ਪਾਕਿਸਤਾਨੀ ਲੋਕ ਗਾਇਕ ਸ਼ੌਕਤ ਅਲੀ ਦਾ ਦਿਹਾਂਤ

ਪਾਕਿਸਤਾਨੀ ਲੋਕ ਗਾਇਕ ਸ਼ੌਕਤ ਅਲੀ ਦਾ ਦਿਹਾਂਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲਾਹੌਰ : ਪਾਕਿਸਤਾਨੀ ਮਸ਼ਹੂਰ ਫ਼ੋਕ ਸਿੰਗਰ ਸ਼ੌਕਤ ਅਲੀ ਜਿਨ੍ਹਾਂ ਨੂੰ ਪੌਪ ਗਾਇਕੀ ਦਾ ਕਿੰਗ ਵੀ ਕਿਹਾ ਜਾਂਦਾ ਸੀ।  ਉਨ੍ਹਾਂ ਦੀ 2 ਅਪ੍ਰੈਲ 2021 ਨੂੰ ਲਾਹੌਰ ਵਿੱਚ ਜਿਗਰ ਦੇ ਇਲਾਜ ਦੌਰਾਨ ਮੌਤ ਹੋ ਗਈ।ਸ਼ੌਕਤ ਅਲੀ  ਦੇ ਪੁੱਤਰ ਅਮੀਰ ਸ਼ੌਕਤ ਅਲੀ  ਨੇ ਦਸਿਆ ਕਿ ਉਸ ਦੇ ਪਿਤਾ ਦਾ ਇਲਾਜ ਆਰਮੀ ਹਸਪਤਾਲ ਵਿਚ ਚੱਲ ਰਿਹਾ ਸੀ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਜਿਗਰ ਦੀ ਗੰਭੀਰ ਸਮੱਸਿਆ  ਦੇ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਸ ਸਬੰਧੀ  ਇਹ ਸਾਰੀ ਜਾਣਕਾਰੀ ਅਮੀਰ ਸ਼ੌਕਤ ਅਲੀ ਨੇ ਮੀਡੀਆ ਨਾਲ ਸਾਂਝੀ ਕੀਤੀ।  

ਦੱਸਣਯੋਗ ਹੈ ਕਿ ਸ਼ੌਕਤ ਅਲੀ ਇੱਕ ਲੋਕ ਗਾਇਕ ਹੈ ਜੋ ਮਲਕਵਾਲ,ਪਾਕਿਸਤਾਨੀ ਪੰਜਾਬ ਵਿੱਚ ਜਨਮਿਆ ਸੀ। ਉਸ ਨੇ ਸੰਗੀਤ ਆਪਣੇ ਵੱਡੇ ਭਰਾ ਇਨਾਇਤ ਅਲੀ ਖਾਨ ਤੋਂ ਸਿੱਖਿਆ। ਉਸਨੇ 1960 ਤੋਂ ਕਾਲਜ ਦੇ ਦਿਨਾਂ ਵਿੱਚ ਹੀ ਗੀਤ ਗਾਉਣਾ ਸ਼ੁਰੂ ਕੀਤਾ ਸੀ। ਇਸ ਖ਼ਬਰ ਨਾਲ ਸੰਗੀਤਕ ਦੀ ਦੁਨੀਆਂ ਵਿਚ ਭਾਰੀ ਦੁੱਖ ਦੀ ਲਹਿਰ ਚੱਲ ਪਈ।