ਪੰਜਾਬ ਦਾ ਮਾਈਨਿੰਗ ਕਿੰਗ ਰਕੇਸ਼ ਚੌਧਰੀ ਜੰਮੂ ਗਿ੍ਫ਼ਤਾਰ

ਪੰਜਾਬ ਦਾ ਮਾਈਨਿੰਗ ਕਿੰਗ  ਰਕੇਸ਼ ਚੌਧਰੀ ਜੰਮੂ ਗਿ੍ਫ਼ਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਰੂਪਨਗਰ-ਪੰਜਾਬ 'ਵਿਚ ਮਾਈਨਿੰਗ ਕਿੰਗ ਵਜੋਂ ਜਾਣਿਆ ਜਾਂਦਾ ਠੇਕੇਦਾਰ ਰਕੇਸ਼ ਕੁਮਾਰ ਚੌਧਰੀ ਜੰਮੂ ਅੱਜ ਸੀ. ਆਈ. ਏ. ਸਟਾਫ਼ ਰੂਪਨਗਰ ਦੀ ਟੀਮ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੋਂ ਗਿ੍ਫ਼ਤਾਰ ਕਰ ਲਿਆ । ਜਿਸ ਉੱਤੇ ਪਿੰਡ ਸੈਂਸੋਵਾਲ ਦੀ ਡੀਸਿਲਟਿੰਗ ਸਾਈਟ ਤੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ਾਂ ਹੇਠ ਹਾਲ ਹੀ 'ਵਿਚ ਨੰਗਲ ਥਾਣੇ 'ਵਿਚ ਮਿਤੀ 2 ਨਵੰਬਰ 2022 ਨੂੰ ਐਫ. ਆਈ. ਆਰ. ਦਰਜ ਹੋਈ ਸੀ ।ਡੀ. ਐਸ. ਪੀ. (ਡੀ) ਤਲਵਿੰਦਰ ਸਿੰਘ ਗਿੱਲ ਅਤੇ ਡੀ. ਐਸ. ਪੀ. (ਆਰ) ਤਰਲੋਚਨ ਸਿੰਘ ਦੀ ਅਗਵਾਈ ਹੇਠ ਸੀ. ਆਈ. ਏ. ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਅਤੇ ਨੰਗਲ ਥਾਣੇ ਦੀ ਪੁਲਿਸ ਨੇ ਚੌਧਰੀ ਦੀ ਨਿਸ਼ਾਨਦੇਹੀ 'ਤੇ ਗਿਆਨੀ ਜ਼ੈਲ ਸਿੰਘ ਨਗਰ (ਰੂਪਨਗਰ) ਸਥਿਤ ਦਫ਼ਤਰ 'ਤੇ ਛਾਪਾ ਮਾਰਿਆ ਅਤੇ ਬੰਦ ਪਏ ਸ਼ਟਰ ਖੁਲ੍ਹਵਾ ਕੇ ਅੰਦਰੋ ਖ਼ਾਲੀ ਰਸੀਦ ਬੁੱਕਾਂ, ਕੰਪਿਊਟਰ, ਲੈਪਟਾਪ, ਪਿ੍ੰਟਰ ਅਤੇ ਹੋਰ ਰਿਕਾਰਡ ਕਬਜ਼ੇ 'ਵਿਚ ਲੈ ਲਿਆ । 'ਪਤਾ ਲਗਾ ਹੈ ਕਿ ਕਰੀਬ ਦੋ ਸਾਲ ਪਹਿਲਾਂ ਤਿੰਨ ਮੰਜ਼ਿਲਾਂ ਇਸ ਦਫ਼ਤਰ 'ਵਿਚ ਖ਼ੂਬ ਰੌਣਕਾਂ ਲੱਗਦੀਆਂ ਸਨ ਜਿੱਥੇ ਮਾਈਨਿੰਗ ਦੇ ਕਾਰੋਬਾਰ 'ਚ ਸ਼ਾਮਲ ਕੁਝ ਸ਼੍ਰੋਮਣੀ ਕਮੇਟੀ ਮੈਂਬਰ, ਸਿਆਸੀ ਆਗੂ ਅਤੇ ਮਹਿੰਗੀਆਂ ਕਾਰਾਂ 'ਵਿਚ ਘੁੰਮਣ ਵਾਲੇ ਵਿਅਕਤੀ ਮੀਟਿੰਗਾਂ ਕਰਦੇ ਸਨ ਅਤੇ ਇੱਥੇ ਹੀ ਜ਼ਿਲ੍ਹੇ ਦੇ ਕਰੈਸ਼ਰ ਕਾਰੋਬਾਰੀਆਂ ਨੂੰ ਰਾਇਲਟੀ ਦੇ ਭਾਅ ਤੈਅ ਕਰਨ ਲਈ ਹਾਜ਼ਰੀ ਭਰਨੀ ਪੈਂਦੀ ਸੀ ।ਹੈਰਾਨੀ ਦੀ ਗੱਲ ਹੈ ਕਿ ਕਈ ਪੁਲਿਸ ਅਫ਼ਸਰ ਵੀ ਇਸ ਦਫ਼ਤਰ 'ਵਿਚ ਆਉਂਦੇ ਸਨ ਅਤੇ ਕੁਝ ਤਾਂ ਵਰਦੀ ਪਾ ਕੇ ਵੀ ਆ ਜਾਂਦੇ ਸਨ ।ਪੁਲਿਸ ਦੀ ਸੁਰੱਖਿਆ ਛਤਰੀ 'ਵਿਚ ਰਹਿਣ ਵਾਲੇ ਚੌਧਰੀ ਦੀ ਰੂਪਨਗਰ ਜ਼ਿਲ੍ਹੇ 'ਵਿਚ ਤੂਤੀ ਬੋਲਦੀ ਸੀ ਜਿਸ ਤੋਂ ਬਗੈਰ ਮਾਈਨਿੰਗ ਵਿਭਾਗ ਅਤੇ ਪੁਲਿਸ ਕਾਰਵਾਈ ਕਰਨ ਤੋਂ ਵੀ ਟਲਦੇ ਸਨ । ਰਕੇਸ਼ ਚੌਧਰੀ ਦੀ ਗਿ੍ਫ਼ਤਾਰੀ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਦੀ ਨਿੱਜੀ ਦਿਲਚਸਪੀ ਨਾਲ ਹੋਈ ਜਿਨ੍ਹਾਂ ਨੇ ਇਹ ਮੈਸੇਜ ਆਪਣੇ ਟਵਿੱਟਰ ਪੇਜ 'ਤੇ ਵੀ ਨਸ਼ਰ ਕੀਤਾ ਸੀ ।

ਪੁਲਿਸ ਥਾਣਾ ਨੰਗਲ 'ਵਿਚ 2 ਨਵੰਬਰ ਨੂੰ ਦਰਜ ਹੋਇਆ ਸੀ ਚੌਧਰੀ ਖ਼ਿਲਾਫ਼ ਮੁਕੱਦਮਾ

ਨੰਗਲ ਤੋਂ ਪ੍ਰੀਤਮ ਸਿੰਘ ਬਰਾਰੀ ਅਨੁਸਾਰ-ਸੂਬੇ ਅੰਦਰ ਮਾਈਨਿੰਗ ਕਿੰਗ ਵਜੋਂ ਜਾਣੇ ਜਾਂਦੇ ਰਾਕੇਸ਼ ਚੌਧਰੀ ਖ਼ਿਲਾਫ਼ ਨੰਗਲ ਪੁਲਸ ਵਲੋਂ ਬੀਤੀ 2 ਨਵੰਬਰ ਨੂੰ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਸੀ । ਜਿਸ ਮਗਰੋਂ ਨੰਗਲ ਪੁਲਸ ਵਲੋਂ ਰਾਕੇਸ਼ ਚੌਧਰੀ ਨੂੰ ਆਖ਼ਰਕਾਰ ਗਿ੍ਫ਼ਤਾਰ ਕਰ ਹੀ ਲਿਆ ਗਿਆ