ਅਮਰੀਕਾ ਵਿਚ ਰੇਲਵੇ ਪਲਟਫਾਰਮ 'ਤੇ ਹੋਈ ਗੋਲੀਬਾਰੀ ਵਿੱਚ ਇਕ ਮੌਤ 5 ਜਖਮੀ

ਅਮਰੀਕਾ ਵਿਚ ਰੇਲਵੇ ਪਲਟਫਾਰਮ 'ਤੇ ਹੋਈ ਗੋਲੀਬਾਰੀ ਵਿੱਚ ਇਕ ਮੌਤ 5 ਜਖਮੀ
ਕੈਪਸ਼ਨ ਪਲੇਟਫਾਰਮ ਦਾ ਇਕ ਦ੍ਰਿਸ਼ ਜਿਸ ਉਪਰ ਗੋਲੀਬਾਰੀ ਹੋਈ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਬਰੋਨਕਸ, ਨਿਊਯਾਰਕ ਵਿਚ ਇਕ ਰੇਲਵੇ ਪਲੇਟਫਾਰਮ ਉਪਰ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਤੇ 5 ਹੋਰਨਾਂ ਦੇ ਜਖਮੀ ਹੋ ਜਾਣ ਦੀ ਖਬਰ ਹੈ। ਲਾਅ ਇਨਫੋਰਸਮੈਂਟ ਸੂਤਰਾਂ ਅਨੁਸਾਰ ਝਗੜੇ ਉਪਰੰਤ ਸ਼ੂਟਰ ਨੇ ਮਾਊਂਟ ਈਡਨ ਸਟੇਸ਼ਨ ਦੇ ਪਲੇਟਫਾਰਮ 'ਤੇ ਖੜੇ ਯਾਤਰੀਆਂ ਉਪਰ ਅੰਧਾਧੁੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਬਾਰੀ ਵਿਚ ਜਖਮੀ ਹੋਏ 6 ਵਿਅਕਤੀਆਂ ਵਿਚੋਂ ਇਕ ਹਸਪਤਾਲ ਵਿਚ ਦਮ ਤੋੜ ਗਿਆ। ਗੋਲੀਬਾਰੀ ਉਪੰਰਤ ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ। ਘਟਨਾ ਦੀ ਨਿਊਯਾਰਕ ਪੁਲਿਸ ਵਿਭਾਗ ਜਾਂਚ ਕਰ ਰਿਹਾ ਹੈ।