ਕੋਰੋਨਾ ਵਿੱਚ ਜਕੜੇ ਕਿੱਕ ਬਾਕਸਿੰਗ ਦੇ 3 ਵਾਰ ਦੇ ਵਿਸ਼ਵ ਚੈਂਪੀਅਨ ਨੇ ਗੁਆਈ ਜਾਨ
ਅੰਮ੍ਰਿਤਸਰ ਟਾਈਮਜ਼ ਬਿਉਰੋ
ਨਿਊਯਾਰਕ- ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੇ ਕਹਿਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਈ ਲੋਕ ਇਸ ਬੀਮਾਰੀ ਦੇ ਲਪੇਟ 'ਵਿਚ ਆ ਕੇ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਇਸੇ ਕੋਰੋਨਾ ਬਿਮਾਰੀ ਨਾਲ ਜੂਝ ਰਹੇ ਤਿੰਨ ਵਾਰ ਦੇ ਕਿੱਕ ਬਾਕਸਿੰਗ ਵਿਸ਼ਵ ਚੈਂਪੀਅਨ ਫਰੈਡਰਿਕ ਸਿਨਿਸਟ੍ਰਾ ਦਾ 41 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਫਰੈਡਰਿਕ ਸਿਨਿਸਟ੍ਰਾ ਨੂੰ ਅੰਡਰਟੇਕਰ ਵਜੋਂ ਵੀ ਜਾਣਿਆ ਜਾਂਦਾ ਸੀ। ਉਹ ਕੋਰੋਨਾ ਪਾਜ਼ੇਟਿਵ ਸਨ ਪਰ ਉਸਨੇ ਆਪਣੀ ਜ਼ਿੱਦ ਵਿੱਚ ਫੈਸਲਾ ਕੀਤਾ ਕਿ ਉਹ ਆਪਣੀ ਸਰੀਰਕ ਤਾਕਤ ਨਾਲ ਕੋਰੋਨਾ ਨੂੰ ਹਰਾਉਣਗੇ। ਫਰੈਡਰਿਕ ਸਿਨਿਸਟ੍ਰਾ ਪਹਿਲਾਂ ਹੀ ਕੋਰੋਨਾ ਗਾਈਡ ਲਾਈਨਜ਼ ਨੂੰ ਬਕਵਾਸ ਦੱਸਦੇ ਹੋਏ ਉਨ੍ਹਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਸਨ। ਇਸ ਕਾਰਨ ਉਸ ਨੇ ਕੋਰੋਨਾ ਵੈਕਸੀਨ ਵੀ ਨਹੀਂ ਲਗਵਾਈ। ਬਹੁਤ ਸਾਰੇ ਲੋਕਾਂ ਦੀ ਤਰ੍ਹਾਂ, ਉਹ ਕੋਰੋਨਾ ਵਾਇਰਸ ਅਤੇ ਇਸ ਦੇ ਟੀਕੇ ਦੇ ਬਾਰੇ ਵਿਸ਼ਵਾਸ ਕਰਦੇ ਸਨ ਕਿ ਇਹ ਅਸਲ ਵਿੱਚ ਇੱਕ ਧੋਖਾ ਹੈ ਅਤੇ ਸਰੀਰਕ ਤੌਰ ‘ਤੇ ਮਜ਼ਬੂਤ ਵਿਅਕਤੀ ‘ਤੇ ਅਜਿਹੀਆਂ ਅਫਵਾਹਾਂ ਦਾ ਕੋਈ ਅਸਰ ਨਹੀਂ ਹੁੰਦਾ।
ਫਰੈਡਰਿਕ ਸਿਨਿਸਟ੍ਰਾ ਮਜ਼ਾਕ ਵਿਚ ਇਹ ਵੀ ਕਹਿ ਦਿੰਦੇ ਸਨ ਕਿ ਜੇ ਉਸ ਨੂੰ ਕਰੋਨਾ ਨਾਲ ਦੋ ਦੋ ਹੱਥ ਵੀ ਕਰਨੇ ਪਏ ਤਾਂ ਉਹ ਆਪਣੀ ਨਿੱਜੀ ਤਾਕਤ ਨਾਲ ਉਸ ਨੂੰ ਹਰਾ ਦੇਵੇਗਾ। ਪਿਛਲੇ ਦੋ ਸਾਲਾਂ ਤੋਂ ਲਗਾਤਾਰ ਕੋਰੋਨਾ ਗਾਈਡਲਾਈਨਜ਼ ਦੀ ਉਲੰਘਣਾ ਕਰਨ ਵਾਲੇ ਇਸ ਸਭ ਤੋਂ ਤਾਕਤਵਰ ਵਿਅਕਤੀ ‘ਤੇ ਨਵੰਬਰ ਮਹੀਨੇ ‘ਚ ਕੋਰੋਨਾ ਨੇ ਹਮਲਾ ਕੀਤਾ ਸੀ। ਸ਼ੁਰੂਆਤੀ ਦਿਨਾਂ ਵਿੱਚ ਵੀ, ਉਸਨੇ ਆਪਣੇ ਆਪ ਨੂੰ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਦੱਸਦੇ ਹੋਏ ਇਸ ਨਾਲ ਨਜਿੱਠਣ ਦੀ ਗੱਲ ਕੀਤੀ ਸੀ।ਕੋਰੋਨਾ ਨਿਯਮਾਂ ਦੀ ਉਲੰਘਣਾ ਕਾਰਨ ਫਰੈਡਰਿਕ ਸਿਨਿਸਟ੍ਰਾ ਦੀ ਸਿਹਤ ਦਿਨ-ਬ-ਦਿਨ ਵਿਗੜਦੀ ਜਾ ਰਹੀ ਸੀ। ਅਖੀਰ ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਮਜਬੂਰਨ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਦੋਂ ਫਰੈਡਰਿਕ ਸਿਨਿਸਟ੍ਰਾ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਇੰਨੀ ਖਰਾਬ ਸੀ ਕਿ ਉਸ ਨੂੰ ਸਿੱਧੇ ਆਈ.ਸੀ.ਯੂ. ਹਸਪਤਾਲ ‘ਚ ਭਰਤੀ ਹੋਣ ਸਮੇਂ ਵੀ ਉਨ੍ਹਾਂ ਨੂੰ ਆਪਣੇ ਆਪ ‘ਤੇ ਭਰੋਸਾ ਸੀ ਅਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਸੀ ਕਿ ਉਹ ਜਲਦੀ ਹੀ ਇਸ ਬੀਮਾਰੀ ਤੋਂ ਜਿੱਤ ਕੇ ਆਪਣੇ ਲੋਕਾਂ ਕੋਲ ਪਰਤਣਗੇ। ਉਸਦੀ ਮੌਤ ਤੋਂ ਬਾਅਦ ਉਸਦੀ ਪਤਨੀ ਵੀ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਉਸਦੇ ਪਤੀ ਦੀ ਮੌਤ ਕੋਰੋਨਾ ਕਾਰਨ ਹੋਈ ਹੈ।
Comments (0)