ਪ੍ਰਭਮੀਤ ਸਿੰਘ ਸਰਕਾਰੀਆ ਓਂਟਾਰੀਓ ਸਰਕਾਰ ਵਿੱਚ ਮੰਤਰੀ ਬਣਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਬਣੇ

ਪ੍ਰਭਮੀਤ ਸਿੰਘ ਸਰਕਾਰੀਆ ਓਂਟਾਰੀਓ ਸਰਕਾਰ ਵਿੱਚ ਮੰਤਰੀ ਬਣਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਬਣੇ
ਅਸੈਂਬਲੀ ਵਿੱਚ ਹੋਰ ਆਗੂਆਂ ਨਾਲ ਖੜੇ ਪ੍ਰਭਮੀਤ ਸਿੰਘ ਸਰਕਾਰੀਆ

ਓਂਟਾਰੀਓ: ਕੈਨੇਡਾ ਦੀਆਂ ਰਾਜਨੀਤਕ ਸਫਾਂ ਵਿੱਚੋਂ ਅੱਜ ਸਿੱਖਾਂ ਲਈ ਇੱਕ ਹੋਰ ਖੁਸ਼ੀ ਦੀ ਖਬਰ ਆਈ ਹੈ। ਪ੍ਰਭਮੀਤ ਸਿੰਘ ਸਰਕਾਰੀਆ ਓਂਟਾਰੀਓ ਦੀ ਸੂਬਾ ਸਰਕਾਰ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਮੰਤਰੀ ਬਣ ਗਏ ਹਨ। ਪ੍ਰਭਮੀਤ ਸਿੰਘ ਓਂਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਿਤ ਹਨ। 

ਪ੍ਰਭਮੀਤ ਸਿੰਘ ਨੂੰ ਛੋਟੇ ਵਪਾਰ ਅਤੇ ਰੈਡ ਟੇਪ ਰਿਡਕਸ਼ਨ ਦਾ ਐਸੋਸੀਏਟ ਮਿਨੀਸਟਰ ਬਣਾਇਆ ਗਿਆ। ਦੱਸ ਦਈਏ ਕਿ ਓਂਟਾਰੀਓ ਦੇ ਅਰਥਚਾਰੇ ਵਿੱਚ ਛੋਟੇ ਵਪਾਰ ਦਾ ਬਹੁਤ ਵੱਡਾ ਯੋਗਦਾਨ ਹੈ। ਪ੍ਰਭਮੀਤ ਸਿੰਘ ਨੂੰ ਇਸ ਪ੍ਰਾਪਤੀ 'ਤੇ ਹਜ਼ਾਰਾਂ ਮੁਬਾਰਕਾਂ ਦੇ ਸੁਨੇਹੇ ਮਿਲ ਰਹੇ ਹਨ। 

Small businesses are the backbone of Ontario’s economy

Families work hard to make their dreams come true & make good quality jobs for themselves and others

That’s why it’s crucial we provide the most competitive environment to make the aspirations of our entrepreneurs come true pic.twitter.com/5qDwkFEIwi

— Prabmeet Sarkaria (@PrabSarkaria) June 20, 2019

ਪ੍ਰਭਮੀਤ ਸਿੰਘ ਨੇ ਇਸ ਨਿਯੁਕਤੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਪਣੇ ਟਵਿੱਟਰ 'ਤੇ ਲਿਖਿਆ ਕਿ ਇਹ ਉਹਨਾਂ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਛੋਟੇ ਵਪਾਰਾਂ ਨਾਲ ਜੁੜੇ ਪਰਿਵਾਰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਹੁਤ ਮਿਹਨਤ ਕਰਦੇ ਹਨ ਤੇ ਆਪਣੇ ਲਈ ਅਤੇ ਹੋਰਾਂ ਲਈ ਨੌਕਰੀਆਂ ਦੇ ਚੰਗੇ ਮੌਕੇ ਬਣਾਉਂਦੇ ਹਨ। ਉਹਨਾਂ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਛੋਟੇ ਵਪਾਰਾਂ ਲਈ ਇਕ ਚੰਗਾ ਅਤੇ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਇਆ ਜਾਵੇ। 

ਉਹਨਾਂ ਲਿਖਿਆ ਕਿ ਉਹਨਾਂ ਦੇ ਪਿਤਾ ਵੀ ਛੋਟੇ ਵਪਾਰ ਦੇ ਮਾਲਕ ਸਨ, ਇਸ ਲਈ ਉਹਨਾਂ ਨੂੰ ਇਸ ਸਬੰਧੀ ਚੰਗੀ ਜਾਣਕਾਰੀ ਹੈ ਤੇ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਿਆਰ ਹਨ।

ਦੱਸ ਦਈਏ ਕਿ ਪ੍ਰਭਮੀਤ ਸਿੰਘ ਸਰਕਾਰੀਆ 2018 ਦੀਆਂ ਚੋਣਾਂ ਵਿੱਚ ਓਂਟਾਰੀਓ ਦੀ ਸੂਬਾਈ ਅਸੈਂਬਲੀ ਲਈ ਚੁਣੇ ਗਏ ਸਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ