ISI ਦੇ ਜਾਸੂਸ ਨਿਸ਼ਾਂਤ ਅਗਰਵਾਲ ਨੂੰ ਮਿਲੀ ਜ਼ਮਾਨਤ

ISI ਦੇ ਜਾਸੂਸ ਨਿਸ਼ਾਂਤ ਅਗਰਵਾਲ ਨੂੰ ਮਿਲੀ ਜ਼ਮਾਨਤ

ਭਾਰਤੀ ਨਿਆਂ ਪ੍ਰਣਾਲੀ 'ਚ ਬਹੁਗਿਣਤੀ ਵਿਸ਼ੇਸ਼ ਅਧਿਕਾਰ, ਘੱਟ ਗਿਣਤੀਆਂ  ਨਾਲ ਵੱਖਰੇਵੇਂ


ਅੰਮ੍ਰਿਤਸਰ ਟਾਈਮਜ਼ ਬਿਊਰੋ
ਫਰੀਮਾਂਟ:
ਭਾਰਤੀ ਇੰਜੀਨੀਅਰ ਨਿਸ਼ਾਂਤ ਅਗਰਵਾਲ ਨੂੰ ਭਾਰਤੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਨਿਸ਼ਾਂਤ ਅਗਰਵਾਲ ਵੱਲੋਂ ਬ੍ਰਹਮੋਸ ਮਿਜ਼ਾਈਲ ਬਾਰੇ ਸੰਵੇਦਨਸ਼ੀਲ ਗੁਪਤ ਜਾਣਕਾਰੀ ਲੀਕ ਕੀਤੀ ਗਈ ਸੀ। ਪਰ ਹੁਣ ਉਸ ਨੂੰ 4 ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਨਾਗਪੁਰ ਹਾਈ ਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ।
ਭਾਰਤੀ ਨਿਆਂ 'ਚ ਬਹੁਗਿਣਤੀ ਵਿਸ਼ੇਸ਼ ਅਧਿਕਾਰ ਸ਼ਾਮਿਲ ਹੈ, ਜਿਥੇ ISI ਲਈ ਜਾਸੂਸੀ ਕਰਨ ਵਾਲੇ ਨਿਸ਼ਾਂਤ ਅਗਰਵਾਲ ਨੂੰ ਜ਼ਮਾਨਤ ਮਿਲ ਜਾਂਦੀ ਹੈ, ਪਰ ਸਜਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਗੁਲਫੀਸ਼ਾ ਫਾਤਿਮਾ, ਜੋ ਇਕ ਮੁਸਲਿਮ ਐਮਬੀਏ ਗ੍ਰੈਜੂਏਟ ਅਤੇ ਇਕ ਅਧਿਆਪਕ 3 ਸਾਲਾਂ ਤੋਂ ਜੇਲ੍ਹ ਵਿੱਚ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਮੁਸਲਮਾਨ "ਭਾਰਤ ਵਿਰੋਧੀ" ਹੋਣ ਦੇ ਦੋਸ਼ਾਂ ਵਿੱਚ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ, ਉਹਨਾਂ ਵਿਰੁੱਧ ਕੋਈ ਸਬੂਤ ਨਾ ਹੋਣ ਦੇ ਬਾਵਜੂਦ ਉਹਨਾਂ ਨੂੰ 'ਅੱਤਵਾਦੀ' ਲੇਬਲ ਕੀਤਾ ਜਾਂਦਾ ਹੈ। ਇਨ੍ਹਾਂ ਘੱਟ ਗਿਣਤੀਆਂ ਲਈ ਲੋਕਤੰਤਰ ਦੇਸ਼ 'ਚ ਅੱਲਗ ਕਾਨੂੰਨ ਹੈ।


ਦੱਸਣਯੋਗ ਹੈ ਕਿ ਨਿਸ਼ਾਂਤ ਅਗਰਵਾਲ ਨੂੰ ਬ੍ਰਹਮੋਸ ਏਰੋਸਪੇਸ ਪਾਕਿਸਤਾਨੀ ਏਜੰਟਾਂ ਨਾਲ ਹਥਿਆਰਾਂ ਦੇ ਪ੍ਰਾਜੈਕਟ ਦੇ ਅਹਿਮ ਵੇਰਵੇ ਸਾਂਝੇ ਕਰਨ ਦੇ ਸਬੰਧ 'ਚ ਗ੍ਰਿਫਤਾਰ ਕੀਤਾ ਸੀ। ਇੰਜੀਨੀਅਰ ਨੇ ਆਪਣੇ ਸੀਨੀਅਰ ਸਹਿਯੋਗੀ ਦੇ ਕੰਪਿਊਟਰ ਤੋਂ ਸੁਪਰਸੋਨਿਕ ਮਿਜ਼ਾਈਲ ਨਾਲ ਸਬੰਧਤ ਡਾਟਾ ਕਾਪੀ ਕਰਨ ਦਾ ਜ਼ੁਰਮ ਇਕਬਾਲ ਵੀ ਕੀਤਾ ਸੀ। ਯੂਪੀ ਏਟੀਐਸ ਦੁਆਰਾ ਦਰਜ ਕੀਤੀ ਗਈ ਐਫਆਈਆਰ, ਵਿੱਚ ਕਿਹਾ ਗਿਆ ਸੀ ਕਿ ਅਗਰਵਾਲ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਸਨੇ ਲਗਭਗ ਚਾਰ ਸਾਲ ਪਹਿਲਾਂ ਡੇਟਾ ਦੀ ਨਕਲ ਕੀਤੀ ਸੀ, ਉਸਦੇ ਸੀਨੀਅਰ ਸਹਿਯੋਗੀ ਦੀ ਜਾਣਕਾਰੀ ਤੋਂ ਬਿਨਾਂ, ਜੋ ਬ੍ਰਹਮੋਸ ਏਰੋਸਪੇਸ ਦੀ ਹੈਦਰਾਬਾਦ ਸਹੂਲਤ ਵਿੱਚ ਤਾਇਨਾਤ ਸੀ। ਭਾਰਤ ਸਰਕਾਰ ਦੀ ਇਸ ਕਾਰਵਾਈ ਨੇ ਸਾਬਿਤ ਕਰ ਦਿੱਤਾ ਕਿ ਬਹੁ-ਗਿਣਤੀ ਵਿਸ਼ੇਸ਼ ਲਈ ਅਧਿਕਾਰ ਅੱਲਗ ਹਨ ਅਤੇ ਘੱਟ ਗਿਣਤੀਆਂ ਲਈ ਅੱਲਗ, ਜੋ ਬਿਨਾਂ ਕਿਸੇ ਜ਼ੁਰਮ ਤੋਂ ਜੇਲ੍ਹਾਂ ਵਿਚ ਬੰਦ ਹਨ।