"ਲੇਖਕਾਂ ਦਾ ਹਫਤਾ" ਦੇ ਅੰਤਰਗਤ ਅਜ ਦਾ ਦਿਨ ਰਿਹਾ ਸਾਹਿਤਕ ਗੀਤਕਾਰੀ ਦੇ ਨਾਮ ਨਿੰਮਾ ਲੋਹਾਰਕਾ ਅਤੇ ਮਖਣ ਭੈਣੀਵਾਲ ਹੋਏ ਹਾਜਰੀਨ ਦੇ ਰੂਬਰੂ 

ਕੈਪਸ਼ਨ:-ਲੇਖਕਾਂ ਦਾ ਹਫਤਾ ਸਮਾਗਮ ਵਿੱਚ ਹਾਜਰ ਨਿੰਮਾ ਲੋਹਾਰਕਾ, ਮਖਣ ਭੈਣੀਵਾਲ, ਦੀਪ ਦੇਵਿੰਦਰ ਸਿੰਘ, ਦੇਵ ਦਰਦ ਅਤੇ ਹੋਰ ਸਾਹਿਤਕਾਰ।

ਅੰਮ੍ਰਿਤਸਰ ਟਾਈਮਜ਼ ਬਿਉਰੋ
 ਅਮ੍ਰਿਤਸਰ  :-ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਵਲੋਂ ਪ੍ਰਮੁਖ ਸ਼ਹਿਰਾਂ ਵਿਚ ਅਰੰਭੀ ਸੱਤ ਰੋਜਾ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਅਜ ਛੇਵਾਂ  ਰੋਜ ਪੰਜਾਬੀ ਸਾਹਿਤਕ ਗੀਤਕਾਰੀ ਦੇ ਨਾਮ ਰਿਹਾ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਏ ਅਜ ਦੇ ਸਮਾਗਮ ਦੀ ਪ੍ਰਧਾਨਗੀ ਵਰਿੰਦਰ ਸਹਿਦੇਵ ਨੇ ਕੀਤੀ। ਸ਼ਾਇਰ ਦੇਵ ਦਰਦ ਨੇ ਮਹਿਮਾਨ ਗੀਤਕਾਰਾਂ ਨਾਲ ਜਾਣ ਪਛਾਣ ਕਰਾਈ। ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਸਵਾਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਸਾਹਿਤਕ ਗੀਤਕਾਰੀ ਦੀ ਵਖਰੀ ਪਛਾਣ ਹੈ ਇਸੇ ਲਈ ਸਭਿਆਚਾਰਕ  ਗੀਤ ਲੋਕ ਗੀਤਾਂ ਦਾ ਸਥਾਨ ਲੈਂਦੇ ਹਨ। ਨਿੰਮਾ ਲੋਹਾਰਕਾ ਅਤੇ ਮਖਣ ਭੈਣੀਵਾਲ  ਨੇ ਆਪਣੇ ਗੀਤਾਂ ਦੇ ਮੁਖੜੇ "ਮੇਰੇ ਪਰਦੇਸੀ ਵੀਰੋ,ਮੇਰੀ ਮਾਂ ਨੂੰ ਨਾ ਦਸਿਉ," ਗਿੱਧਾ ਪਾਉਣ ਜਟੀਆਂ ਬਨੇਰੇ ਹਿਲਦੇ, ਤੂੰ ਬਲਾਵੇਂ ਮੈਂ ਨਾ ਆਵਾਂ ਕਿਥੇ ਲਿਖਿਆ " ਰਾਹੀਂ ਦਸਿਆ ਕਿ ਸਕੂਲਾਂ ਵਿੱਚ ਲਗਦੀਆਂ ਰਹੀਆਂ ਬਾਲ ਸਭਾਵਾਂ ਤੋਂ ਉਹਨਾਂ ਨੂੰ ਸਾਹਿਤਕ ਗੀਤਕਾਰੀ ਦੀ ਚੇਟਕ ਲੱਗੀ ਇਸੇ ਬਲਬੂਤੇ ਉਹਨਾਂ ਨੂੰ ਸਰੋਤਿਆਂ ਦੀ ਬੇਸ਼ੁਮਾਰ ਸ਼ੋਹਰਤ ਹਾਸਿਲ ਹੋਈ ਹੈ। ਅੰਕਿਤਾ ਸਹਿਦੇਵ ਅਤੇ ਪਰਮਜੀਤ ਕੌਰ ਨੇ ਸਾਂਝੇ ਤੌਰ ਤੇ ਧੰਨਵਾਦ ਕੀਤਾ। ਗੀਤਕਾਰ ਕੰਵਰ ਸੁਖਬੀਰ,,ਚੰਨ ਅਮਰੀਕ, ਰਘਬੀਰ ਸਿੰਘ ਸੋਹਲ, ਮਲਵਿੰਦਰ, ਧਰਵਿੰਦਰ ਔਲਖ, ਸਿਮਰਜੀਤ ਸਿਮਰ,ਰਾਜ ਕੁਮਾਰ ਰਾਜ, ਮਨਮੋਹਨ ਬਾਸਰਕੇ, ਅਜੀਤ ਸਿੰਘ ਨਬੀਪੁਰੀ, ਜੋਬਨਦੀਪ ਸਿੰਘ, ਹਰਵਿੰਦਰ ਸਿੰਘ,ਭੁਪਿੰਦਰਕੌਰਸ਼ਕਤੀ,ਰਾਜਪਾਲਸ਼ਰਮਾ,ਗੁਰਬਚਨਮਦਾਨ,ਅਨੁਰਾਗ,ਰਿਤਿਕ,ਨਮਨ,ਰਾਗਨੀ,ਚਾਹਿਲ,ਕ੍ਰਿਸ਼ਨਾ,ਦਮਨਪਰੀਤ, ਗੁਰਪ੍ਰੀਤ, ਚੇਤਨਾ,ਕਮਲਪ੍ਰੀਤ, ਸ਼ਿਖਾ ਭਲਾ, ਈਸ਼ਤਾ, ਪ੍ਰਗਤੀ, ਮੁਸਕਾਨ,ਬਲਜਿੰਦਰ ਕੌਰ ਅਤੇ ਅਧਿਆਪਕ ਹਾਜਰ ਸਨ।