ਸਕਾਟਲੈਂਡ ਦੀ ਪਹਿਲੀ ਸਿੱਖ ਬੀਬੀ ਬਣੀ ਐਮ ਪੀ
ਗੁਰਬਾਣੀ ਨਾਲ ਸਹੁੰ ਚੁੱਕਣ ਦੀ ਰਸਮ ਦੀ ਕੀਤੀ ਸ਼ੁਰੂਆਤ
ਸਕਾਟਲੈਂਡ, ਇੰਗਲੈਂਡ ਦਾ ਹੀ ਇੱਕ ਸੂਬਾ ਹੈ ਜੋ ਇੰਗਲੈਂਡ ਤੋਂ ਵੱਖ ਹੋਣ ਹੋ ਕੇ ਅਲੱਗ ਰਾਜ ਸਥਾਪਤ ਕਰਨਾ ਚਾਹੁੰਦਾ ਹੈ। ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਪਰਸੋਂ ਸਿੱਖ ਬੀਬੀ ਪੈਮ ਗੋਸਲ਼ ਨੇ ਮੂਲ-ਮੰਤਰ ਦਾ ਪਾਠ ਕਰਕੇ ਆਪਣੀ ਸਹੁੰ ਚੁੱਕਣ ਦੀ ਰਸਮ ਦੀ ਸ਼ੁਰੂਆਤ ਕੀਤੀ ਅਤੇ ਅੰਤ ਵਿੱਚ ਗੁੱਟਕਾ ਸਾਹਿਬ ਨੂੰ ਮੱਥਾ ਟੇਕ ਕੇ ਸਮਾਪਤ ਕੀਤੀ।
ਪੈਮ ਗੋਸਲ਼ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਲੜੀ ਸੀ ਇਹ ਗਲਾਸਗੋਅ ਸ਼ਹਿਰ ਦੀ ਜੰਮਪਲ ਹੈ ਅਤੇ ਪੀ ਐਚ ਡੀ ਕਰ ਰਹੀ ਹੈ। ਇਹ 2019 ਵਿੱਚ ਹੀ ਸਿਆਸਤ ਵਿੱਚ ਆਈ ਅਤੇ ਆਉਂਦੇ ਬੀ ਆਪਣੀ ਲਿਆਕਤ ਕਰਕੇ ਲੋਕਾਂ ਵਿੱਚ ਮਕਬੂਲ ਹੋਈ।
#pamgosal
Comments (0)