ਪਟਿਆਲਾ ਝੜਪ: ਅਪ੍ਰੇਸ਼ਨ ਕਰਕੇ ਏਐਸਆਈ ਦਾ ਹੱਥ ਮੁੜ ਜੋੜਿਆ

ਪਟਿਆਲਾ ਝੜਪ: ਅਪ੍ਰੇਸ਼ਨ ਕਰਕੇ ਏਐਸਆਈ ਦਾ ਹੱਥ ਮੁੜ ਜੋੜਿਆ

ਚੰਡੀਗੜ੍ਹ: ਪਟਿਆਲਾ ਵਿਖੇ ਅੱਜ ਸਵੇਰੇ ਪੁਲਸ ਅਤੇ ਨਿਹੰਗ ਸਿੰਘਾਂ ਦਰਮਿਆਨ ਹੋਈ ਝੜਪ ਵਿਚ ਜਿਸ ਏਐਸਆਈ ਦਾ ਹੱਥ ਵੱਡਿਆ ਗਿਆ ਸੀ, ਪੀਜੀਆਈ ਵਿਚ ਡਾਕਟਰਾਂ ਨੇ ਅਪ੍ਰੇਸ਼ਨ ਕਰਕੇ ਉਸਦਾ ਹੱਥ ਮੁੜ ਜੋੜ ਦਿੱਤਾ ਹੈ। 

ਪੀਜੀਆਈ ਨੇ ਦੱਸਿਆ ਕਿ 50 ਸਾਲਾ ਏਐਸਆਈ ਦਾ ਹੱਥ ਗੁੱਟ ਕੋਲੋਂ ਵੱਡਿਆ ਗਿਆ ਸੀ। ਪੀਜੀਆਈ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਅਪ੍ਰੇਸ਼ਨ ਸਫਲ ਰਿਹਾ ਹੈ। ਡਾਕਟਰਾਂ ਦੇ ਦੱਸਣ ਮੁਤਾਬਕ ਇਸ ਅਪ੍ਰੇਸ਼ਨ ਨੂੰ ਲਗਭਗ ਸਾਢੇ ਸੱਤ ਘੰਟਿਆਂ ਦਾ ਸਮਾਂ ਲੱਗਿਆ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।