ਕਿਸੇ ਤੋਂ ਰੋਕਿਆ ਨਹੀਂ ਜਾਣਾ ਕਾਫ਼ਲਾ - ਲੱਖਾ ਸਿਧਾਣਾ

ਕਿਸੇ ਤੋਂ ਰੋਕਿਆ ਨਹੀਂ ਜਾਣਾ ਕਾਫ਼ਲਾ - ਲੱਖਾ ਸਿਧਾਣਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੱਖੇ ਨੇ ਭੀੜ ਨੂੰ ਨਹੀਂ ਲੋਕਾਂ ਦੇ ਦਿਲਾਂ ਨੂੰ ਜਿੱਤਿਆ ਹੈ 

 ਨਵੀਂ ਦਿੱਲੀ :  ਲੱਖਾ ਸਿਧਾਣਾ ਗੁਰੂਦੁਆਰਾ ਮਸਤੂਆਣਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਤੇ ਆਸਰਾ ਲੈ ਕੇ ਦਿੱਲੀ ਨੂੰ ਰਵਾਨਾ ਹੋਵੇਗਾ। ਇਸ ਸਬੰਧੀ ਨੌਜਵਾਨਾਂ ਦਾ ਭਾਰੀ ਇਕੱਠ ਹੋਣ ਦੀ ਸੰਭਾਵਨਾ ਹੈ ।ਪੰਜਾਬ-ਹਰਿਆਣਾ ਦੀ ਸਰਹੱਦ ਸਥਿਤ ਸ਼ੰਭੂ ਬਾਰਡਰ 'ਤੇ ਵੱਡੀ ਗਿਣਤੀ 'ਚ ਨੌਜਵਾਨਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਕਿਸਾਨ ਯੂਨੀਅਨ ਵੱਲੋਂ ਮੈਸੇਜ ਵੀ ਵਾਇਰਲ ਕੀਤਾ ਜਾ ਰਿਹਾ ਹੈ।ਕਿਸਾਨ ਅੰਦੋਲਨ 'ਚ ਲੱਖਾ ਸਿਧਾਣਾ ਨੌਜਵਾਨਾਂ ਦੀ ਅਰਵਾਈ ਕਰਦਾ ਰਿਹਾ ਹੈ। 26 ਜਨਵਰੀ ਨੂੰ ਲਾਲ ਕਿਲ੍ਹਾ ਦੇ ਮਾਮਲੇ 'ਚ ਲੱਖਾ ਸਿਧਾਣਾ ਦਾ ਨਾਂ ਸ਼ਾਮਲ ਹੈ ਤੇ ਦਿੱਲੀ ਪੁਲਿਸ ਨੇ ਸਿਧਾਣਾ 'ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ।

 ਦੱਸ ਦੇਈਏ ਕਿ ਭਾਰਤੀ ਕਿਸਾਨ ਯੂਨੀਅਨ ਵੱਲੋਂ ਇਕ ਮੈਸੇਜ ਵਾਇਰਲ ਕੀਤਾ ਜਾ ਰਿਹਾ ਹੈ, ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਸ਼ੰਭੂ ਟੋਲ ਬੈਰੀਅਰ 'ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਇਸੇ ਧਰਨੇ 'ਤੇ ਸ਼ੁੱਕਰਵਾਰ ਸ਼ਾਮ 4 ਵਜੇ ਲੱਖਾ ਪਹੁੰਚੇਗਾ। ਦੱਸਣਯੋਗ ਹੈ ਕਿ ਬੀਤੇ ਦਿਨੀਂ ਕਿਸਾਨੀ ਸੰਘਰਸ਼ ਮੋਰਚੇ ਨੇ ਲੱਖਾ ਸਧਾਣਾ ਨੂੰ ਮੁੜ ਮੋਰਚੇ ਵਿੱਚ ਸ਼ਾਮਿਲ ਕਰ ਲਿਆ ਸੀ ਅਤੇ ਨਾਲ ਹੀ ਕਿਹਾ ਸੀ ਕਿ ਲੱਖਾ ਸਿਧਾਣਾ ਨੇ ਕੋਈ ਵੀ ਅਜਿਹੀ ਹਿੰਸਕ ਵਾਰਦਾਤ  ਨਹੀਂ ਕੀਤੀ  ਜਿਸ ਨਾਲ ਉਸ ਨੂੰ ਕਿਸਾਨੀ ਸੰਘਰਸ਼ ਤੋਂ ਦੂਰ ਰੱਖਿਆ ਜਾਵੇ  । ਕਿਸਾਨੀ ਮੋਰਚੇ ਦੇ ਲੀਡਰਾਂ ਦਾ ਥਾਪੜਾ ਹੁਣ ਲੱਖਾ ਸਿਧਾਣਾ  ਨੂੰ ਮਿਲ ਗਿਆ ਹੈ ਜਿਸ ਦੇ ਕਾਰਨ ਹੀ ਕਿਸਾਨੀ ਸੰਘਰਸ਼ ਮੋਰਚੇ ਵਿਚ ਇਕ ਵਾਰ ਫਿਰ ਤੋਂ  ਨੌਜਵਾਨੀ ਸੈਲਾਬ ਆ ਰਿਹਾ ਹੈ ।