ਅੰਮ੍ਰਿਤਸਰ ਵਿਕਾਸ ਮੰਚ ਨੇ ਸ. ਗੁਰਜੀਤ ਸਿੰਘ ਔਜਲਾ ਨੂੰ ਲੋਕ ਸਭਾ ਵਿੱਚ ਅਵਾਰਾ ਕੁਤਿਆਂ ਦਾ ਮੁਦਾ ਜੋਰ ਸ਼ੋਰ ਨਾਲ ਉਠਾਉਣ ਦੀ  ਕੀਤੀ ਮੰਗ 

ਅੰਮ੍ਰਿਤਸਰ ਵਿਕਾਸ ਮੰਚ ਨੇ ਸ. ਗੁਰਜੀਤ ਸਿੰਘ ਔਜਲਾ ਨੂੰ ਲੋਕ ਸਭਾ ਵਿੱਚ ਅਵਾਰਾ ਕੁਤਿਆਂ ਦਾ ਮੁਦਾ ਜੋਰ ਸ਼ੋਰ ਨਾਲ ਉਠਾਉਣ ਦੀ  ਕੀਤੀ ਮੰਗ 
ਸ. ਗੁਰਜੀਤ ਸਿੰਘ ਔਜਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ 11 ਅਗਸਤ 2024 :- ਅੰਮ੍ਰਿਤਸਰ ਵਿਕਾਸ ਮੰਚ ਨੇ ਲੋਕ ਸਭਾ ਮੈਂਬਰ ਸ੍ਰ. ਗੁਰਜੀਤ ਸਿੰਘ ਔਜਲਾ ਨੂੰ ਲੋਕ ਸਭਾ ਵਿੱਚ ਅਵਾਰਾ ਕੁਤਿਆਂ ਦਾ ਮੁਦਾ ਜੋਰ ਸ਼ੋਰ ਨਾਲ ਉਠਾਉਣ ਦੀ ਮੰਗ ਕੀਤੀ ਹੈ।ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ, ਸ.ਮਨਮੋਹਨ ਸਿੰਘ ਬਰਾੜ, ਪ੍ਰਧਾਨ ਇੰਜ. ਹਰਜਾਪ ਸਿੰਘ ਔਜਲਾ ਅਤੇ ਜਨਰਲ ਸਕੱਤਰ ਸ. ਸੁਰਿੰਦਰਜੀਤ ਸਿੰਘ ਬਿੱਟੂ ਵੱਲੋਂ  ਸ. ਗੁਰਜੀਤ ਸਿੰਘ ਔਜਲਾ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਧਿਆਨ  ਵਿਚ ਲਿਆਂਦਾ ਗਿਆ ਹੈ ਕਿ ਅਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਬੇਸ਼ੁਮਾਰ ਵਾਧੇ ਕਾਰਨ ਅਤੇ ਕੁੱਤਿਆਂ ਦੇ ਵੱਢਣ ਕਾਰਨ ਅਤੇ ਰੇਬੀਜ਼ (੍ਰੳਬਇਸ) ਕਾਰਨ ਸਾਰਾ ਦੇਸ਼ ਦੁੱਖੀ ਹੈ ਅਤੇ ਕੁਰਲਾ ਰਿਹਾ ਹੈ।ਇਸ ਲਈ ਐਨੀਮਲ ਵੈੱਲਫ਼ੇਅਰ ਐਕਟ ਵਿੱਚ ਸੋਧ ਕਰਨਾ ਅਤੀ ਜਰੂਰੀ ਹੈ।ਉਨ੍ਹਾਂ ਨੂੰ ਇਹ ਸਮੱਸਿਆ  ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਜੀਵ ਗਾਂਧੀ ਦੇ ਧਿਆਨ ਵਿਚ ਲਿਆਉਣ ਦੀ ਖੇਚਲ ਕੀਤੀ ਜਾਵੇ।

ਕਿਉਂਕਿ ਕੁੱਤਿਆਂ ਦੇ ਵਾਧੇ ‘ਤੇ ਕੋਈ ਰੋਕ ਨਹੀਂ, ਸ਼ਹਿਰਾਂ ਵਿੱਚ ਇਹਨਾਂ ਦੀ ਗਿਣਤੀ ਲੱਖਾਂ ਵਿੱਚ ਹੋ ਗਈ ਹੈ। ਨਰ ਕੁੱਤਿਆਂ ਨੂੰ ਖੱਸੀ ਕਰਨ ਵਾਲੀ ਪਾਲਸੀ ਕਦੇ ਵੀ ਸਫ਼ਲ ਨਹੀਂ ਹੋ ਸਕਦੀ ਕਿਉਂਕਿ ਕੁੱਤਿਆਂ ਦਾ ਜਨਮ ਦਰ ਕਲਪਨਾ ਤੋਂ ਵੀ ਕਿਤੇ ਵੱਧ ਹੈ।ਕੁੱਤਿਆਂ ਦੇ ਇਕੱਠ ਬੱਚਿਆਂ ‘ਤੇ ਹਮਲੇ ਕਰਦੇ ਹਨ ਅਤੇੇ ਉਹਨਾਂ ਨੂੰ ਬੁਰੀ ਤਰ੍ਹਾਂ ਮਧੋਲ ਕੇ, ਜ਼ਖ਼ਮੀ ਕਰ ਦਿੰਦੇ ਹਨ ਅਤੇ ਮਾਰ ਦਿੰਦੇ ਹਨ। ਕੇਵਲ ਬੱਚੇ ਹੀ ਨਹੀਂ, ਵੱਡੇ ਵੀ ਇਹਨਾਂ ਦਾ ਸ਼ਿਕਾਰ ਅਕਸਰ ਬਣਦੇ ਰਹਿੰਦੇ ਹਨ।ਦੇਸ਼ ਵਿਚ ਰੇਬੀਜ਼ ਨਾਲ ਮਰਨ ਵਾਲਿਆਂ ਦੀ ਗਿਣਤੀ 20000 (ਵੀਹ ਹਜ਼ਾਰ) ਵਾਰਸ਼ਕ ਤੋਂ ਵੀ ਵੱਧ ਹੈ।

ਏਥੇ ਹੀ ਬੱਸ ਨਹੀਂ, ਸ਼ਹਿਰਾਂ ਦੀਆਂ ਪੱਕੀਆਂ ਅਤੇ ਸਾਫ਼ ਕੀਤੀਆਂ ਸੜਕਾਂ ਕੁੱਤਿਆਂ ਦੇ ਮਲਮੂਤਰ ਕਾਰਨ ਗੰਦੀਆਂ ਹੀ ਰਹਿੰਦੀਆਂ ਹਨ। ਇਹ ਸਮੱਸਿਆ ਕਿਸੇ ਨਗਰ ਨਿਗਮ ਦੇ ਵਸ ਦੀ ਗੱਲ ਨਹੀਂ ਰਹੀ ਕਿਉਂਕਿ ਅਜੋਕਾ ਐਨੀਮਲ ਵੈੱਲਫ਼ੇਅਰ ਐਕਟ ਕਿਸੇ ਵੀ ਉਸ ਯਤਨ ਨੂੰ ਗੈਰ ਕਾਨੂੰਨੀ ਅਤੇ ਦੰਡ ਯੋਗ ਸਮਝਦਾ ਹੈ ਜਿਸਦਾ ਮਕਸਦ ਕੁੱਤਿਆਂ ਦੀ ਗਿਣਤੀ ਘਟਾਉਣਾ ਹੋਵੇ।ਜਦ ਤਕ ਇਸ ਕਾਨੂੰ ਵਿੱਚ ਬਣਦੀ ਸੋਧ ਨਹੀਂ ਕੀਤੀ ਜਾਂਦੀ, ਸ਼ਹਿਰਾਂ ਵਿੱਚ ਸਭਿਅ ਜੀਵਨ ਜੀਊਣਾ ਸੰਭਵ ਨਹੀਂ। ਬਣਦੀ ਸੋਧ ਨਾ ਹੋਣ ਕਾਰਨ, ਨਗਰ ਨਿਗਮਾਂ ਵੱਲੋਂ ਖਰਚੇ ਪੈਸੇ ਅਤੇ ਹੋਰ ਯਤਨ ਵਿਅਰਥ ਹਨ।