ਪੁਲਿਸ ਨੇ ਹੁਸ਼ਿਆਰਪੁਰ ਦੇ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਨੂੰ ਘਰੋਂ ਚੁੱਕਿਆ

ਪੁਲਿਸ ਨੇ ਹੁਸ਼ਿਆਰਪੁਰ ਦੇ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਨੂੰ ਘਰੋਂ ਚੁੱਕਿਆ

ਹੁਸ਼ਿਆਰਪੁਰ: ਪੰਜਾਬ ਪੁਲਸ ਵੱਲੋਂ ਅੱਜ ਸ਼ਾਮ ਨੂੰ ਹੁਸ਼ਿਆਰਪੁਰ ਰਹਿੰਦੇ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਨੂੰ ਉਹਨਾਂ ਦੇ ਘਰ ਤੋਂ ਹਿਰਾਸਤ ਵਿਚ ਲੈਣ ਦੀ ਖਬਰ ਹੈ। ਭੁਪਿੰਦਰ ਸਿੰਘ ਸੱਜਣ ਆਨਲਾਈਨ ਵੀਡੀਓ ਚੈਨਲ ਆਪਣਾ ਸਾਂਝਾ ਪੰਜਾਬ ਟੀਵੀ (ASP TV) ਚਲਾਉਂਦੇ ਹਨ। 

ਭੁਪਿੰਦਰ ਸਿੰਘ ਸੱਜਣ ਦੀ ਪਤਨੀ ਨੇ ਦੱਸਿਆ ਕਿ ਪੁਲਿਸ  ਭੁਪਿੰਦਰ ਸਿੰਘ ਸੱਜਣ ਨੂੰ ਹੁਸ਼ਿਆਰਪੁਰ ਦੇ ਮਾਡਲ ਟਾਊਣ ਪੁਲਸ ਥਾਣੇ ਲੈ ਕੇ ਆਈ ਹੈ। ਉਹਨਾਂ ਦੱਸਿਆ ਕਿ ਪੁਲਸ ਨੇ ਭੁਪਿੰਦਰ ਸਿੰਘ ਸੱਜਣ ਦਾ ਲੈਪਟਾਪ ਅਤੇ ਮੋਬਾਈਲ ਵੀ ਕਬਜੇ ਵਿਚ ਲੈ ਲਿਆ ਹੈ। 

ਪੁਲਿਸ ਦੀ ਇਸ ਕਾਰਵਾਈ ਖਿਲਾਫ ਇਸ ਮੌਕੇ ਥਾਣੇ ਦੇ ਬਾਹਰ ਸਥਾਨਕ ਆਗੂ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। 

ਦੱਸ ਦਈਏ ਕਿ ਅੱਜ ਭੁਪਿੰਦਰ ਸਿੰਘ ਸੱਜਣ ਨੇ ਆਪਣੇ ਚੈਨਲ 'ਤੇ ਪਟਿਆਲਾ ਵਿਖੇ ਪੁਲਸ ਅਤੇ ਨਿਹੰਗ ਸਿੰਘਾਂ ਦਰਮਿਆਨ ਹੋਈ ਝੜਪ ਬਾਰੇ ਪ੍ਰੋਗਰਾਮ ਕੀਤਾ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।