ਡਾ. ਧਰਮਵੀਰ ਗਾਂਧੀ ਨੇ ਬਣਾਈ 'ਨਵਾਂ ਪੰਜਾਬ ਪਾਰਟੀ'

ਡਾ. ਧਰਮਵੀਰ ਗਾਂਧੀ ਨੇ ਬਣਾਈ 'ਨਵਾਂ ਪੰਜਾਬ ਪਾਰਟੀ'

ਪਟਿਆਲਾ: ਪਟਿਆਲਾ ਤੋਂ ਐੱਮਪੀ ਤੇ ਆਮ ਆਦਮੀ ਪਾਰਟੀ ਦੇ ਆਗੂ ਡਾ. ਧਰਮਵੀਰ ਗਾਂਧੀ ਨੇ ਆਪਣੀ ਸਿਆਸੀ ਪਾਰਟੀ ਨੂੰ ‘ਨਵਾਂ ਪੰਜਾਬ ਪਾਰਟੀ’ ਬਣਾਉਣ ਦਾ ਐਲਾਨ ਕੀਤਾ। ਇਹ ਪਾਰਟੀ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ’ ਦਾ ਹਿੱਸਾ ਹੋਵੇਗੀ, ਜਿਸ ਨੇ ਡਾ. ਗਾਂਧੀ ਦੀ ਪਟਿਆਲਾ ਤੋਂ ਉਮੀਦਵਾਰੀ ਸਮੇਤ ਆਪਣੇ ਛੇ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ।

ਡਾ. ਗਾਂਧੀ ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਚੋਣ ਕਮਿਸ਼ਨ ਵੱਲੋਂ ਕੀਤੇ ਗਏ ਆਮ ਚੋਣਾਂ–2019 ਦੇ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਦੇ ਇੱਕ ਦਿਨ ਬਾਅਦ ਕੀਤਾ ਹੈ। ਡਾ. ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ‘ਅਸੀਂ ਪਹਿਲਾਂ ਪੰਜਾਬ–ਮੰਚ ਬਣਾਇਆ ਸੀ, ਪਰ ਹੁਣ ਗੰਭੀਰ ਵਿਚਾਰ–ਵਟਾਂਦਰਿਆਂ ਤੋਂ ਬਾਅਦ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ; ਜੋ ਮੌਸਮੀ ਪਾਰਟੀਆਂ ਨੂੰ ਸਖ਼ਤ ਚੁਣੌਤੀ ਦੇਵੇਗੀ।

ਪਹਿਲਾਂ ਵਾਲਾ ਮੰਚ ਇੱਕ ਬੁੱਧੀਜੀਵੀ–ਫ਼ੋਰਮ ਬਣਿਆ ਰਹੇਗਾ। ’ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨੇ ਉਨ੍ਹਾਂ ਵਿਚ ਭਰੋਸਾ ਪ੍ਰਗਟਾਇਆ ਹੈ ਤੇ ਉਹ ਇਸ ਵਾਰ ਪਟਿਆਲਾ ਸੀਟ ਦੋਬਾਰਾ ਜਿੱਤਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਹਨ ਤੇ ਉਨ੍ਹਾਂ ਨੇ ਸਿਰਫ਼ ਆਪਣੇ ਹਲਕੇ ਲਈ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਦੇ ਭਲੇ ਲਈ ਮੁੱਦੇ ਚੁੱਕੇ ਹਨ।
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ