ਖਾਲਿਸਤਾਨੀ ਝੰਡੇ ਡੀਸੀ ਦਫ਼ਤਰ ਦੇ ਗੇਟ ’ਤੇ  ਲੱਗੇ 

ਖਾਲਿਸਤਾਨੀ ਝੰਡੇ ਡੀਸੀ ਦਫ਼ਤਰ ਦੇ ਗੇਟ ’ਤੇ  ਲੱਗੇ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੰਗਰੂਰ: ਸੋਸ਼ਲ ਮੀਡੀਆ ਦੇ ਇੱਕ ਅਕਾਊਂਟ ਤੋਂ ਸਥਾਨਕ ਡੀਸੀ ਦਫ਼ਤਰ ਦੇ ਇੱਕ ਗੇਟ ’ਤੇ ‘ਖਾਲਿਸਤਾਨ’ ਤੇ ‘ਪੰਜਾਬ ਰੈਂਫਰੈਂਡਮ-2020’ ਦੇ ਝੰਡੇ ਲੱਗੇ ਹੋਣ ਦੀ ਵੀਡੀਓ ਵਾਇਰਲ ਹੋਈ ਹੈ। ਕੁੱਝ ਸਕਿੰਟਾਂ ਦੀ ਇਹ ਵੀਡੀਓ ਰਾਤ ਵੇਲੇ ਬਣਾਈ ਗਈ ਹੈ। ਵੀਡੀਓ ਬਾਰੇ ਸੂਚਨਾ ਮਿਲਦੇ ਹੀ ਪੁਲੀਸ ਜਾਂਚ ਵਿੱਚ ਜੁੱਟ ਗਈ। ਇਹ ਵੀਡੀਓ   ਇੱਕ ਟਵਿੱਟਰ ਅਕਾਊਂਟ ਤੋਂ ਪਾਈ ਦੱਸੀ ਗਈ ਹੈ। ਦੋਵੇਂ ਝੰਡਿਆਂ ’ਤੇ ਖੰਡੇ ਦੇ ਨਿਸ਼ਾਨ ਵੀ ਬਣੇ ਹੋਏ ਹਨ। ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਗੁਰਬੀਰ ਸਿੰਘ ਨੇ ਕਿਹਾ ਕਿ ਵਾਇਰਲ ਹੋਈ ਵੀਡੀਓ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਮਗਰੋਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।