ਪੰਜਾਬੀ ਗਾਇਕ ਐਮੀ ਵਿਰਕ ਗਾਣੇ ਨੂੰ ਲੈ ਕੇ ਘਿਰਿਆ,   

ਪੰਜਾਬੀ ਗਾਇਕ ਐਮੀ ਵਿਰਕ ਗਾਣੇ ਨੂੰ ਲੈ ਕੇ ਘਿਰਿਆ,   

* ਮੁਸਲਮਾਨਾਂ ਭਾਈਚਾਰੇ ਨੇ ਗ੍ਰਿਫ਼ਤਾਰੀ ਦੀ ਕੀਤੀ ਮੰਗ

*ਗੀਤ ’ਚ ਰਸੂਲ ਸ਼ਬਦ ਦੀ ਬੇਅਦਬੀ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਉਰੋ

 ਲੁਧਿਆਣਾ : ਇਤਿਹਾਸਿਕ ਜਾਮਾ ਮਸਜਿਦ ਤੋਂ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪੰਜਾਬੀ ਗਾਇਕ ਐਮੀ ਵਿਰਕ ਵੱਲੋਂ ਆਪਣੇ ਗੀਤ ’ਚ ਰਸੂਲ ਸ਼ਬਦ ਦੀ ਬੇਅਦਬੀ ਕਰਨ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦੇ ਹੋਏ ਸਰਕਾਰ ਤੋਂ ਐਮੀ ਵਿਰਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਇਸਲਾਮ ਧਰਮ ’ਚ ਅੱਲ੍ਹਾ ਤਾਲਾ ਦੇ ਆਖਰੀ ਰਸੂਲ ਹਜ਼ਰਤ ਮੁਹੰਮਦ ਸਲਲਲਾਹੂ ਅਲੈਹੀ ਵਸਲਮ ਨੂੰ ਸਭ ਤੋਂ ਵੱਡਾ ਦਰਜਾ ਦਿੱਤਾ ਗਿਆ ਹੈ। ਉਹ ਅੱਲ੍ਹਾ ਦੇ ਆਖਰੀ ਰਸੂਲ ਹਨ। ਉਨ੍ਹਾਂ ਕਿਹਾ ਕਿ ਦੁਨੀਆ ’ਚ ਜਦੋਂ ਕਿਤੇ ਵੀ ਰਸੂਲ ਦਾ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਹਜ਼ਰਤ ਮੁਹੰਮਦ ਰਸੂਲੱਲਾਹ ਦਾ ਫ਼ਰਮਾਨ ਹੈ।

ਉਨ੍ਹਾਂ ਕਿਹਾ ਕਿ ਮਲੇਰਕੋਟਲਾ ਦੀ ਇਕ ਮੁਸਲਮਾਨ ਭੈਣ ਵੱਲੋਂ ਇਸ ਪਾਸੇ ਧਿਆਨ ਦਿਵਾਇਆ ਗਿਆ ਤੇ ਫਿਰ ਵੀਡੀਓ ਦੇਖਣ ’ਤੇ ਇਹ ਗੱਲ ਯਕੀਨੀ ਹੋ ਗਈ ਕਿ ਐਮੀ ਵਿਰਕ ਨੇ ਇਸਲਾਮੀ ਸ਼ਬਦਾਂ ਦਾ ਇਸਤੇਮਾਲ ਆਪਣੀ ਤਸਵੀਰ ਦੇ ਨਾਲ ਕਰਕੇ ਨਾ ਕਾਬਿਲ-ਏ-ਬਰਦਾਸ਼ਤ ਗੁਸਤਾਖ਼ੀ ਕੀਤੀ ਹੈ। ਐਮੀ ਵਿਰਕ ਦੀ ਫਿਲਮ ਸੁਫ਼ਨਾ ’ਚ ਗਾਇਆ ਗਿਆ ।