5 ਦਿਨ ਪਹਿਲਾਂ ਲਾਪਤਾ ਹੋਏ ਬੱਚੇ ਦੀ ਵਿਰਾਨ ਘਰ ਵਿਚੋਂ ਮਿਲੀ ਲਾਸ਼

5 ਦਿਨ ਪਹਿਲਾਂ ਲਾਪਤਾ ਹੋਏ ਬੱਚੇ ਦੀ ਵਿਰਾਨ ਘਰ ਵਿਚੋਂ ਮਿਲੀ ਲਾਸ਼

ਅੰਮ੍ਰਿਤਸਰ ਟਾਈਮਜ਼ 

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਗੈਰੀ (ਇੰਡੀਆਨਾ) ਵਿਚ 5 ਦਿਨ ਪਹਿਲਾਂ ਲਾਪਤਾ ਹੋਏ 6 ਸਾਲਾ ਬੱਚੇ ਦੀ ਇਕ ਵਿਰਾਨ ਘਰ ਵਿਚੋਂ ਲਾਸ਼ ਮਿਲੀ ਹੈ। ਦਮਾਰੀ ਪੈਰੀ ਨਾਮੀ ਬੱਚੇ ਨੂੰ ਆਖਰੀ ਵਾਰ 4 ਜਨਵਰੀ ਨੂੰ ਆਪਣੀ 16 ਸਾਲਾ ਭੈਣ ਨਾਲ ਵੇਖਿਆ ਗਿਆ ਸੀ। ਉਤਰੀ ਸ਼ਿਕਾਗੋ ਪੁਲਿਸ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਬੱਚੇ ਦੀ ਮੌਤ ਲਈ ਉਸ ਦੇ ਤਿੰਨ ਰਿਸ਼ਤੇਦਾਰ ਜਿੰਮੇਵਾਰ ਹਨ ਜਿਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲਿਸ ਅਨੁਸਾਰ ਪੋਸਟ ਮਾਰਟਮ ਤੋਂ ਬਾਅਦ ਹੀ ਬੱਚੇ ਦੀ ਮੌਤ ਦੇ ਕਾਰਨ ਦਾ ਪਤਾ ਲਗੇਗਾ।