ਨਿਊਜ਼ੀਲੈਂਡ 'ਚ ਸਿੰਘਣੀ ਨੇ ਸਿਰਜਿਆ ਇਤਿਹਾਸ, ਪੁਲਸ 'ਚ ਭਰਤੀ ਹੋ ਵਧਾਇਆ ਪੰਥ ਦਾ ਮਾਣ

ਨਿਊਜ਼ੀਲੈਂਡ 'ਚ ਸਿੰਘਣੀ ਨੇ ਸਿਰਜਿਆ ਇਤਿਹਾਸ, ਪੁਲਸ 'ਚ ਭਰਤੀ ਹੋ ਵਧਾਇਆ ਪੰਥ ਦਾ ਮਾਣ

ਬਾਜਾਖਾਨਾ- ਪਿੰਡ ਡੋਡ ਦੀ ਰਮਨਦੀਪ ਕੌਰ ਪੁੱਤਰੀ ਗੁਰਦੇਵ ਸਿੰਘ ਨੰਬਰਦਾਰ ਨੇ ਨਿਊਜ਼ੀਲੈਂਡ ਦੀ ਧਰਤੀ ’ਤੇ ਹੋਸਟਿੰਗ ਏਰੀਏ ’ਚ ਪੁਲਸ ਵਿਭਾਗ ਵਿਚ ਪਹਿਲੀ ਇੰਡੀਅਨ  ਸਿਖ ਬੀਬੀ  ਭਰਤੀ ਹੋਣ ਵਜੋਂ ਮਾਣ ਪ੍ਰਾਪਤ ਕੀਤਾ ਹੈ।

ਇਸ ਸੰਬਧੀ ਉਨ੍ਹਾਂ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ 2012 ਵਿਚ 12ਵੀਂ ਪਾਸ ਕਰਨ ਉਪਰੰਤ ਨਿਊਜੀਲੈਂਡ ਪੜ੍ਹਾਈ ਵਾਸਤੇ ਚਲੀ ਗਈ ਸੀ, ਜਿੱਥੇ ਉਕਤ ਵੱਲੋਂ ਸਖਤ ਮਿਹਨਤ ਕਰਨ ਉਪਰੰਤ ਡਿਪਲੋਮਾ ਇਨ ਬਿਜਨੈਂਸ ਮੈਨੇਜਮੈਂਟ ਵਿਚ ਪਾਸ ਕੀਤਾ ਗਿਆ ਅਤੇ ਉਸ ਉਪਰੰਤ ਪੁਲਸ ਕੋਰਸ ਵਿਚ ਦਾਖਲਾ ਲੈ ਕੇ ਉਕਤ ਨੂੰ ਵੀ ਵਧੀਆਂ ਅੰਕਾਂ ਨਾਲ ਪਾਸ ਕੀਤਾ ਅਤੇ ਅੰਤ 19 ਫਰਵਰੀ 2021 ਨੂੰ ਹੌਸਟਿੰਗ ਏਰੀਏ ਵਿਚ ਪੁਲਸ ਵੋਮੈਨ ਵਜੋਂ ਭਰਤੀ ਹੋਣ ਦਾ ਮਾਣ ਪ੍ਰਾਪਤ ਕੀਤਾ। ਉਕਤ ਲੜਕੀ ਦਾ ਵਿਆਹ ਅੰਮ੍ਰਿਤਸਰ ਨਾਲ ਸਬੰਧਿਤ ਪਰਿਵਾਰ ਨਾਲ ਨਿਊਜ਼ੀਲੈਂਡ ਵਿਚ ਹੀ ਕੀਤਾ ਗਿਆ ਹੈ।