ਪੰਜਾਬ ਦਾ ਮਾਣਮੱਤਾ ਪਿੰਡ ਜਿਥੇ 65 ਸਾਲ ਤੋਂ ਸਰਬਸੰਮਤੀ ਨਾਲ ਸਰਪੰਚ ਦੀ ਹੁੰਦੀ ਏ ਚੋਣ !

ਅੰਮ੍ਰਿਤਸਰ ਟਾਈਮਜ਼ ਬਿਊਰੋ
ਪਟਿਆਲਾ – ਪੰਜਾਬ ਵਿੱਚ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਕਦੇ ਵੀ ਸਰਪੰਚ ਦੀ ਚੋਣ ਲਈ ਵੋਟਿੰਗ ਨਹੀਂ ਹੋਈ ਹੈ ਹਮੇਸ਼ਾ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਹੈ । ਇਸ ਵਾਰ ਵੀ ਇੱਥੇ ਲੋਕਾਂ ਨੇ ਸਰਬਸੰਮਤੀ ਦੇ ਨਾਲ ਸਰਪੰਚ ਦੀ ਚੋਣ ਕੀਤੀ ਹੈ । ਪਟਿਆਲਾ ਦੇ ਬਲਕਾ ਭੁਨਰਹੇੜਾ ਦੇ ਤਹਿਤ ਪਿੰਡ ਜਵਾਲਾਪੁਰ ਉਰਫ਼ ਉਲਟਪੁਰ ਦੇ ਵਸਨੀਕ ਸਿਮਰ ਸਿੰਘ ਪਿੰਡ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ ।
ਪੰਜਾਬ ਸੂਬਾ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਨਿਯਕੁਤ ਕੀਤੇ ਗਏ ਚੋਣ ਆਬਜ਼ਰਵਰ ਸੀਨੀਅਰ ਆਈਏਐਸ ਅਧਿਕਾਰੀ ਅਤੇ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਪਿੰਡ ਉਲਟਪੁਰ ਸੂਬੇ ਦੇ ਹੋਰ ਪਿੰਡਾਂ ਲਈ ਇੱਕ ਮਿਸਾਲ ਹੈ । ਇੱਥੇ 2 ਅਕਤੂਬਰ 1959 ਨੂੰ ਪੰਚਾਇਤੀ ਰਾਜ ਸ਼ੁਰੂ ਹੋਣ ਤੋਂ ਅੱਜ ਤੱਕ ਸਰਪੰਚੀ ਦੀ ਚੋਣ ਨਹੀਂ ਹੋਈ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਹੋਰ ਪਿੰਡਾਂ ਨੂੰ ਇੰਨ੍ਹਾਂ ਤੋਂ ਸਿਖਣਾ ਚਾਹੀਦਾ ਹੈ । ਖਾਸਕਰ ਅਜਿਹੇ ਪਿੰਡਾਂ ਨੂੰ ਜਿੱਥੇ ਸਰਪੰਚੀ ਦੇ ਲਈ ਹਿੰਸਾ ਹੁੰਦੀ ਹੈ ਅਤੇ ਲੱਖਾਂ ਕਰੋੜਾਂ ਦੀਆਂ ਬੋਲੀਆਂ ਲੱਗਦੀਆਂ ਹਨ ।
Comments (0)