ਜਾਰਜੀਆ ਵਿਚ ਬਦਮਾਸ਼ਾਂ ਵੱਲੋਂ ਚਲਾਈ ਗਈ ਗੋਲੀ

ਜਾਰਜੀਆ ਵਿਚ ਬਦਮਾਸ਼ਾਂ ਵੱਲੋਂ ਚਲਾਈ ਗਈ ਗੋਲੀ

 3 ਪੁਲਿਸ ਅਧਿਕਾਰੀ ਜ਼ਖਮੀ, ਇਕ ਸ਼ੱਕੀ ਵੀ ਮਾਰਿਆ ਗਿਆ

ਐਟਲਾਂਟਾ, (ਜਾਰਜੀਆ)-(ਹੁਸਨ ਲੜੋਆ ਬੰਗਾ)ਸ਼ੱਕੀ ਵਿਅਕਤੀਆਂ ਦੀ ਕਾਰ ਦਾ ਪਿੱਛਾ ਕਰ ਰਹੀ ਪੁਲਿਸ ਉਪਰ ਚਲਾਈਆਂ ਗੋਲੀਆਂ ਵਿੱਚ 3 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਤੇ ਜਵਾਬੀ ਕਾਰਵਾਈ ਵਿਚ ਇਕ ਸ਼ੱਕੀ ਵੀ ਮਾਰਿਆ ਗਿਆ ਜਦ ਕਿ ਦੂਸਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਕੈਪਟਨ ਬਰਾਂਡਨ ਡਾਅਸਨ ਨੇ ਦਸਿਆ ਕਿ ਬਰੇਮੈਨ ਨੇੜੇ ਇੰਟਰਸਟੇਟ 20 ਵਿਖੇ 111 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਜਾ ਰਹੀ ਕਾਰ ਨੂੰ ਰੁਕਣ ਲਈ ਕਿਹਾ ਗਿਆ। ਇਕ ਵਾਰ ਕਾਰ ਰੁਕ ਗਈ ਪਰ ਬਾਅਦ ਵਿਚ ਫਿਰ ਸ਼ੱਕੀ ਵਿਅਕਤੀਆਂ ਨੇ ਕਾਰ ਭਜਾਉਣ ਦਾ ਯਤਨ ਕੀਤਾ। ਕਾਰ ਦਾ ਪਿੱਛਾ ਕਰ ਰਹੀ ਪੁਲਿਸ ਦੀ ਗੱਡੀ ਉਪਰ ਚਲਾਈਆਂ ਗੋਲੀਆਂ ਨਾਲ 3 ਪੁਲਿਸ ਅਧਿਕਾਰੀ ਜਖਮੀ ਹੋ ਗਏ ਜਿਨਾਂ ਨੂੰ ਐਟਲਾਂਟੇ ਦੇ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।