ਅਮਰੀਕਾ ਵਿੱਚ ਕੁੱਝ ਘੰਟਿਆਂ ਅੰਦਰ ਦੂਜਾ ਵੱਡਾ ਹਮਲਾ; 10 ਲੋਕਾਂ ਦੀ ਮੌਤ

ਅਮਰੀਕਾ ਵਿੱਚ ਕੁੱਝ ਘੰਟਿਆਂ ਅੰਦਰ ਦੂਜਾ ਵੱਡਾ ਹਮਲਾ; 10 ਲੋਕਾਂ ਦੀ ਮੌਤ

ਓਹੀਓ: ਅਮਰੀਕਾ ਵਿੱਚ ਕੁੱਝ ਘੰਟਿਆਂ ਅੰਦਰ ਦੂਜਾ ਹਮਲਾ ਹੋਇਆ ਹੈ ਜਿਸ ਵਿੱਚ ਬੰਦੂਕਧਾਰੀ ਵੱਲੋਂ ਓਹੀਓ ਸੂਬੇ ਦੇ ਡੇਅਟਨ 'ਚ ਇੱਕ ਬਾਰ ਦੇ ਬਾਹਰ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 16 ਤੋਂ ਵੱਧ ਲੋਕ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਏ ਗਏ ਹਨ।

ਕੁੱਝ ਘੰਟੇ ਪਹਿਲਾਂ ਹੀ ਟੈਕਸਸ ਵਿੱਚ ਇੱਕ ਬੰਦੂਕਧਾਰੀ ਵੱਲੋਂ ਇਸੇ ਤਰ੍ਹਾਂ ਗੋਲੀਆਂ ਚਲਾ ਕੇ ਵਾਲਮਾਰਟ ਸਟੋਰ 'ਚ 20 ਲੋਕਾਂ ਨੂੰ ਮਾਰ ਦਿੱਤਾ ਗਿਆ ਸੀ ਤੇ ਕਈ ਜ਼ਖਮੀ ਹੋਏ ਸਨ। 

ਟੈਕਸਸ ਵਿੱਚ ਗੋਲੀਆਂ ਚਲਾਉਣ ਵਾਲੇ ਹਮਲਾਵਰ ਨੇ ਪੁਲਿਸ ਅੱਗੇ ਆਤਮਸਮਰਪਣ ਕਰ ਦਿੱਤਾ ਸੀ ਜਿਸ ਮਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਦਕਿ ਇਸ ਹਮਲਾਵਰ ਨੂੰ ਪੁਲਿਸ ਨੇ ਮਾਰ ਦਿੱਤਾ ਹੈ। 

ਟੈਕਸਸ ਹਮਲੇ ਦੀ ਪੂਰੀ ਖ਼ਬਰ ਪੜ੍ਹੋ: ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆ ਚਲਾ ਕੇ ਮਾਰੇ 20 ਲੋਕ; ਗੋਰੇ ਨਸਲਵਾਦ ਨਾਲ ਸਬੰਧਾਂ ਦਾ ਖਦਸ਼ਾ

ਟੈਕਸਸ ਹਮਲੇ ਦੇ ਤਾਰ ਗੋਰੇ ਨਸਲਵਾਦੀ ਅੱਤਵਾਦ ਨਾਲ ਜੋੜੇ ਜਾ ਰਹੇ ਹਨ। 
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ