ਕਸ਼ਮੀਰੀਆਂ ਦੀ ਮਦਦ ਲਈ ਪਾਕਿਸਤਾਨ ਫੌਜ ਕਿਸੇ ਵੀ ਹੱਦ ਤੱਕ ਜਾਵੇਗੀ: ਪਾਕਿਸਤਾਨ ਫੌਜ ਮੁਖੀ ਬਾਜਵਾ

ਕਸ਼ਮੀਰੀਆਂ ਦੀ ਮਦਦ ਲਈ ਪਾਕਿਸਤਾਨ ਫੌਜ ਕਿਸੇ ਵੀ ਹੱਦ ਤੱਕ ਜਾਵੇਗੀ: ਪਾਕਿਸਤਾਨ ਫੌਜ ਮੁਖੀ ਬਾਜਵਾ
ਪਾਕਿਸਤਾਨ ਫੌਜ ਮੁਖੀ ਜਰਨਲ ਕਮਰ ਜਾਵੇਦ ਬਾਜਵਾ

ਇਸਲਾਮਾਬਾਦ: ਭਾਰਤ ਵੱਲੋਂ ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰਨ ਮਗਰੋਂ ਪਾਕਿਸਤਾਨ ਦੇ ਫੌਜ ਮੁਖੀ ਨੇ ਅੱਜ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਸ਼ਮੀਰ ਦੇ ਲੋਕਾਂ ਦੀ ਮਦਦ ਲਈ ਪਾਕਿਸਤਾਨ ਫੌਜ ਕਿਸੇ ਵੀ ਹੱਦ ਤੱਕ ਜਾਵੇਗੀ।

ਰਾਵਲਪਿੰਡੀ ਵਿੱਚ ਪਾਕਿਸਤਾਨ ਫੌਜ ਦੇ ਮੁੱਖ ਕਮਾਂਡਰਾਂ ਨਾਲ ਬੈਠਕ ਮਗਰੋਂ ਜਰਨਲ ਕਮਰ ਜਾਵੇਦ ਬਾਜਵਾ ਨੇ ਕਿਹਾ, "ਕਸ਼ਮੀਰੀਆਂ ਦੇ ਹੱਕੀ ਸੰਘਰਸ਼ ਵਿੱਚ ਪਾਕਿਸਤਾਨ ਫੌਜ ਅੰਤ ਤੱਕ ਕਸ਼ਮੀਰੀਆਂ ਦੇ ਨਾਲ ਖੜ੍ਹੇਗੀ"।

ਉਹਨਾਂ ਸਿਰਫ ਐਨਾ ਕਹਿੰਦਿਆਂ ਗੱਲ ਖਤਮ ਕਰ ਦਿੱਤੀ ਕਿ, "ਅਸੀਂ ਤਿਆਰ ਹਾਂ ਤੇ ਇਸ ਸਬੰਧੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕਿਸੇ ਵੀ ਹੱਦ ਤੱਕ ਜਾਵਾਂਗੇ"।