ਬੰਗਾਲ 'ਚ ਚੌਥੇ ਗੇੜ ਦਾ ਚੋਣ ਪ੍ਰਚਾਰ  ਖ਼ਤਮ

ਬੰਗਾਲ 'ਚ ਚੌਥੇ ਗੇੜ ਦਾ  ਚੋਣ ਪ੍ਰਚਾਰ  ਖ਼ਤਮ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੋਲਕਾਤਾ : ਬੰਗਾਲ ਵਿਧਾਨ ਸਭਾ ਚੋਣਾਂ ਦੇ ਚੌਥੇ ਗੇੜ ਦੇ ਪ੍ਰਚਾਰ ਦਾ ਰੌਲ਼ਾ ਬੀਤੇ ਵੀਰਵਾਰ  ਖਤਮ ਹੋ ਗਿਆ। ਇਸ ਗੇੜ 'ਚ ਸੂਬੇ ਦੇ ਪੰਜ ਜ਼ਿਲ੍ਹਿਆਂ 'ਚ ਹੁਗਲੀ, ਹਾਵੜਾ, ਦੱਖਣ 24 ਪਰਗਨਾ, ਕੂਚਬਿਹਾਰ ਤੇ ਅਲੀਪੁਰਦਵਾਰ ਦੀਆਂ 44 ਸੀਟਾਂ ਲਈ 10 ਅਪ੍ਰੈਲ ਨੂੰ ਮਤਦਾਨ ਹੋਵੇਗਾਾ।

ਕੂਚਬਿਹਾਰ ਦੀਆਂ ਨੌਂ, ਅਲੀਪੁਰਦਵਾਰ ਦੀਆਂ ਪੰਜ, ਦੱਖਣ 24 ਪਰਗਨਾ ਦੀਆਂ 11, ਹਾਵੜਾ ਦੀਆਂ ਨੌਂ ਤੇ ਤੇਹੁਗਲੀ ਦੀਆਂ 10 ਸੀਟਾਂ ਲਈ ਮਤਦਾਨ ਹੋਵੇਗਾ।