ਜੰਮੂ ਕਸ਼ਮੀਰ ਵਿੱਚ ਹੋਰ 6 ਮਹੀਨਿਆਂ ਲਈ ਰਾਸ਼ਟਰਪਤੀ ਸ਼ਾਸਨ ਸਬੰਧੀ ਬਿੱਲ ਰਾਜ ਸਭਾ 'ਚ ਪਾਸ

ਜੰਮੂ ਕਸ਼ਮੀਰ ਵਿੱਚ ਹੋਰ 6 ਮਹੀਨਿਆਂ ਲਈ ਰਾਸ਼ਟਰਪਤੀ ਸ਼ਾਸਨ ਸਬੰਧੀ ਬਿੱਲ ਰਾਜ ਸਭਾ 'ਚ ਪਾਸ
ਅਮਿਤ ਸ਼ਾਹ

ਨਵੀਂ ਦਿੱਲੀ: ਜੰਮੂ ਕਸ਼ਮੀਰ ਵਿੱਚ ਰਾਸ਼ਟਰਪਤੀ ਸਾਸ਼ਨ ਦੀ ਮਿਆਦ ਹੋਰ 6 ਮਹੀਨਿਆਂ ਲਈ ਵਧਾ ਦਿੱਤੀ ਗਈ ਹੈ। ਸਰਕਾਰ ਵੱਲੋਂ ਇਸ ਸਬੰਧੀ ਲਿਆਂਦੇ ਬਿੱਲ ਨੂੰ ਭਾਰਤ ਦੀ ਰਾਜ ਸਭਾ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਸ ਤੋਂ ਇਲਾਵਾ ਜੰਮੂ ਅਤੇ ਕਸ਼ਮੀਰ ਰਾਖਵਾਂਕਰਨ ਕਾਨੂੰਨ, 2004 ਵਿੱਚ ਸੋਧ ਕਰਨ ਦੇ ਬਿੱਲ ਨੂੰ ਵੀ ਪਾਸ ਕੀਤਾ ਗਿਆ।

ਇਸ ਤੋਂ ਪਹਿਲਾਂ ਇਹ ਦੋਵੇਂ ਬਿੱਲ ਲੋਕ ਸਭਾ ਵਿੱਚ ਪਾਸ ਕੀਤੇ ਜਾ ਚੁੱਕੇ ਹਨ ਤੇ ਬੀਤੇ ਕੱਲ੍ਹ ਰਾਜ ਸਭਾ ਵਿੱਚ ਇਹਨਾਂ ਦੋਵਾਂ ਬਿੱਲਾਂ 'ਤੇ 6 ਘੰਟੇ ਦੇ ਕਰੀਬ ਬਹਿਸ ਹੋਈ ਜਿਸ ਵਿੱਚ 27 ਮੈਂਬਰਾਂ ਨੇ ਭਾਗ ਲਿਆ। 

ਇਸ ਬਹਿਸ ਵਿੱਚ ਹਿੱਸਾ ਲੈਂਦਿਆਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ 'ਵੱਖਵਾਦੀਆਂ' ਅਤੇ 'ਅੱਤਵਾਦੀਆਂ' ਨਾਲ ਸਖਤ ਰੁੱਖ ਕਾਇਮ ਰੱਖੇਗੀ। 

ਜੰਮੂ ਅਤੇ ਕਸ਼ਮੀਰ ਰਾਖਵਾਂਕਰਨ ਕਾਨੂੰਨ, 2004 ਵਿੱਚ ਕੀਤੀ ਜਾ ਰਹੀ ਸੋਧ ਬਾਰੇ ਉਹਨਾਂ ਦੱਸਿਆ ਕਿ ਇਸ ਨਾਲ ਸਰਹੱਦ ਨਾਲ ਲੱਗਦੇ ਕਠੂਆ, ਸਾਂਭਾ ਅਤੇ ਜੰਮੂ ਜ਼ਿਲ੍ਹਿਆਂ ਦੇ 3.5 ਲੱਖ ਲੋਕਾਂ ਨੂੰ ਲਾਭ ਹੋਵੇਗਾ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ