ਐੱਨਆਈਏ ਦਾ ਦਾਅਵਾ, ਸਚਿਨ ਹੈ ਬਸ ਇਕ ਮੋਹਰਾ, ਵੱਡੇ ਲੋਕਾਂ ਦੇ ਇਸ਼ਾਰਿਆਂ ’ਤੇ ਕਰ ਰਿਹਾ ਸੀ ਕੰਮ

ਐੱਨਆਈਏ ਦਾ ਦਾਅਵਾ, ਸਚਿਨ ਹੈ ਬਸ ਇਕ ਮੋਹਰਾ, ਵੱਡੇ ਲੋਕਾਂ ਦੇ ਇਸ਼ਾਰਿਆਂ ’ਤੇ ਕਰ ਰਿਹਾ ਸੀ ਕੰਮ

ਮਾਮਲਾ ਮੁੰਬਈ ’ਚ ਮੁਕੇਸ਼ ਅੰਬਾਨੀ ਦੇ ਘਰ ਕੋਲੋਂ ਧਮਾਕਾਖੇਜ਼ ਸਮੱਗਰੀ ਲੱਦੀ ਸਕਾਰਪੀਓ ਬਰਾਮਦ ਹੋਣ ਦਾ ..

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ  : ਮੁੰਬਈ ’ਚ ਮੁਕੇਸ਼ ਅੰਬਾਨੀ ਦੇ ਘਰ ਕੋਲੋਂ ਧਮਾਕਾਖੇਜ਼ ਸਮੱਗਰੀ ਲੱਦੀ ਸਕਾਰਪੀਓ ਬਰਾਮਦ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦਾ ਦਾਅਵਾ ਹੈ ਕਿ ਇਸ ਮਾਮਲੇ ਵਿਚ ਕਈ ‘ਵੱਡੇ ਖਿਡਾਰੀ’ ਸ਼ਾਮਲ ਹਨ ਜਿਨ੍ਹਾਂ ਦੇ ਇਸ਼ਾਰੇ ’ਤੇ ਸਚਿਨ ਵਝੇ ਕੰਮ ਕਰ ਰਿਹਾ ਸੀ। ਵਝੇ ਨੂੰ ਐੱਨਆਈਏ ਨੇ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਐੱਨਆਈਏ ਦੀ ਜਾਂਚ ਵਿਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਧਮਾਕਾਖੇਜ਼ ਸਮੱਗਰੀ ਲੱਦੀ ਸਕਾਰਪੀਓ ਕੋਲ ਪੀਪੀਈ ਪਹਿਨੇ ਜਿਸ ਵਿਅਕਤੀ ਦੇ ਹੋਣ ਦੀ ਗੱਲ ਕਹੀ ਜਾ ਰਹੀ ਸੀ, ਉਹ ਵਝੇ ਹੀ ਸੀ। ਜਾਂਚ ਏਜੰਸੀਆਂ ਨੂੰ ਗੁਮਰਾਹ ਕਰਨ ਦੇ ਮਕਸਦ ਨਾਲ ਉਸ ਨੇ ਪੀਪੀਈ ਕਿੱਟ ਨਹੀਂ ਬਲਕਿ ਢਿੱਲਾ ਕੁਡ਼ਤਾ ਪਜ਼ਾਮਾ ਪਾਇਆ ਹੋਇਆ ਸੀ। ਉਸ ਨੇ ਸਿਰ ’ਤੇ ਰੁਮਾਲ ਵੀ ਬੰਨ੍ਹਿਆ ਹੋਇਆ ਸੀ। ਐੱਨਆਈਏ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਇਸ ਮਾਮਲੇ ਵਿਚ ਕਈ ਵੱਡੇ ਲੋਕਾਂ ਦੇ ਸ਼ਾਮਲ ਹੋਣ ਦੇ ਸਬੂਤ ਮਿਲੇ ਹਨ। ਸਚਿਨ ਵਝੇ ਤਾਂ ਇਕ ਮੋਹਰਾ ਹੈ। ਉਹ ਇਨ੍ਹਾਂ ਸ਼ਾਤਿਰ ਖਿਡਾਰੀਆਂ ਦੇ ਨਿਰਦੇਸ਼ ’ਤੇ ਕੰਮ ਕਰ ਰਿਹਾ ਸੀ। ਇਨ੍ਹਾਂ ਵਿਚੋਂ ਕੁਝ ਲੋਕਾਂ ਨੂੰ ਛੇਤੀ ਹੀ ਪੁੱਛਗਿੱਛ ਲਈ ਸੱਦਿਆ ਜਾਵੇਗਾ। ਐੱਨਆਈਏ ਮੁਤਾਬਕ, ਟੈਲੀਗ੍ਰਾਮ ਐਪ ’ਤੇ ਪੋਸਟ ਕੀਤੇ ਗਏ ਅੱਤਵਾਦੀ ਸੰਗਠਨ ਜੈਸ਼-ਉਲ-ਹਿੰਦ ਦੇ ਇਕ ਪੱਤਰ ਵਿਚ ਫਿਰੌਤੀ ਮੰਗਣ ਅਤੇ ਘਟਨਾ ਦੀ ਜ਼ਿੰਮੇਵਾਰੀ ਲੈਣ ਦੀ ਵੀ ਜਾਂਚ ਕੀਤੀ ਜਾਵੇਗੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਹਿਲਾਂ ਹੀ ਇੰਡੀਅਨ ਮੁਜਾਹਦੀਨ ਦੇ ਇਕ ਸਾਥੀ ਤਹਿਸੀਨ ਅਖਤਰ ਨੂੰ ਹਿਰਾਸਤ ਵਿਚ ਲੈ ਲਿਆ ਹੈ, ਜਿਹਡ਼ਾ ਬੰਬ ਬਣਾਉਣ ਵਿਚ ਮਾਹਿਰ ਹੈ। ਐੱਨਆਈਏ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਖਤਰ ਤੋਂ ਪੁੱਛਗਿੱਛ ਕਰਨ ਅਤੇ ਟੈਲੀਗ੍ਰਾਮ ਐਪ ’ਤੇ ਧਮਕੀ ਭਰਿਆ ਪੱਤਰ ਪੋਸਟ ਕਰਨ ਲਈ ਇਸਤੇਮਾਲ ਕੀਤੇ ਗਏ ਮੋਬਾਈਲ ਨੂੰ ਜ਼ਬਤ ਕਰਨ ਤੋਂ ਬਾਅਦ ਕੁਝ ਠੋਸ ਸਬੂਤ ਜੁਟਾਏ ਗਏ ਹਨ। ਵਝੇ ਤੋਂ ਛੇਤੀ ਹੀ ਇਨ੍ਹਾਂ ਸਬੂਤਾਂ ਦੇ ਆਧਾਰ ’ਤੇ ਪੁੱਛਗਿੱਛ ਕੀਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਲਗਪਗ ਖੁੱਲ੍ਹ ਗਿਆ ਹੈ ਅਤੇ ਛੇਤੀ ਹੀ ਇਸ ਦੇ ਪਿੱਛੇ ਦੀ ਪੂਰੀ ਸਾਜ਼ਿਸ਼ ਨੂੰ ਸੁਲਝਾ ਲਿਆ ਜਾਵੇਗਾ।

ਨੀਤਾ ਅੰਬਾਨੀ ਨੂੰ ਬੀਐਚਯੂ ਦਾ ਵਿਜ਼ਿਟਿੰਗ ਪ੍ਰੋਫੈਸਰ ਬਣਾਉਣ ਦਾ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਨੇ ਕੀਤਾ ਖੰਡਨ

ਲੈਪਟਾਪ ’ਚ ਨਹੀਂ ਮਿਲਿਆ ਡਾਟਾ.

ਐੱਨਆਈਏ ਨੇ ਵਝੇ ਦੇ ਦਫ਼ਤਰ ਤੋਂ ਜਿਹਡ਼ਾ ਲੈਪਟਾਪ ਜ਼ਬਤ ਕੀਤਾ ਸੀ, ਉਸ ਵਿਚੋਂ ਕੋਈ ਡਾਟਾ ਨਹੀਂ ਮਿਲਿਆ। ਸਾਰਾ ਡਾਟਾ ਡਿਲੀਟ ਕੀਤਾ ਜਾ ਚੁੱਕਾ ਸੀ। ਇਸ ਤੋਂ ਇਲਾਵਾ ਵਝੇ ਨੇ ਆਪਣਾ ਮੋਬਾਈਲ ਫੋਨ ਵੀ ਐੱਨਆਈਏ ਨੂੰ ਮੁਹੱਈਆ ਨਹੀਂ ਕਰਵਾਇਆ। ਪੁੱਛਗਿੱਛ ਵਿਚ ਉਸ ਨੇ ਮੋਬਾਈਲ ਫੋਨ ਗੁੰਮ ਹੋਣ ਦੀ ਗੱਲ ਕਹੀ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਸਬੂਤ ਮਿਟਾਉਣ ਦੇ ਕ੍ਰਮ ਵਿਚ ਵਝੇ ਨੇ ਜਾਣ-ਬੁੱਝ ਕੇ ਆਪਣਾ ਮੋਬਾਈਲ ਫੋਨ ਕਿਤੇ ਸੁੱਟ ਦਿੱਤਾ ਜਾਂ ਨਸ਼ਟ ਕਰ ਦਿੱਤਾ।

ਵਝੇ ਦੇ ਸਹਿ ਮੁਲਾਜ਼ਮ ਤੋਂ ਲਗਾਤਾਰ ਚੌਥੇ ਦਿਨ ਪੁੱਛ-ਗਿੱਛ

ਐੱਨਆਈਏ ਨੇ ਸਚਿਨ ਵਝੇ ਦੇ ਸਾਥੀ ਰਿਆਜੁਦੀਨ ਕਾਜ਼ੀ ਤੋਂ ਬੁੱਧਵਾਰ ਨੂੰ ਲਗਾਤਾਰ ਚੌਥੇ ਦਿਨ ਪੁੱਛਗਿੱਛ ਜਾਰੀ ਰੱਖੀ। ਕਾਜ਼ੀ ਵਝੇ ਦੀ ਯੂਨਿਟ ਵਿਚ ਹੀ ਅਸਿਸਟੈਂਟ ਪੁਲਿਸ ਇੰਸਪੈਕਟਰ  ਹੈ ਤੇ ਵਾਰਦਾਤ ਤੋਂ ਬਾਅਦ ਸਬੂਤ ਮਿਟਾਉਣ ਵਿਚ ਸਚਿਨ ਦੀ ਮਦਦ ਕਰ ਰਿਹਾ ਸੀ। ਐੱਨਆਈਏ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਾਜ਼ੀ ਤੋਂ ਇਲਾਵਾ ਇਕ ਹੋਰ ਏਪੀਆਈ ਪ੍ਰਕਾਸ਼ ਹੋਵਲ ਨੂੰ ਵੀ ਦੁਪਹਿਰ ਬਾਅਦ ਪੁੱਛਗਿੱਛ ਲਈ ਸੱਦਿਆ ਗਿਆ। ਇਨ੍ਹਾਂ ਦੋਵਾਂ ਤੋਂ ਮਹੱਤਵਪੂਰਨ ਸੁਰਾਗ ਮਿਲਣ ਦੀ ਉਮੀਦ ਹੈ।