ਪੰਜਾਬ ਨੂੰ ਬਚਾ ਲਿਓ

ਪੰਜਾਬ ਨੂੰ ਬਚਾ ਲਿਓ

ਨਵੇਂ ਮੁੱਖ ਮੰਤਰੀ ਜੀ

ਇੱਕੋ-ਇੱਕ ਮੰਗ ਸੀ ਤੁਹਾਡੀ ,
ਮੋਹਰ ਝਾੜੂ ਉੱਤੇ ਲਾ ਦਿਓ ।
ਵਾਰ-ਵਾਰ ਕਹਿੰਦੇ ਸੀ ,
ਆਮ ਆਦਮੀ ਨੂੰ ਜਿਤਾ ਦਿਓ ।
ਹੁਣ ਸਾਡੇ ਨਾਲ ਕੀਤਾ ਸੀ ਜੋ ,
ਵਾਅਦਾ ਉਹ ਪੁਗਾ ਦਿਓ ।
ਪੰਜਾਬ ਨੂੰ ਨਸ਼ਾ ਮੁਕਤ ,
ਤੇ ਬੇਰੁਜ਼ਗਾਰੀ ਨੂੰ ਮਿਟਾ ਦਿਓ ।
ਨਾ ਰੁਲ਼ੇ ਕੋਈ ਧਰਨਿਆਂ ਤੇ
ਹੱਥ ਪਾਵੇ ਨਾ ਕੋਈ ,
ਚੁੰਨੀਆਂ,ਪੱਗਾਂ ਪਰਨਿਆਂ ਤੇ
ਗਰੀਬ ਬੁੱਢੇ ਬਾਪੂ ਰੁਲ਼ਣ ਨਾ ਦੇਈਂ ਸੜਕਾਂ ਤੇ
ਨਾਅਰਾ ਕਿਸਾਨਾਂ ਦੇ ਹੱਕ ਵਿੱਚ ਲਾ ਦਿਓ।
ਟੈਂਕੀਆਂ ਨਾ ਹੋਣ ਘਰ ਕਿਸੇ ਦਾ ,
ਇਹ ਗੱਲ ਮਨ ਵਿੱਚ ਬਿਠਾ ਲਿਓ ।
ਸਮਾਜਿਕ ਸਿੱਖਿਆ,ਪੰਜਾਬੀ,ਹਿੰਦੀ,
ਪੋਸਟਾਂ ਦੀ ਗਿਣਤੀ ਵਧਾ ਦਿਓ ।
ਬੈਠੇ ਜੋ ਵਾਡਰ ਕੇਡਰ ਸਕੂਲਾਂ ਵਿੱਚ ,
ਉਹਨਾਂ ਦੀ ਬਦਲੀ ਨੇੜੇ ਕਰਵਾ ਦਿਓ ।
ਜੋ ਸਭ ਨਾਲ ਨਿਆਂ ਕਰੇ ,
ਗਾਲੀ-ਗਲੋਚ ਤੋਂ ਪਰਹੇਜ਼ ਕਰੇ ,
ਐਸਾ ਸਿੱਖਿਆ ਮੰਤਰੀ ਬਣਾ ਦਿਓ।
ਓਵਰ ਏਜ ਜੋ ਹੋ ਚੁੱਕੇ ਬੇਰੁਜ਼ਗਾਰ ,
ਉਹਨਾਂ ਵੱਲ ਨਿਗ੍ਹਾਂ ਵੀ ਘੁਮਾ ਲਿਓ ।
ਭੁੱਖਾ ਨਾ ਮਰੇ ,ਨਾ ਜਾਵੇ ਵਿਦੇਸ਼ ਕੋਈ ,
ਐਸਾ ਜੁਗਾੜ ਕੋਈ ਲਾ ਦਿਓ ।
ਏਕਾ ਭਾਈਚਾਰਾ ਹੋਵੇ ਸਭਨਾਂ ਵਿੱਚ ,
ਘਰ-ਘਰ ਪਿਆਰ ਦੀ ਜੋਤ ਜਗਾ ਦਿਓ।
ਲੋਕਾਂ ਦੀ ਲੋਕਾਂ ਲਈ ਸਰਕਾਰ ਹੋਵੇ ,
ਸਿਆਸਤ ਦਾ ਰੰਗ ਨਾ ਚੜ੍ਹਾ ਦਿਓ।
ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇ ਜੋ ,
ਨਵਾਂ ਨਰੋਆ ਪੰਜਾਬ ਬਣਾ ਦਿਓ ।
ਬੱਸ ਗਗਨ ਦੀ ਇਹੋ ਬੇਨਤੀ ਹੈ ,
ਨਵੇਂ ਮੁੱਖ ਮੰਤਰੀ ਜੀ ,
ਪੰਜਾਬ ਨੂੰ ਬਚਾ ਲਿਓ ।

ਪੰਜਾਬ ਨੂੰ ਬਚਾ ਲਿਓ ।
 

 

ਗਗਨਦੀਪ ਕੌਰ ਧਾਲੀਵਾਲ