*ਕਿਸਾਨ ਸੰਘਰਸ਼ ਨੇ ਖਿੱਚਿਆ ਦੁਨੀਆ ਦਾ ਧਿਆਨ, *ਮੋਦੀ ਸਰਕਾਰ ਨਹੀਂ ਕਰ ਰਹੀ ਮਸਲਾ ਹਲ

*ਕਿਸਾਨ ਸੰਘਰਸ਼ ਨੇ ਖਿੱਚਿਆ ਦੁਨੀਆ ਦਾ ਧਿਆਨ, *ਮੋਦੀ ਸਰਕਾਰ ਨਹੀਂ ਕਰ ਰਹੀ  ਮਸਲਾ ਹਲ

*ਕਿਸਾਨ ਸੰਘਰਸ਼ ਨੇ ਖਿੱਚਿਆ ਦੁਨੀਆ ਦਾ ਧਿਆਨ, *ਮੋਦੀ ਸਰਕਾਰ ਨਹੀਂ ਕਰਹੀ ਮਸਲਾ ਹਲ

*ਕਿਸਾਨਾਂ ਤੋਂ ਡਰੀ ਭਾਜਪਾ ਨੇ ਤਿਰੰਗਾ ਯਾਤਰਾ ਦਾ ਸਹਾਰਾ ਲਿਆ

*ਭਾਜਪਾ ਦੀ ਤਿਰੰਗਾ ਯਾਤਰਾ ਦਾ ਵਿਰੋਧ ਨਹੀਂ ਕਰਨਗੇ ਕਿਸਾਨ। 

* ਯੂਪੀ ਸਰਕਾਰ ਕਿਸਾਨਾਂ  ਅੰਦੋਲਨ ਨੂੰ ਯੂਪੀ ਤੇ ਉੱਤਰਾਖੰਡ ਵਿੱਚ ਮਜਬੂਤ ਕਰਨ ਦੀ ਤਜਵੀਜ਼ ਨੂੰ ਲੈ ਕੇ ਭਾਜਪਾ ਡਰੀ ,ਕਿਸਾਨਾਂ ਉਪਰ ਕਰਨ ਲਗੀ ਜੁਲਮ

* ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਦਾ ਫੈਸਲਾ  ਕਿਹਾ ਪੰਜਾਬ ’ਚ ਹੋਵੇਗਾ ਮਿਸ਼ਨ 2022

ਅੰਮ੍ਰਿਤਸਰ ਟਾਈਮਜ਼ ਬਿਉਰੋ

ਬਰਨਾਲਾ:  ਕਿਸਾਨ ਸੰਸਦ ਵਰਗੇ ਨਵੇਂ ਘੋਲ-ਰੂਪਾਂ ਨੇ ਜਿੱਥੇ ਦੁਨੀਆਂ ਦਾ ਧਿਆਨ ਕਿਸਾਨ ਮੰਗਾਂ ਵੱਲ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਖਿੱਚਿਆ ਉੱਥੇ ਕਿਸਾਨ ਲੀਡਰਸ਼ਿਪ ਦੀ ਸੂਝ ਬੂਝ ਦਾ ਵੀ ਲੋਹਾ ਮਨਵਾਇਆ।ਇਸੇ ਕਰਕੇ ਸਰਕਾਰ ਕਿਸਾਨਾਂ ਵੱਲੋਂ ਅੰਦੋਲਨ ਨੂੰ ਯੂਪੀ ਤੇ ਉੱਤਰਾਖੰਡ ਵਿੱਚ ਮਜਬੂਤ ਕਰਨ ਦੀ ਤਜਵੀਜ਼ ਨੂੰ ਲੈ ਕੇ ਬਹੁਤ ਫਿਕਰਮੰਦ ਨਜਰ ਆ ਰਹੀ ਹੈ। ਇਸੇ ਮਾਯੂਸੀ 'ਚੋਂ ਯੂਪੀ ਸਰਕਾਰ ਕਿਸਾਨਾਂ ਨੂੰ ਧਮਕੀਆਂ ਦੇਣ 'ਤੇ ਉੱਤਰ ਆਈ ਹੈ। ਕਿਸਾਨ ਇਨ੍ਹਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ।ਉਧਰ ਕਿਸਾਨ ਅੰਦੋਲਨ ਕਰਕੇ ਕਸੂਤੀ ਘਿਰੀ ਬੀਜੇਪੀ ਨੇ ਲੋਕਾਂ ਤੱਕ ਪਹੁੰਚ ਬਣਾਉਣ ਲਈ  ਤਿਰੰਗਾ ਯਾਤਰਾ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇਸ ਨੂੰ ਬੀਜੇਪੀ ਦੀ ਚਾਲ ਦੱਸਦਿਆਂ ਅਪੀਲ ਕੀਤੀ ਹੈ ਕਿ ਹਰਿਆਣਾ ਵਿੱਚ 1 ਅਗਸਤ ਤੋਂ ਸ਼ੁਰੂ ਹੋਣ ਵਾਲੀ ਭਾਜਪਾ ਦੀ ਤਿਰੰਗਾ ਯਾਤਰਾ ਦਾ ਕਿਸਾਨ ਵਿਰੋਧ ਨਹੀਂ ਕਰਨਗੇ।ਮੋਰਚੇ ਨੇ ਕਿਹਾ ਕਿ ਭਾਜਪਾ ਦੀ ਹਰਿਆਣਾ ਇਕਾਈ ਵੱਲੋਂ ਪ੍ਰਸਤਾਵਿਤ ‘ਤਿਰੰਗਾ ਯਾਤਰਾ’ ਮੁੱਖ ਤੌਰ ’ਤੇ ਕਿਸਾਨਾਂ ਨੂੰ ਭੜਕਾਉਣ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਹੈ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀ ਇਸ ਮਨਘੜਤ ਯੋਜਨਾ ਨੂੰ ਵੇਖਣ ਤੇ ਰਾਸ਼ਟਰੀ ਝੰਡੇ ਦੀ ਆੜ ਵਿੱਚ ਗੰਦੀ ਚਾਲ ਨੂੰ ਕਾਮਯਾਬ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਕਿਸਾਨ ਕਿਤੇ ਵੀ ਵਿਰੋਧ ਨਾ ਕਰਨ ਅਤੇ ਕੌਮੀ ਝੰਡੇ ਦੇ ਸਤਿਕਾਰ ਨੂੰ ਵੀ ਯਕੀਨੀ ਬਣਾਇਆ ਜਾਵੇ। ਉਂਜ ਮੋਰਚੇ ਨੇ ਸਪੱਸ਼ਟ ਕੀਤਾ ਕਿ ਭਾਜਪਾ, ਜੇਜੇਪੀ ਅਤੇ ਉਨ੍ਹਾਂ ਦੇ ਨੇਤਾਵਾਂ ਦਾ ਬਾਈਕਾਟ ਤੇ ਕਾਲੇ ਝੰਡਿਆਂ ਰਾਹੀਂ ਵਿਰੋਧ ਦੇ ਹੋਰ ਸਾਰੇ ਪ੍ਰੋਗਰਾਮ ਜਾਰੀ ਰਹਿਣਗੇ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਸੰਸਦ ਦੀ ਕਾਰਵਾਈ ਦੇ ਸਮਾਨਾਂਤਰ ਜੰਤਰ-ਮੰਤਰ ’ਤੇ ਕਿਸਾਨ ਸੰਸਦ ਦੇ ਸੈਸ਼ਨ ਜਾਰੀ ਰਹਿਣਗੇ। 

ਚਡੂਨੀ ਵਲੋਂ ਪੰਜਾਬ ਚੋਣਾਂ ਲਈ ਸਰਗਰਮੀਆਂਂ ਤੇਜ਼

ਭਾਰਤ ਅੰਦਰ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਿਆਉਣ ਵਾਲੀ ਭਾਜਪਾ ਨੂੰ ਉੱਤਰ ਪ੍ਰਦੇਸ਼ ਵਿਚ ਹਰਾਉਣ ਲਈ ਵਿਸ਼ੇਸ਼ ਮਿਸ਼ਨ 2022 ਸ਼ੁਰੂ ਕੀਤਾ ਗਿਆ ਹੈ ਅਤੇ ਪੰਜਾਬ ਵਿਚ ਵੀ ਮਿਸ਼ਨ 2022 ਤਹਿਤ ਲੋਕਾਂ ਨੂੰ ਆਪਣੀ ਸਰਕਾਰ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਕਤ ਵਿਚਾਰ ਭਾਰਤੀ ਕਿਸਾਨ ਯੂਨੀਅਨ ਏਕਤਾ (ਚਢੂਨੀ) ਹਰਿਆਣਾ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚਢੂਨੀ ਨੇ  ਦਿੜ੍ਹਬਾ ਵਿਖੇ  ਪ੍ਰਗਟ ਕੀਤੇ। ਉਹ ਪੰਜਾਬ ਅੰਦਰ ਮਿਸ਼ਨ ਪੰਜਾਬ ਲਈ ਵੱਖ -ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਇਸ ਮੌਕੇ ਕਿਸਾਨਾਂ ਦੇ ਹੱਕ ਵਿਚ ਨਹੀਂ ਹਨ। ਦੇਸ਼ ਅੰਦਰ ਲੋਕਾਂ ਦਾ ਰਾਜ ਨਹੀਂ ਹੈ ਬਲਕਿ ਕਾਰਪੋਰੇਟ ਘਰਾਣੇ ਆਪਣਾ ਰਾਜ ਚਲਾ ਰਹੇ ਹਨ।ਪੰਜਾਬ ਮਿਸ਼ਨ ਬਾਰੇ ਉਨ੍ਹਾਂ ਕਿਹਾ ਕਿ 2022 ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਜੇਕਰ ਪੰਜਾਬ ਦੇ ਲੋਕ ਬਦਲਾਓ ਲਿਆਉਣਾ ਚਾਹੁੰਦੇ ਹਨ ਤਾਂ ਸਿਆਣੇ ਅਤੇ ਸੂਬੇ ਦੇ ਨਾਲ ਦੇਸ਼ ਦੀ ਭਲਾਈ ਚਾਹੁੰਣ ਵਾਲੇ ਲੋਕਾਂ ਨੂੰ ਅੱਗੇ ਲਿਆਂਦਾ ਜਾਵੇ। ਪ੍ਰਚੱਲਤ ਸਿਆਸੀ ਪਾਰਟੀਆਂ ਤੋਂ ਲੋਕਾਂ ਦੇ ਭਲੇ ਦੀ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ। ਪੰਜਾਬ ਵਿਚ ਲੋਕਾਂ ਦਾ ਰਾਜ ਕਾਇਮ ਕਰਕੇ ਅਤੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਵਾਲਿਆਂ ਨੂੰ ਪਿੱਛੇ ਧੱਕ ਕੇ ਪੰਜਾਬ ਨੂੰ ਪੂਰੇ ਦੇਸ਼ ਲਈ ਮਾਡਲ ਬਣਾ ਕੇ ਪੇਸ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਕਿਸੇ ਹੋਰ ਪਾਰਟੀ ਦੀ ਸਰਕਾਰ ਬਣਨ ’ਤੇ ਵੀ ਖੇਤੀ ਵਿਰੋਧੀ ਕਾਨੂੰਨ ਰੱਦ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਜਿਸ ਕਰਕੇ 2022 ਵਿਚ ਪੰਜਾਬ ਵਿਚ ਲੋਕ ਆਪਣੀ ਸਰਕਾਰ ਬਣਾ ਕੇ 2024 ਤੱਕ ਰਵਾਇਤੀ ਪਾਰਟੀਆਂ ਨੂੰ ਸਤਾ ਤੋਂ ਦੂਰ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਬਣਾਏ ਖੇਤੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਰੰਟ ਹਨ। ਜਿਸ ਕਰਕੇ ਇਹ ਕਾਨੂੰਨ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ। 

                          ਅੰਮ੍ਰਿਤਸਰ ਟਾਈਮਜ ਦਾ ਮੰਨਣਾ ਹੈ ਕਿ ਅਜ਼ਾਦ ਭਾਰਤ ਦੇ ਇਤਿਹਾਸ ਵਿੱਚ ਕਿਸਾਨ ਸੰਘਰਸ਼  ਨੇ ਇੱਕ ਨਵਾਂ ਅਧਿਆਏ ਲਿਖ ਦਿੱਤਾ ਹੈ, ਜਿਸ ਰਾਹੀਂ ਅੰਦੋਲਨਕਾਰੀਆਂ ਨੇ ਸਭ ਸਿਆਸੀ ਧਿਰਾਂ ਨੂੰ ਇਹ ਦੱਸ ਦਿੱਤਾ ਹੈ ਕਿ ਜਿਹੜਾ ਕਿਸਾਨ ਆਪਣੀ ਮਿਹਨਤ ਨਾਲ ਦੇਸ਼ ਨੂੰ ਖੁਰਾਕ ਵਿੱਚ ਆਤਮਨਿਰਭਰ ਬਣਾ ਸਕਦਾ ਹੈ, ਉਹ ਲੋਕਤੰਤਰ ਦੀ ਰਾਖੀ ਲਈ ਵੀ ਸਿਰ-ਧੜ ਦੀ ਬਾਜ਼ੀ ਲਾ ਸਕਦਾ ਹੈ । ਚੋਣਾਂ ਲੜਨ ਦੀ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਚੁਣੋਤੀ ਦਿਤੀ ਹੈ ਉਸ ਨਾਲ ਰਾਜਨੀਤਕ ਪਾਰਟੀਆਂ ਡਰੀਆਂ ਹੋਈਆਂ ਹਨ।ਚਡੂਨੀ ਨੇ ਪੰਜਾਬ 2022 ਪੰਜਾਬ ਚੋਣ ਮਿਸ਼ਨ ਸ਼ੁਰੂ ਕੀਤਾ ਹੈ।ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਅਗਲਾ ਕਦਮ ਪੁੱਟਦਿਆਂ ਪੱਛਮੀ ਬੰਗਾਲ ਵਾਂਗ ਹੀ ਉਤਰ ਪ੍ਰਦੇਸ਼ ਤੇ ਉਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਧੂੜ ਚਟਾਉਣ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ।  ਯੂ ਪੀ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਅਨੁਸਾਰ ਇਸ ਤੋਂ ਬਾਅਦ ਇਨ੍ਹਾਂ ਦੋਹਾਂ ਰਾਜਾਂ ਦੇ ਹਰ ਜ਼ਿਲ੍ਹੇ 'ਚ ਕਿਸਾਨ ਪੰਚਾਇਤਾਂ ਕਰਕੇ ਅੰਦੋਲਨ ਨੂੰ ਪਿੰਡ-ਪਿੰਡ ਤੱਕ ਪੁਚਾਇਆ ਜਾਵੇਗਾ ।ਯੂ ਪੀ ਦੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਉਹ ਰਾਜਧਾਨੀ ਲਖਨਊ ਦੀਆਂ ਹੱਦਾਂ ਨੂੰ ਵੀ ਦਿੱਲੀ ਵਾਂਗ ਹੀ ਘੇਰਨਗੇ ।ਇਸ ਵੇਲੇ ਕਿਸਾਨ ਅੰਦੋਲਨ ਅਜਿਹੀ ਜਨਤਕ ਲਹਿਰ ਦਾ ਰੂਪ ਲੈ ਚੁੱਕਾ ਹੈ।