ਮਾਮਲਾ  ਝੂਠੇ ਪੁਲਿਸ ਮੁਕਾਬਲੇ 'ਚ ਮਾਰੇ 2 ਸਿਖਾਂ ਦਾ

ਮਾਮਲਾ  ਝੂਠੇ ਪੁਲਿਸ ਮੁਕਾਬਲੇ 'ਚ ਮਾਰੇ 2 ਸਿਖਾਂ ਦਾ

 ਜੁਰਮਾਨੇ ਵਜੋਂ ਦੋਸ਼ੀਆਂ ਵਲੋਂ ਜਮ੍ਹਾਂ ਕਰਵਾਏ 4 ਲੱਖ ਰੁਪਏ ਅਦਾਲਤ ਨੇ ਵਿਧਵਾਵਾਂ ਨੂੰ ਸੌਂਪੇ

ਅੰਮ੍ਰਿਤਸਰ ਟਾਈਮਜ਼ ਬਿਉਰੋ

ਐੱਸ.ਏ.ਐੱਸ. ਨਗਰ- ਫਰਵਰੀ 1993 'ਚ ਝੂਠੇ ਪੁਲਿਸ ਮੁਕਾਬਲੇ ਦੌਰਾਨ ਕੁਲਦੀਪ ਸਿੰਘ ਤੇ ਗੁਰਮੇਲ ਸਿੰਘ ਦੀ ਹੋਈ ਮੌਤ ਦੇ ਮਾਮਲੇ 'ਚ ਸੀ.ਬੀ.ਆਈ. ਅਦਾਲਤ ਵਲੋਂ ਪੁਲਿਸ ਅਧਿਕਾਰੀ ਹਰਜਿੰਦਰਪਾਲ ਸਿੰਘ ਨੂੰ ਉਮਰ ਕੈਦ ਤੇ ਤਤਕਾਲੀ ਡੀਐਸਪੀ. ਅਵਤਾਰ ਸਿੰਘ ਤੇ ਸਬ-ਇੰਸਪੈਕਟਰ ਬਚਨ ਦਾਸ ਨੂੰ ਗ਼ਲਤ ਰਿਕਾਰਡ ਤਿਆਰ ਕਰਨ ਦੇ ਦੋਸ਼ 'ਚ ਸੁਣਾਈ ਗਈ 2-2 ਸਾਲਾਂ ਦੀ ਕੈਦ ਤੇ 5 ਲੱਖ 5 ਹਜ਼ਾਰ ਰੁ. ਜੁਰਮਾਨੇ ਸਬੰਧੀ ਸੀਬੀਆਈ ਅਦਾਲਤ ਦੇ ਵਿਸ਼ੇਸ਼ ਜੱਜ ਹਰਿੰਦਰ ਕੌਰ ਸਿੱਧੂ ਦੀ ਅਦਾਲਤ ਨੇ ਦੋਸ਼ੀਆਂ ਵਲੋਂ ਜਮ੍ਹਾਂ ਕਰਵਾਏ ਗਏ 2-2 ਲੱਖ ਰੁ. 'ਚੋਂ ਮਿ੍ਤਕ ਕੁਲਦੀਪ ਸਿੰਘ ਦੀ ਵਿਧਵਾ ਕੁਲਵੀਰ ਕੌਰ ਨੂੰ 2 ਲੱਖ ਰੁ. ਤੇ ਗੁਰਮੇਲ ਸਿੰਘ ਦੀ ਵਿਧਵਾ ਨੂੰ 2 ਲੱਖ ਰੁ. ਮੁਆਵਜੇ ਵਜੋਂ ਸੌਂਪ ਦਿੱਤੇ | ਇਸ ਮਾਮਲੇ 'ਚ ਦੋਸ਼ੀਆਂ ਨੂੰ 27 ਫਰਵਰੀ 2019 ਨੂੰ ਸਜ਼ਾ ਤੇ ਜ਼ੁਰਮਾਨਾ ਕੀਤੇ ਜਾਣ ਤੋਂ ਬਾਅਦ ਦੋਸ਼ੀ ਪੁਲਿਸ ਅਫ਼ਸਰਾਂ ਵਲੋਂ ਹਾਈਕੋਰਟ 'ਚ ਅਪੀਲ ਦਾਇਰ ਕਰਕੇ ਜੁਰਮਾਨੇ 'ਤੇ ਸਟੇਅ ਲਗਾਉਣ ਦੀ ਗੁਹਾਰ ਲਗਾਈ ਗਈ ਸੀ । ਹਾਈਕੋਰਟ ਵਲੋਂ ਉਕਤ ਅਪੀਲ 'ਤੇ ਸੁਣਵਾਈ ਕਰਦਿਆਂ ਸਿਰਫ਼ 1 ਲੱਖ 5 ਹਜ਼ਾਰ ਰੁਪਏ 'ਤੇ ਸਟੇਅ ਲਗਾਈ ਗਈ ਸੀ ।ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਮਿ੍ਤਕਾਂ ਦੇ ਵਾਰਸਾਂ ਵਲੋਂ ਮੁੜ ਮੁਹਾਲੀ ਵਿਚਲੀ ਸੀਬੀਆਈ ਅਦਾਲਤ 'ਚ ਮੁਆਵਜ਼ਾ ਦੇਣ ਸਬੰਧੀ ਦਰਖ਼ਾਸਤ ਦਾਇਰ ਕੀਤੀ ਗਈ ਸੀ ਤੇ ਅਦਾਲਤ ਵਲੋਂ ਉਕਤ ਦਰਖ਼ਾਸਤ ਦਾ ਨਿਬੇੜਾ ਕਰਦਿਆਂ ਦੋਸ਼ੀਆਂ ਨੂੰ 4 ਲੱਖ ਜ਼ੁਰਮਾਨੇ ਦੀ ਰਕਮ ਅਦਾਲਤ 'ਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ ।