ਪੁਲਸ ਨੇ ਤਿੰਨ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ; ਪਾਕਿਸਤਾਨ ਤੋਂ ਹਥਿਆਰ ਮੰਗਾਉਣ ਦਾ ਲਾਇਆ ਦੋਸ਼

ਪੁਲਸ ਨੇ ਤਿੰਨ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ; ਪਾਕਿਸਤਾਨ ਤੋਂ ਹਥਿਆਰ ਮੰਗਾਉਣ ਦਾ ਲਾਇਆ ਦੋਸ਼
ਗੁਰਪ੍ਰੀਤ ਸਿੰਘ ਦੀ ਤਸਵੀਰ

ਹੁਸ਼ਿਆਰਪੁਰ: ਥਾਣਾ ਘਰਿੰਡਾ ਦੀ ਪੁਲਿਸ ਨੇ ਹੁਸ਼ਿਆਰਪੁਰ ਦੇ ਪਿੰਡ ਰੜਾ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਇਸ ਨੌਜਵਾਨ ਦੇ ਘਰੇ ਛਾਪਾ ਮਾਰ ਕੇ ਘਰੇ ਪੁੱਛਗਿੱਛ ਦਾ ਕਹਿ ਕੇ ਨੌਜਵਾਨ ਨੂੰ ਨਾਲ ਲੈ ਗਈ। ਪੁਲਸ ਵੱਲੋਂ ਇਸ ਨੌਜਵਾਨ ਦੀ ਗ੍ਰਿਫਤਾਰੀ ਨਾਲ ਜੋੜ ਕੇ ਬਾਬਾ ਬਕਾਲਾ ਤੋਂ ਦੋ ਹੋਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਖਬਰਾਂ ਹਨ। 

ਅਖਬਾਰੀ ਰਿਪੋਰਟਾਂ ਮੁਤਾਬਕ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਨੌਜਵਾਨ ਪਾਕਿਸਤਾਨ ਤੋਂ ਹਥਿਆਰ ਮੰਗਵਾ ਕੇ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ।  ਪੁਲਿਸ ਵੱਲੋ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਛਾਣ ਵਜੋਂ ਗੁਰਪ੍ਰੀਤ ਸਿੰਘ ਨਿਵਾਸੀ ਰੜਾ, ਦਿਲਪ੍ਰੀਤ ਸਿੰਘ ਅਤੇ ਰਣਜੋਧ ਸਿੰਘ ਨਿਵਾਸੀ ਬਾਬਾ ਬਕਾਲਾ ਦੇ ਰੂਪ ਵੱਜੋ ਹੋਈ ਹੈ।