ਅਕਾਲ ਤਖ਼ਤ ਸਾਹਿਬ 'ਤੇ ਪੰਥ 'ਚੋਂ ਛੇਕੇ  ਲੰਗਾਹ ਦੀ ਮਾਫੀ ਲਈ ਸਾਥੀਆਂ ਨੇ ਕੀਤੀ ਫ਼ਰਿਆਦ

ਅਕਾਲ ਤਖ਼ਤ ਸਾਹਿਬ 'ਤੇ ਪੰਥ 'ਚੋਂ ਛੇਕੇ  ਲੰਗਾਹ ਦੀ ਮਾਫੀ ਲਈ ਸਾਥੀਆਂ ਨੇ ਕੀਤੀ ਫ਼ਰਿਆਦ

ਅੰਮ੍ਰਿਤਸਰ ਟਾਈਮਜ਼

 ਅੰਮਿ੍ਤਸਰ : ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਨੇੜਲੇ ਸਾਥੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਫਿਰ ਮਾਫ਼ੀ ਲਈ ਫਰਿਆਦ ਕੀਤੀ ਹੈ। ਅਕਾਲ ਤਖ਼ਤ ਪੁੱਜੇ ਲੰਗਾਹ ਦੇ ਸਾਥੀ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪਿਛਲੇ 190 ਦਿਨ ਤੋਂ ਲਗਾਤਾਰ ਤਖ਼ਤ ਸਾਹਿਬ ਦੇ ਸਨਮੁੱਖ ਗ਼ਲਤੀ ਦੀ ਮਾਫ਼ੀ ਲਈ ਫ਼ਰਿਆਦ ਲਾ ਰਹੇ ਹਾਂ। ਜਥੇਦਾਰ ਅਵਤਾਰ ਸਿੰਘ ਨੇ ਕਿਹਾ, ''ਲੰਗਾਹ ਨੂੰ ਬਣਦੀ ਸਜ਼ਾ ਦੇ ਕੇ ਪੰਥ ਵਿਚ ਸ਼ਾਮਲ ਕੀਤਾ ਜਾਵੇ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਮਿਲ ਕੇ ਬੇਨਤੀ ਕੀਤੀ ਹੈ ਕਿ ਦੀਵਾਲੀ ਮੌਕੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਲੰਗਾਹ ਮਾਮਲੇ 'ਤੇ ਹਮਦਰਦੀ ਨਾਲ ਵਿਚਾਰ ਕੀਤੀ ਜਾਵੇ''।