ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਨਫਰਤ ਭਰੀ ਸੋਚ ਰੱਖਣ ਵਾਲੇ ਜਗਤ ਨਰਾਇਣ ਦੇ ਨਾਮ ਉਤੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਪ੍ਰਬੰਧਕ ਕਮੇਟੀ ਵਲੋਂ ਖੂਨਦਾਨ ਕੈਪ ਲਗਾਉਣ ਦੀ ਇਜਾਜਤ ਦੇਣਾ ਸਿੱਖ ਮਨਾ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ : ਮਾਨ

ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਨਫਰਤ ਭਰੀ ਸੋਚ ਰੱਖਣ ਵਾਲੇ ਜਗਤ ਨਰਾਇਣ ਦੇ ਨਾਮ ਉਤੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਪ੍ਰਬੰਧਕ ਕਮੇਟੀ ਵਲੋਂ ਖੂਨਦਾਨ ਕੈਪ ਲਗਾਉਣ ਦੀ ਇਜਾਜਤ ਦੇਣਾ ਸਿੱਖ ਮਨਾ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ : ਮਾਨ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 10 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਕੱਟੜਵਾਦੀ ਹਿੰਦੂਤਵ ਜਮਾਤਾਂ ਤਾਂ ਪਹਿਲੋਂ ਹੀ ਸਾਜਿ਼ਸਾਂ ਰਾਹੀਂ ਪੰਜਾਬ ਸੂਬੇ ਵਿਰੁੱਧ ਅਤੇ ਸਿੱਖ ਕੌਮ ਵਿਰੁੱਧ ਨਫਰਤ ਉਤਪਨ ਕਰਨ ਲਈ ਕਾਰਵਾਈਆਂ ਕਰਦੀਆਂ ਆ ਰਹੀਆਂ ਹਨ ਜਿਸ ਨਾਲ ਉਹ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਬਿਨਾ ਵਜਾ ਬਦਨਾਮ ਕਰਕੇ ਆਪਣੇ ਸਿਆਸੀ ਅਤੇ ਮਾਲੀ ਮਨੋਰਥਾਂ ਦੀ ਪੂਰਤੀ ਕਰਦੇ ਰਹਿਣ ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਖਾਲਸਾ ਪੰਥ ਦੇ ਦਸਵੰਦ ਨਾਲ ਹੋਂਦ ਵਿੱਚ ਆਏ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਉਥੇ ਜਗਤ ਨਾਰਾਇਣ ਵਰਗੇ ਪੰਥ ਵਿਰੋਧੀ ਇਨਸਾਨ ਜਿਸਨੇ ਬੀਤੇ ਸਮੇਂ ਵਿੱਚ ਆਪਣੇ ਹਿੰਦਸਮਾਚਾਰ ਗਰੁੱਪ ਰਾਹੀਂ ਅਤੇ ਆਪਣੇ ਸੰਪਾਦਕੀ ਨੋਟਾਂ ਰਾਹੀਂ ਪੰਜਾਬ ਦੀ ਗੁਰੂਆਂ ਦੀ ਪਵਿੱਤਰ ਧਰਤੀ ਉਤੇ ਗੁੰਮਰਾਹਕੁੰਨ ਪ੍ਰਚਾਰ ਕਰਦੇ ਹੋਏ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ, ਇਥੇ ਨਫਰਤ ਪੈਦਾ ਕਰਦੇ ਰਹੇ ਹਨ । ਅੰਮ੍ਰਿਤਸਰ ਵਿੱਚ 1978 ਚ ਹੋਏ ਨਿਰੰਕਾਰੀ ਕਾਂਡ ਦੇ ਦੁਖਾਂਤ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, ਉਸਦੇ ਨਾਮ ਤੇ ਇਸ ਖਾਲਸਾ ਕਾਲਜ ਵਿੱਚ ਖੂਨਦਾਨ ਕੈਪ ਲਗਾਉਣ ਦਾ ਫੈਸਲਾ ਕੀਤਾ ਹੈ । ਇਹ ਫੈਸਲਾ ਕਰਨ ਵਾਲਿਆ ਵਿੱਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਤਿਆਜੀਤ ਸਿੰਘ ਮਜੀਠੀਆ ਅਤੇ ਸਕੱਤਰ ਸ. ਰਾਜਿੰਦਰ ਮੋਹਨ ਸਿੰਘ ਛੀਨਾ ਹਨ । ਇਸ ਕਾਰਵਾਈ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਸਾਡੀਆਂ ਇਹ ਸਿੱਖ ਸਖਸ਼ੀਅਤਾਂ ਵੀ ਹਿੰਦੂਤਵ ਤਾਕਤਾਂ ਦੀਆਂ ਗੁਲਾਮ ਬਣ ਚੁਕੀਆਂ ਹਨ ਅਤੇ ਇਹਨਾਂ ਰਾਹੀਂ ਇਹ ਤਾਕਤਾਂ ਪੰਜਾਬ ਸੂਬੇ ਵਿੱਚ ਫਿਰ ਤੋਂ ਅੱਗ ਲਗਾਉਣ ਅਤੇ ਇਥੋਂ ਦੀ ਸਥਿਤੀ ਨੂੰ ਵਿਸਫੋਟਕ ਬਣਾਉਣ ਵਿੱਚ ਲਗਿਆ ਹੋਇਆ ਹਨ । ਜਿਸਦੇ ਨਤੀਜੇ ਇਥੋਂ ਦੇ ਅਮਨ ਚੈਨ ਅਤੇ ਜਮੂਹਰੀਅਤ ਕਦਰਾਂ-ਕੀਮਤਾਂ ਲਈ ਵੱਡੇ ਖਤਰਨਾਕ ਸਾਬਿਤ ਹੋ ਸਕਦੇ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਖਾਲਸਾ ਕਾਲਜ ਦੇ ਪ੍ਰਬੰਧਕਾਂ ਨੂੰ ਅਜਿਹੀਆਂ ਕਾਰਵਾਈਆਂ ਲਈ ਖ਼ਬਰਦਾਰ ਕਰਦਾ ਹੈ ।                        

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਖਾਲਸਾ ਪੰਥ ਦੀਆਂ ਸੰਸਥਾਵਾਂ ਵਿੱਚ, ਪੰਜਾਬ ਅਤੇ ਸਿੱਖ ਕੌਮ ਵਿਰੋਧੀ ਕਾਰਵਾਈਆਂ ਕਰਨ ਵਾਲੇ, ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰਨ ਵਾਲੇ, ਪੰਜਾਬੀ ਬੋਲੀ ਨੂੰ ਨਫਰਤ ਕਰਨ ਵਾਲੇ, ਪੰਜਾਬ ਦੇ ਨਿਵਾਸੀਆਂ ਨੂੰ ਅਤੇ ਹਿੰਦੂਆਂ ਨੂੰ ਮਰਦਮਸ਼ੁਮਾਰੀ ਸਮੇਂ ਹਿੰਦੀ ਬੋਲੀ ਦਰਜ ਕਰਨ ਦਾ ਵਿਚਾਰ ਕਰਨ ਵਾਲੇ ਮਰਹੂਮ ਜਗਤ ਨਾਰਾਇਣ ਵਰਗੀ ਦੈਤ ਆਤਮਾਂ ਦੇ ਨਾਮ ਉਤੇ ਖੂਨਦਾਨ ਕੈਪ ਲਗਾਉਣ ਦੀ ਇਜ਼ਾਜਤ ਦੇਣ ਦੀ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਓਹਨਾ ਕਿਹਾ ਕਿ ਜੋ ਸਿੱਖ ਕੌਮ ਵਿਰੋਧੀ ਕਾਰਵਾਈ ਸ. ਮਜੀਠੀਆ ਅਤੇ ਸ. ਛੀਨਾ ਨੇ ਕੀਤੀ ਹੈ, ਇਹ ਤਾਂ ਇਹਨਾਂ ਵੱਲੋਂ ਸਿੱਖ ਸੰਸਥਾਵਾਂ ਵਿਚ ਬੈਠੇ ਹੋਏ ਉਸੇ ਤਰਾਂ ਦੀ ਦੁਰਵਰਤੋਂ ਕੀਤੀ ਗਈ ਹੈ, ਜਿਵੇਂ ਲੰਬੇ ਸਮੇਂ ਤੋਂ ਸ. ਪ੍ਰਕਾਸ ਸਿੰਘ ਬਾਦਲ ਅਤੇ ਬਾਦਲ ਦਲੀਏ ਐਸ.ਜੀ.ਪੀ.ਸੀ. ਦੀ ਕੌਮੀ ਸੰਸਥਾ ਦੇ ਸਾਧਨਾ, ਖਜਾਨੇ ਅਤੇ ਅਮਲੇ ਫੈਲੇ ਦੀ ਆਪਣੇ ਸਵਾਰਥੀ ਹਿੱਤਾਂ ਲਈ ਦੁਰਵਰਤੋਂ ਵੀ ਕਰਦੇ ਆ ਰਹੇ ਹਨ ਅਤੇ ਸਿੱਖ ਕੌਮ ਵਰਗੀ ਸਰਬੱਤ ਦਾ ਭਲਾ ਚਾਹੁੰਣ ਵਾਲੀ ਕੌਮ ਨੂੰ ਬਦਨਾਮ ਕਰਕੇ ਕੱਟੜਵਾਦੀ ਹਿੰਦੂਤਵ ਤਾਕਤਾਂ ਦੇ ਸਿੱਖ ਕੌਮ ਵਿਰੋਧੀ ਮਨਸੂਬਿਆਂ ਨੂੰ ਪੂਰਨ ਕਰਨ ਵਿੱਚ ਭਾਈਵਾਲ ਬਣਕੇ ਵਿਚਰਦੇ ਆ ਰਹੇ ਹਨ । ਇਹੀ ਵਜਾ ਹੈ ਕਿ ਸਿੱਖ ਕੌਮ ਨੇ ਸ. ਪ੍ਰਕਾਸ ਸਿੰਘ ਬਾਦਲ ਅਤੇ ਬਾਦਲ ਦਲੀਆਂ ਨੂੰ ਸਿਆਸੀ, ਸਮਾਜਿਕ ਅਤੇ ਧਾਰਮਿਕ ਤੋਰ ਤੇ ਦੁਰਕਾਰ ਦਿੱਤਾ ਹੈ ਅਤੇ ਉਹਨਾਂ ਦੀ ਪੰਜਾਬ ਸੂਬੇ ਅਤੇ ਖਾਲਸਾ ਪੰਥ ਵਿੱਚ ਸਾਖ ਖਤਮ ਹੋ ਚੁੱਕੀ ਹੈ ਸ. ਮਾਨ ਨੇ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਵਿਸ਼ੇਸ਼ ਤੋਰ ਤੇ ਮਾਝੇ ਦੇ ਸਿੱਖਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਜੋ ਲੋਕ ਸਿੱਖੀ ਭੇਖ ਵਿੱਚ ਸਾਡੀਆਂ ਸੰਸਥਾਵਾਂ, ਪ੍ਰੰਪਰਾਵਾਂ, ਨਿਯਮਾਂ ਅਤੇ ਵੱਡਮੁਲੀ ਸਿੱਖੀ ਸੋਚ ਨੂੰ ਨੁਕਸਾਨ ਪਹੁੰਚਾਕੇ ਹਿੰਦੂਤਵ ਤਾਕਤਾਂ ਦੇ ਹੱਥ ਠੋਕੇ ਬਣੇ ਹੋਏ ਹਨ ਅਜਿਹੀਆਂ ਮਲੀਨ ਆਤਮਾਵਾਂ ਨੂੰ ਆਪਣੀਆਂ ਸੰਸਥਾਵਾਂ ਅਤੇ ਉੱਚ ਅਹੁਦਿਆ ਤੋਂ ਫਾਰਗ ਕਰਨ ਦੀ ਜਿ਼ਮੇਵਾਰੀ ਨਿਭਾਉਣੀ ਪਵੇਗੀ ਤਾਂ ਕਿ ਪੰਥ ਵਿਰੋਧੀ ਤਾਕਤਾਂ ਸਾਡੀ ਮਨੁੱਖਤਾਂ ਪੱਖੀ ਸੋਚ ਨੂੰ ਕਿਸੇ ਤਰਾਂ ਦਾ ਨੁਕਸਾਨ ਨਾ ਪਹੁੰਚਾ ਸਕਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਖਾਲਸਾ ਪੰਥ ਅਜਿਹੀਆਂ ਕਾਰਵਾਈਆਂ ਨੂੰ ਬਿਲਕੁਲ ਸਹਿਣ ਨਹੀਂ ਕਰੇਗਾ