15 ਮਾਰਚ ਤੋਂ 18 ਮਾਰਚ ਤੀਕ ਲਾਹੌਰ(ਪਾਕਿਸਤਾਨ) ਵਿਖੇ ਹੋਵੇਗੀ ਵਿਸ਼ਵ ਪੰਜਾਬੀ ਕਾਨਫਰੰਸ

15 ਮਾਰਚ ਤੋਂ 18 ਮਾਰਚ ਤੀਕ ਲਾਹੌਰ(ਪਾਕਿਸਤਾਨ) ਵਿਖੇ ਹੋਵੇਗੀ ਵਿਸ਼ਵ ਪੰਜਾਬੀ ਕਾਨਫਰੰਸ

ਇਸ ਮੌਕੇ ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ ਸ਼ਾਹਮੁਖੀ ਚ ਹੋਵੇਗਾ  ਲੋਕ ਅਰਪਨ 

ਅੰਮ੍ਰਿਤਸਰ ਟਾਈਮਜ਼

ਲੁਧਿਆਣਾਃ (12 ਮਾਰਚ): 15 ਮਾਰਚ ਤੋਂ 18 ਮਾਰਚ ਤੀਕ ਲਾਹੌਰ(ਪਾਕਿਸਤਾਨ) ਵਿਖੇ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ ਸ਼ਾਹਮੁਖੀ ਚ ਲੋਕ ਅਰਪਨ ਹੋਵੇਗਾ। ਪੁਸਤਕ ਨੂੰ ਕਾਨਫਰੰਸ ਦੇ ਮੁੱਖ ਪ੍ਰਬੰਧਕ ਤੇ ਵਿਸ਼ਵ ਪੰਜਾਬੀ ਕਾਂਗਰਸ ਦੇ ਚੇਅਰਮੈਨ ਫ਼ਖ਼ਰ ਜ਼ਮਾਂ ਤੇ ਭਾਰਤ ਪਾਕਿ ਦੇ ਸਿਰਕੱਢ ਲੇਖਕ ਬਾਬਾ ਨਜਮੀ, ਅਫ਼ਜਲ ਸਾਹਿਰ, ਦਰਸ਼ਨ ਬੁੱਟਰ ਤੇ ਹੋਰ ਲੇਖਕ  ਲੋਕ  ਅਰਪਨ ਕਰਨਗੇ। ਪੁਸਤਕ ਸੁਰਤਾਲ ਦਾ ਸ਼ਾਹਮੁਖੀ ਲਿਪੀਅੰਤਰ ਪ੍ਰਸਿੱਧ ਕਵੀ ਤੇ ਚਿਤਰਕਾਰ ਮੁਹੰਮਦ ਆਸਿਫ਼ ਰਜ਼ਾ ਨੇ ਕੀਤਾ ਹੈ। 
ਇਹ ਜਾਣਕਾਰੀ ਦੇਂਦਿਆਂ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾਃ ਦੀਪਕ ਮਨਮੋਹਨ ਸਿੰਘ ਅਤੇ ਕੋਆਰਡੀਨੇਟਰ  ਸਹਿਜਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਲਗਪਗ 51 ਲੇਖਕਾਂ, ਬੁੱਧੀਜੀਵੀਆਂ , ਗਾਇਕਾਂ ਤੇ ਕਲਾਕਾਰਾਂ ਤੇ ਆਧਾਰਿਤ ਵਫ਼ਦ 14 ਮਾਰਚ ਨੂੰ ਸਵੇਰੇ 10.30 ਵਜੇ ਅਟਾਰੀ ਸਰਹੱਦ ਰਾਹੀਂ ਲਾਹੌਰ ਪੁੱਜੇਗਾ। ਇਸ ਵਫ਼ਦ ਵਿੱਚ ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਖਾਲਿਦ ਹੁਸੈਨ , ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸਾਬਕਾ ਜਨਰਲ ਸਕੱਤਰ ਸੁਸ਼ੀਲ ਦੋਸਾਂਝ, ਪੰਜਾਬੀ ਅਕਾਡਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਕੁਲਬੀਰ ਗੋਜਰਾ, ਡਾਃ ਖਾਲਿਦ ਅਸ਼ਰਫ,ਪਰਵੇਸ਼ ਕੌਰ, ਕਮਲ ਦੋਸਾਂਝ, ਪਰਮਜੀਤ ਸਿੰਘ, ਪੰਜਾਬੀ ਫ਼ਿਲਮ ਅਭਿਨੇਤਰੀ ਡਾਃ ਸੁਨੀਤਾ ਧੀਰ, ਡਾਃ ਨਿਰਮਲ ਸਿੰਘ ਬਾਸੀ,ਪੰਜਾਬ ਯੂਨੀਵਰਸਿਟੀ ਸੈਨੇਟਰ ਡਾਃ ਤਰਲੋਕ ਬੰਧੂ,ਡਾਃ ਸਵੈਰਾਜ ਸੰਧੂ, ਡਾਃ ਸ਼ਿੰਦਰਪਾਲ ਸਿੰਘ, ਪੰਜਾਬੀ ਕਵੀ ਬੀਬਾ ਬਲਵੰਤ,ਡਾਃ ਸਾਂਵਲ ਧਾਮੀ, ਗੁਰਤੇਜ ਕੋਹਾਰਵਾਲਾ,ਹਰਵਿੰਦਰ ਚੰਡੀਗੜ੍ਹ,ਅਜ਼ੀਮ ਸ਼ੇਖ਼ਰ ਤੇ ਦਰਸ਼ਨ ਬੁਲੰਦਵੀ ਯੂ ਕੇ , ਤਰਲੋਕਬੀਰ ਤੇ ਬਲਦੇਵ ਬਾਵਾ ਅਮਰੀਕਾ, ਅੰਜੂ ਪਰੋਬਿਸਟ ਜਰਮਨੀ, ਸਤੀਸ਼ ਗੁਲਾਟੀ, ਡਾਃ ਸੁਲਤਾਨਾ ਬੇਗਮ,ਡਾਃ ਰਤਨ ਸਿੰਘ ਢਿੱਲੋਂ,ਜੈਨਿੰਦਰ ਚੌਹਾਨ, ਤ੍ਰਿਪਤਾ ਕੇ ਸਿੰਘ,ਜਗਦੀਪ ਸਿੱਧੂ, ਡਾਃ ਨਰਵਿੰਦਰ ਸਿੰਘ ਕੌਸ਼ਲ,ਅਮਨਦੀਪ ਫੱਲ੍ਹੜ, ਡਾਃ ਤਰਸਪਾਲ ਕੌਰ, ਨਾਵਲਕਾਰ ਹਰਜੀਤ ਸਿੰਘ ਸੋਹੀ,ਅਮਨਜੋਤ ਸੇਖੋਂ,ਜਸਦੇਵ ਸਿੰਘ ਸੇਖੋਂ,ਜਗਤਾਰ ਭੁੱਲਰ, ਕਮਲ ਦੋਸਾਂਝ, ਦਲਜੀਤ ਸਿੰਘ ਸ਼ਾਹੀ ਐਡਵੋਕੇਟ, ਸੀਮਾ ਮਹਿੰਦਰੂ ਤੇ ਪ੍ਰੇਮ ਮਹਿੰਦਰੂ ਐਡਵੋਕੇਟ, ਅਮਰਪਾਲ ਸਿੰਘ ਰੰਧਾਵਾ ਐਡਵੋਕੇਟ,ਡਾਃ ਭਾਰਤਬੀਰ ਕੌਰ ਸੰਧੂ ਗੁਰੂ ਨਾਨਕ ਯੂਨੀਃ ਅੰਮ੍ਰਿਤਸਰ, ਗੁਰਬਖ਼ਸ਼ ਰਾਏ, ਪ੍ਰਿੰਃ ਡਾਃ ਜਸਵਿੰਦਰ ਕੌਰ ਮਾਂਗਟ, ਜਸਵਿੰਦਰ ਕੌਰ ਗਿੱਲ, ਦਰਸ਼ਨ ਸਿੰਘ ਢਿੱਲੋਂ ਸੰਪਾਦਕ ਚਰਚਾ ਯੂ ਕੇ ਤੇ ਦਲਜੀਤ ਸਰਾਂ ਸੰਪਾਦਕ ਅੰਮ੍ਰਿਤਸਰ ਟਾਈਮਜ਼  ਅਮਰੀਕਾ ਸ਼ਾਮਿਲ ਹਨ। 
ਸਹਿਜਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਉੱਘੇ ਉਰਦੂ ਲੇਖਕ ਡਾਃ ਕੇਵਲ ਧੀਰ ਤੇ ਉੱਘੇ ਲੋਕ ਗਾਇਕ ਪੰਮੀ ਬਾਈ ਵੀਜ਼ਾ ਮਿਲਣ ਦੇ ਬਾਵਜੂਦ  ਨਹੀਂ ਜਾ ਰਹੇ। ਇਹ ਕਾਨਫਰੰਸ ਡੇਵਿਸ ਰੋਡ ਸਥਿਤ ਪਾਕ ਹੈਰੀਟੇਜ ਹੋਟਲ ਵਿੱਚ ਕਰਵਾਈ ਜਾ ਰਹੀ ਹੈ।