ਲਾਸਾਨੀ ਸ਼ਹਾਦਤਾਂ ਨੂੰ ਭੁਲਾਇਆ ਨਹੀਂ ਜਾ ਸਕਦਾ : ਡਾ. ਜਸਵੰਤ ਸਿੰਘ ਖੇੜਾ

ਲਾਸਾਨੀ ਸ਼ਹਾਦਤਾਂ ਨੂੰ ਭੁਲਾਇਆ ਨਹੀਂ ਜਾ ਸਕਦਾ : ਡਾ. ਜਸਵੰਤ ਸਿੰਘ ਖੇੜਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਫਤਿਹਗੜ੍ਹ ਸਾਹਿਬ
: ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਸਾਹਿਬ ਸ੍ਰੀ ਗੁਰੂ  ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਅਤੇ ਜਗਤ ਮਾਤਾ ਗੁਜ਼ਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿਨ ਕੋਟ ਪ੍ਰਣਾਮ ਕਰਦਿਆਂ ਕਿਹਾ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਲੱਖਾਂ ਸ਼ਰਧਾਲੂ ਨਤਮਸਤਕ ਹੋ ਕੇ ਸ਼ਰਧਾਂਜਲੀ ਭੇਂਟ ਕਰਦੇ ਹਨ।ਉਹਨਾਂ ਕਿਹਾ ਕਿ ਸੰਸਾਰ ਭਰ ਵਿਚ ਬਾਜਾਂ ਵਾਲੇ ਦੇ ਪਰਿਵਾਰ ਵਰਗੀ ਦੇਸ਼ ਕੌਮ ਲਾਇ ਕੁਰਬਾਨੀ ਕੀਤੇ ਲੱਭਿਆ ਵੀ ਨਹੀਂ ਮਿਲ ਸਕਦੀ ਅਤੇ ਨਾ ਹੀ ਇਸ ਨੂੰ ਕਿਸੇ ਵੀ ਕੀਮਤ ਤੇ ਭੁਲਾਇਆ ਨਹੀਂ ਜਾ ਸਕਦਾ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੇ ਹੱਕ ਸੱਚ ਲਈ, ਧਰਮ ਲਈ, ਮਨੁੱਖਤਾ ਲਈ ਅਤੇ ਜ਼ਬਰ-ਜ਼ੁਲਮ ਦੇ ਖਿਲਾਫ ਆਪਣਾ ਬਲੀਦਾਨ ਦੇ ਕੇ ਇਹ ਸਾਬਿਤ ਕਰ ਦਿੱਤਾ ਕਿ ਸਿਰ ਦੇ ਕੇ ਧਰਮ ਬਚਾਉਣਾ ਕੋਈ ਮਾਲੂਲੀ ਗੱਲ ਨਹੀਂ।ਓਹਨਾ ਹਰ ਜਬਰ ਜ਼ੁਲਮ ਅਤੇ ਅਸਹਿ ਤਸੀਹੇ ਦਾ ਸਾਹਮਣਾ ਕਰਕੇ ਆਪਣੇ ਧਰਮ ਦੀ ਰੱਖਿਆ ਕੀਤੀ, ਅਸੀਂ ਲੱਖਾਂ ਵਾਰ ਕੋਟਿਨ ਕੋਟ ਪ੍ਰਣਾਮ ਕਰਦੇ ਹਨ ਅਤੇ ਉਹਨਾਂ ਵਲੋਂ ਦਰਸਾਏ ਰਸਤੇ ਤੇ ਚਲਣ ਲਈ ਹਮੇਸ਼ਾ ਤਤਪਰ ਹੋ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਕਰਦੇ ਹੋਏ ਓਹਨਾ ਨਾਲ ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਚੇਅਰਮੈਨ ਸੀ ਸੈੱਲ ਰਘਵੀਰ ਸਿੰਘ ਰਾਣਾ, ਸੂਬਾ ਕੋਆਰਡੀਨੇਟਰ ਅਮਿਤ ਕੁਮਾਰ ਲੱਕੀ, ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ, ਬਲਜੀਤ ਸਿੰਘ, ਜਗਦੀਪ ਸਿੰਘ, ਵਰਿੰਦਰ ਕੁਮਾਰ ਅਤੇ  ਹੋਰ ਵੀ ਮੇਂਬਰ ਹਾਜ਼ਿਰ ਸਨ।