ਬੇਅਦਬੀ ਦੇ ਦੋਸ਼ੀ ਨੂੰ ਸੋਧਣ ਵਾਲੇ ਸਿੱਖਾਂ ਲਈ ਗੁਰਦੁਆਰਿਆਂ ਵਿੱਚ 30 ਜੂਨ ਨੂੰ ਅਰਦਾਸ ਕਰਨ ਦੀ ਬੇਨਤੀ

ਬੇਅਦਬੀ ਦੇ ਦੋਸ਼ੀ ਨੂੰ ਸੋਧਣ ਵਾਲੇ ਸਿੱਖਾਂ ਲਈ ਗੁਰਦੁਆਰਿਆਂ ਵਿੱਚ 30 ਜੂਨ ਨੂੰ ਅਰਦਾਸ ਕਰਨ ਦੀ ਬੇਨਤੀ
ਬੇਅਦਬੀ ਦੇ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਸੋਧਣ ਵਾਲੇ ਸਿੱਖ ਨੌਜਵਾਨ

ਲੰਡਨ: ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਘੋਰ ਬੇਅਦਬੀ ਕਰਨ ਵਾਲੇ ਦੁਸ਼ਟ ਮਹਿੰਦਰਪਾਲ ਬਿੱਟੂ ਨੂੰ ਨਵੀਂ ਜੇਲ੍ਹ ਨਾਭਾ ਗੱਡੀ ਚੜਾਕੇ ਭਾਈ ਗੁਰਸੇਵਕ ਸਿੰਘ ਅਤੇ ਭਾਈ ਮਨਿੰਦਰ ਸਿੰਘ ਨੇ ਖਾਲਸਈ ਰਵਾਇਤਾਂ ਅਤੇ ਗੌਰਵਮਈ ਪ੍ਰੰਪਰਾਵਾਂ ਤੇ ਪਹਿਰਾ ਦਿੱਤਾ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ ਵਲੋਂ ਇਹਨਾਂ ਦੋਵਾਂ ਯੋਧਿਆਂ ਦੀ ਇਸ ਕਾਰਵਾਈ ਦੀ ਹਾਰਦਿਕ ਪ੍ਰਸੰਸਾ ਕਰਦਿਆਂ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਜਿੱਥੇ ਮਰਜੀ ਚਲੇ ਜਾਣ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਖਾਲਸਾ ਉਹਨਾਂ ਦਾ ਪਿੱਛਾ ਕਰਦਾ ਹੋਇਆ ਪਾਪਾਂ ਦਾ ਫਲ ਜਰੂਰ ਭੁਗਤਾਵੇਗਾ। 

ਦਲ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਨੇ ਦੋਵਾਂ ਸਿੰਘਾਂ ਵਲੋਂ ਕੀਤੇ ਇਸ ਐਕਸ਼ਨ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਕੌਮ ਦੇ ਹੀਰੋ ਕਰਾਰ ਦਿੱਤਾ ਹੈ ।  ਯੂਨਾਈਟਿਡ ਖਾਲਸਾ ਦਲ ਯੂ.ਕੇ ਵਲੋਂ ਦੁਨੀਆਂ ਭਰ ਦੇ ਗੁਰਦਵਾਰਾ ਸਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ 30 ਜੂਨ ਐਤਵਾਰ ਨੂੰ ਭਾਈ ਗੁਰਸੇਵਕ ਸਿੰਘ ਅਤੇ ਭਾਈ ਮਨਿੰਦਰ ਸਿੰਘ ਦੀ ਚੜਦੀ ਕਲਾ, ਸਿਹਤਯਾਬੀ ਦੀ ਅਰਦਾਸ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹਨਾਂ ਦੋਵਾਂ ਸਿੰਘਾਂ ਵਲੋਂ ਕੌਮ ਪ੍ਰਤੀ ਨਿਭਾਏ ਗਏ ਇਸ ਫਰਜ਼ ਨਾਲ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਇਸ ਘਟਨਾ ਤੋਂ ਸਮੁੱਚੇ ਸਿੱਖ ਵਿਰੋਧੀਆਂ ਅਤੇ ਸਿੱਖ ਦੁਸ਼ਮਣਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਸਿੱਖ ਗੁਰੂ ਸਾਹਿਬ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ। ਵਕਤ ਆਉਣ ਤੇ ਉਹਨਾਂ ਨੂੰ ਖਾਲਸਾ ਸਜ਼ਾ ਜਰੂਰ ਦੇਵੇਗਾ।  

ਉਹਨਾਂ ਕਿਹਾ ਕਿ ਸਿੱਖਾਂ ਅਤੇ ਸਿੱਖੀ ਦੀ ਕਾਤਲ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਬਾਦਲ ਐਂਡ ਕੰਪਨੀ ਸਿਰਸੇ ਵਾਲੇ ਅਸਾਧ ਗੁਰਮੀਤ ਇੰਸਾ ਦੀਆਂ ਵੋਟਾਂ ਬਟੋਰਨ ਦੀ ਨੀਤੀ ਤੇ ਚੱਲ ਰਹੀਆਂ ਹਨ। ਜਦਕਿ ਸਿੱਖਾਂ ਦੀਆਂ ਨੱਬੇ ਫਸਿਦੀ ਤੋਂ ਵੱਧ ਕੁਰਬਾਨੀਆਂ ਨਾਲ ਅਜਾਦ ਹੋਏ ਭਾਰਤ ਵਿੱਚ ਸਿੱਖ ਹੱਕਾਂ ਹਿਤਾਂ ਦਾ ਘਾਣ ਲਗਾਤਾਰ ਜਾਰੀ ਹੈ। ਜਿਸ ਤੋਂ ਨਿਜਾਤ ਪਾਉਣ ਅਤੇ ਬਰਾਬਰ ਦੇ ਸ਼ਹਿਰੀ ਬਣ ਕੇ ਜਿਉਣ ਦਾ ਹੱਕ ਪ੍ਰਾਪਤ ਕਰਨ ਲਈ ਦਮਦਮੀ ਟਕਸਾਲ ਦੇ ਮੁਖੀ ਮਹਾਨ ਸਿੱਖ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਸੰਘਰਸ਼ ਅਰੰਭ ਕੀਤਾ ਗਿਆ ਜੋ ਕਿ ਉਹਨਾਂ ਦੀ ਲਾਸਾਨੀ ਸ਼ਹਾਦਤ ਤੋਂ ਬਾਅਦ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਵਿੱਚ ਤਬਦੀਲ  ਹੋ ਚੁੱਕਾ ਹੈ। ਜਿਸ ਵਿੱਚ ਯੋਗਦਾਨ ਪਾਉਂਦੇ ਹੋਏ ਸਿੱਖ ਨੌਜਵਾਨਾਂ ਸ਼ਹਾਦਤਾਂ ਪ੍ਰਾਪਤ ਕਰ ਗਏ, ਹਜਾਰਾਂ ਸਿੱਖਾਂ ਨੂੰ ਅਣਮਨੁੱਖੀ ਤਸ਼ੱਦਦ ਦਾ ਸਿ਼ਕਾਰ ਬਣਾਇਆ ਗਿਆ, ਹਜਾਰਾਂ ਸਿੱਖਾਂ ਨੂੰ ਲੰਬੇ ਸਮੇਂ ਲਈ ਜੇਲਾਂ ਵਿੱਚ ਬੰਦ ਕੀਤਾ ਗਿਆ। 

ਸਿੱਖ ਪਰਿਵਾਰਾਂ ਤੇ ਪੁਲਿਸ ਨੇ ਅਜਿਹੇ ਜ਼ੁਲਮ ਕੀਤੇ ਹਨ ਜਿਹਨਾਂ ਸਾਹਮਣੇ ਹਿਟਲਰ, ਅਬਦਾਲੀ, ਜਕਰੀਏ, ਮੀਰ ਮੰਨੂ ਦੇ ਜੁਲਮ ਵੀ ਬੌਣੇ ਨਜ਼ਰ ਆਉਂਦੇ ਹਨ। ਸਿੱਖ ਨਸਲਕੁਸ਼ੀ ਦਾ ਇਹ ਵਰਤਾਰਾ ਨਿਰੰਤਰ ਜਾਰੀ ਪਰ ਸਿੱਖ ਕੌਮ ਵਲੋਂ ਖਾਲਿਸਤਾਨ ਦਾ ਸੰਘਰਸ਼ ਜਾਰੀ ਹੈ। ਅੱਜ ਇਸ ਸੰਘਰਸ਼ ਨੂੰ ਫੇਲ ਕਰਨ ਲਈ ਭਾਰਤ ਅਤੇ ਪੰਜਾਬ ਦੀਆਂ ਸਰਕਾਰਾਂ ਆਪਣੇ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਹਨ। ਕੈਪਟਨ ਅਮਰਿੰਦਰ ਵਰਗੇ ਸਿੱਖ ਚਿਹਰਿਆਂ ਵਾਲੇ ਲੋਕਾਂ ਦੀ ਵਰਤੋਂ ਵੀ ਆਮ ਹੀ ਕੀਤੀ ਜਾ ਰਹੀ ਹੈ। ਪਰ ਇਹਨਾਂ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਇਹਨਾਂ ਵਰਗੇ ਅਨੇਕਾਂ ਮੌਕਾ ਪ੍ਰਸਤ ਅਤੇ ਕੌਮ ਘਾਤਕ ਆਏ, ਉਹਨਾਂ ਹਿੰਦੂਤਵੀਆਂ ਦੀ ਖੁਸ਼ੀ ਲੈਣ ਲਈ ਸਿੱਖ ਕੌਮ ਤੇ ਜ਼ੁਲਮ ਅਤੇ ਬੇਵਫਾਈਆਂ ਕੀਤੀਆਂ ਅਤੇ ਅਖੀਰ ਕੀਤੇ ਜ਼ੁਲਮਾਂ ਅਤੇ ਕੀਤੀਆਂ ਬੇਵਫਾਈਆਂ ਦੀ ਸਜ਼ਾ ਪ੍ਰਾਪਤ ਕਰਕੇ ਤੁਰਦੇ ਬਣੇ ਪਰ ਖਾਲਿਸਤਾਨ ਦਾ ਸੰਘਰਸ਼ ਖਤਮ ਨਹੀਂ ਕਰ ਸਕੇ। ਇਹਨਾਂ ਵਲੋਂ ਖਾਲਿਸਤਾਨੀਆਂ ਨੂੰ ਪਾਕਿਸਤਾਨੀ ਖੂਫੀਆ ਏਜੰਸੀ ਆਈ.ਐੱਸ.ਆਈ ਨਾਲ ਜੋੜਨਾ ਇਹਨਾਂ ਦੀ ਕੌਮ ਘਾਤਕ ਨੀਤੀ ਅਤੇ ਬੀਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ। ਇਹਨਾਂ ਦੀਆਂ ਉਕਤ ਘਿਨਾਉਣੀਆਂ ਹਰਕਤਾਂ ਤੋਂ ਸਾਬਤ ਹੁੰਦਾ ਹੈ ਕਿ ਇਹ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰਿਆਂ ਤੇ ਸਿੱਖ ਕੌਮ ਦੇ ਖਿਲਾਫ ਭੁਗਤ ਰਹੇ ਹਨ। 

ਕੈਪਟਨ ਅਮਰਿੰਦਰ ਵਲੋਂ  ਜੂਨ 1984 ਨੂੰ ਸਿੱਖ ਤਵਾਰੀਖ ਵਿੱਚ ਵਾਪਰੇ ਤੀਜੇ ਖੂਨੀ ਘੱਲੂਘਾਰੇ ਦੇ ਰੋਸ ਵਜੋਂ ਕਂਾਗਰਸ ਦੀ ਮੁੱਢਲੀ ਮੈਂਬਰਸਿ਼ੱਪ ਅਤੇ ਮੈਂਬਰ ਪਾਰਲੀਮੈਂਟ ਤੋਂ ਅਸਤੀਫਾ ਦੇ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣਾ, ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਵਕਤ ਕਾਰਜਕਰਨੀ ਦਾ ਮੈਂਬਰ ਬਣਕੇ ਅੰਮ੍ਰਿਤਸਰ ਐਲਾਨਨਾਮੇ ਲਈ ਸੰਘਰਸ਼ ਕਰਨ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪ੍ਰਣ ਕਰਨਾ, ਕੈਨੇਡਾ ਵਿੱਚ ਖਾਲਿਸਤਾਨੀ ਸਟੇਜ ਤੋਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਨਾ, ਦੁਬਾਰਾ ਉਸੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਾ, ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸੌਂਹ ਖਾਣੀ ਅਤੇ ਖਰੇ ਨਾ ਉਤਰਨਾ ਸਮੇਤ ਦਰਜਨਾਂ ਉਦਾਹਰਣਾ ਹਨ ਜੋ ਕੈਪਟਨ ਨੂੰ ਵੱਡਾ ਡਰਾਮੇਬਾਜ਼ ਦਰਸਾਉਂਦੀਆਂ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ