ਭਾਰਤ ਵਿੱਚ ਪਹਿਲੀ ਵਾਰ ਹੋਵੇਗਾ ਦਿਨ ਅਤੇ ਰਾਤ ਦਾ ਕ੍ਰਿਕਟ ਟੈਸਟ ਮੈਚ

ਭਾਰਤ ਵਿੱਚ ਪਹਿਲੀ ਵਾਰ ਹੋਵੇਗਾ ਦਿਨ ਅਤੇ ਰਾਤ ਦਾ ਕ੍ਰਿਕਟ ਟੈਸਟ ਮੈਚ

ਨਵੀਂ ਦਿੱਲੀ: ਭਾਰਤ ਵਿੱਚ ਪਹਿਲੀ ਵਾਰ ਕ੍ਰਿਕਟ ਦਾ ਪੰਜ ਦਿਨਾਂ ਦਾ ਟੈਸਟ ਮੈਚ ਦਿਨ ਅਤੇ ਰਾਤ ਨੂੰ ਖੇਡਿਆ ਜਾਵੇਗਾ। ਇਸ ਗੱਲ ਦੀ ਪੁਸ਼ਟੀ ਬੀਸੀਸੀਆਈ ਦੇ ਨਵੇਂ ਬਣੇ ਮੁਖੀ ਸੌਰਵ ਗਾਂਗੁਲੀ ਨੇ ਕਰ ਦਿੱਤੀ ਹੈ।

22 ਨਵੰਬਰ ਤੋਂ ਕਲਕੱਤਾ ਦੇ ਈਡਨ ਗਾਰਡਨ ਵਿੱਚ ਸ਼ੁਰੂ ਹੋਣ ਵਾਲਾ ਭਾਰਤ ਅਤੇ ਬੰਗਲਾਦੇਸ਼ ਦਾ ਦੂਜਾ ਟੈਸਟ ਮੈਚ ਰਾਤ ਅਤੇ ਦਿਨ ਦੇ ਸਮੇਂ ਖੇਡਿਆ ਜਾਵੇਗਾ। ਇਹ ਪਹਿਲੀ ਵਾਰ ਹੈ ਜਦੋਂ ਦੋਵੇਂ ਟੀਮਾਂ ਦਿਨ ਅਤੇ ਰਾਤ ਦਾ ਟੈਸਟ ਮੈਚ ਖੇਡਣਗੀਆਂ।

ਗਾਂਗੁਲੀ ਨੇ ਕਿਹਾ ਕਿ ਟੈਸਟ ਕ੍ਰਿਕਟ ਲਈ ਇਹ ਇੱਕ ਬਹੁਤ ਵਧੀਆ ਕਦਮ ਚੁੱਕਿਆ ਗਿਆ ਹੈ ਜਿਸ ਨੂੰ ਸਫਲ ਬਣਾਉਣ ਲਈ ਉਹਨਾਂ ਦੀ ਪੂਰੀ ਟੀਮ ਤਿਆਰ ਹੈ। ਉਹਨਾਂ ਇਸ ਲਈ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਵੀ ਧੰਨਵਾਦ ਕੀਤਾ। 

ਦੱਸ ਦਈਏ ਕਿ ਇਹ ਮੈਚ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ ਜਦੋਂਕਿ ਆਮ ਤੌਰ 'ਤੇ ਟੈਸਟ ਮੈਚ ਜੋ ਦਿਨ ਦੇ ਸਮੇਂ ਖੇਡੇ ਜਾਂਦੇ ਹਨ ਉਹਨਾਂ ਵਿੱਚ ਲਾਲ ਰੰਗ ਦੀ ਗੇਂਦ ਵਰਤੀ ਜਾਂਦੀ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।