਆਂ ਨੇ ਮੁਸਲਿਮ ਭਾਈਚਾਰੇ ਦੇ ਬਾਈਕਾਟ ਕਰਨ ਦੀ ਸਹੁੰ ਚੁੱਕੀ। ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੂੰ ਜਾਣਕਾਰੀ ਮਿਲੀ ਹੈ ਕਿ ਇਸ ਮਹੀਨੇ ਦੀ ਪੰਜ ਤਾਰੀਖ਼ ਨੂੰ ਜ਼ਿਲ੍ਹੇ ਦੇ ਲੁੰਡਰਾ ਪੁਲੀਸ ਥਾਣੇ ਅਧੀਨ ਕੁੰਦੀਕਲਾ ਪਿੰਡ ਵਿੱਚ ਲੋਕਾਂ ਨੇ ਮੁਸਲਿਮ ਭਾਈਚਾਰੇ ਦੇ ਨਾਲ ਕਿਸੇ ਤਰ੍ਹਾਂ ਦਾ ਸਬੰਧ ਨਾ ਰੱਖਣ ਦੀ ਸਹੁੰ ਚੁੱਕੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿੱਚ ਲੋਕ ਇਹ ਕਹਿੰਦੇ ਹੋੲੇ ਸੁਣਾਈ ਦਿੰਦੇ ਹਨ ਕਿ ਅਸੀਂ ਸਹੁੰ ਚੁੱਕਦੇ ਹਾਂ ਅੱਜ ਤੋਂ ਅਸੀਂ ਹਿੰਦੂ, ਕਿਸੇ ਵੀ ਮੁਸਲਮਾਨ ਦੁਕਾਨਦਾਰ ਤੋਂ ਕਿਸੇ ਤਰ੍ਹਾਂ ਦਾ ਸਾਮਾਨ ਨਹੀਂ ਖਰੀਦਾਂਗੇ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਸਾਮਾਨ ਵੇਚਾਂਗੇ। ਅੱਜ ਤੋਂ ਅਸੀਂ ਕਿਸੇ ਮੁਸਲਮਾਨ ਨੂੰ ਨਾ ਆਪਣੀ ਜ਼ਮੀਨ ਪਟੇ ਤੇ ਦੇਵਾਂਗੇ ਅਤੇ ਨਾ ਲਵਾਂਗੇ। ਜੋ ਰੇਹੜੀਵਾਲਾ ਹਿੰਦੂ ਹੋਵੇਗਾ ਉਸ ਤੋਂ ਹੀ ਸਾਮਾਨ ਖਰੀਦਿਆ ਜਾਵੇਗਾ। ਸਰਗੁਜਾ ਦੇ ਕੁਲੈਕਟਰ ਸੰਜੀਵ ਝਾਅ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਮਗਰੋਂ ਜ਼ਿਲ੍ਹੇ ਦੇ ਏਐੱਸਪੀ ਅਤੇ ਐਸਡੀਐੱਮ ਨੇ ਪਿੰਡ ਦਾ ਦੌਰਾ ਕੀਤਾ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਸਰਗੁਜਾ ਦੇ ਏਐੱਸਪੀ ਵਿਵੇਕ ਸ਼ੁਕਲਾ ਨੇ ਕਿਹਾ ਕਿ ਗੁਆਂਢੀ ਜ਼ਿਲ੍ਹੇ ਬਲਰਾਮਪੁਰ ਦੇ ਪਿੰਡ ਆਰਾ ਦੇ ਕੁੱਝ ਵਾਸੀ ਨਵੇਂ ਸਾਲ ਦਾ ਜਸ਼ਨ ਮਨਾਉਣ ਪਿੰਡ ਕੁੰਦੀਕਲਾ ਗਏ ਸਨ। ਇਸ ਦੌਰਾਨ ਉਥੋਂ ਦੇ ਲੋਕਾਂ ਨਾਲ ਉਨ੍ਹਾਂ ਦਾ ਝਗੜਾ ਹੋ ਗਿਆ। ਉਨ੍ਹਾਂ ਦੱਸਿਆ ਕਿ ਦੂਜੇ ਦਿਨ ਇੱਕ ਕੁੰਦੀਕਲਾ ਵਾਸੀ ਨੇ ਸ਼ਿਕਾਇਤ ਦਰਜ ਕਰਾਈ ਕਿ ਆਰਾ ਪਿੰਡ ਦੇ ਅੱਧੀ ਦਰਜਨ ਭਗਵਿਆਂ ਨੇ ਉਸ ਦੇ ਘਰ ਆ ਕੇ ਉਸ ਦੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ। ਪੁਲੀਸ ਨੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਨੇ ਮੁਲਜ਼ਮਾਂ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ।