ਡੈਲਟਾ ਪਲੱਸ ਫੇਫੜਿਆਂ 'ਤੇ ਵਧੇਰੇ ਪ੍ਰਭਾਵ ਪਾਵੇਗਾ ''

ਡੈਲਟਾ ਪਲੱਸ ਫੇਫੜਿਆਂ 'ਤੇ ਵਧੇਰੇ ਪ੍ਰਭਾਵ ਪਾਵੇਗਾ ''

ਅੰਮ੍ਰਿਤਸਰ ਟਾਈਮਜ਼ ਬਿਉਰੋ

ਨਵੀਂ ਦਿੱਲੀ-ਕੋਰੋਨਾ ਦੇ ਡੈਲਟਾ ਪਲੱਸ ਰੂਪ ਦੇ ਬਹੁਤ ਖ਼ਤਰਨਾਕ ਹੋਣ ਦੀਆਂ ਖ਼ਬਰਾਂ ਦਰਮਿਆਨ ਕੇਂਦਰ ਨੇ ਕਿਹਾ ਹੈ ਕਿ ਕੋਰੋਨਾ ਦੀ ਇਸ ਨਵੀਂ ਕਿਸਮ ਦਾ ਬਾਕੀਆਂ ਕਿਸਮਾਂ ਦੇ ਮੁਕਾਬਲੇ ਫੇਫੜਿਆਂ 'ਤੇ ਵਧੇਰੇ ਪ੍ਰਭਾਵ ਪੈ ਸਕਦਾ ਹੈ ਤੇ ਇਸ ਨਾਲ ਨਿਮੋਨੀਆ ਤੇ ਅੱਖਾਂ 'ਚ ਸੋਜਿਸ਼ ਪੈਣ ਦਾ ਵਧੇਰੇ ਖ਼ਤਰਾ ਹੈ । ਹਾਲਾਂਕਿ ਮਾਹਿਰਾਂ ਨੇ ਇਹ ਵੀ ਕਿਹਾ ਕਿ ਵਾਇਰਸ ਦੀ ਮਿਊਟੇਸ਼ਨ 'ਚ ਇਹ ਜ਼ਰੂਰੀ ਨਹੀਂ ਹੈ ਕਿ ਵਾਇਰਸ ਖ਼ਤਰਨਾਕ ਰੂਪ ਹੀ ਪਾਵੇ ਇਹ ਕਮਜ਼ੋਰ ਵੀ ਪੈ ਸਕਦਾ ਹੈ । ਸਿਹਤ ਮਾਹਿਰਾਂ ਵਲੋਂ ਇਹ ਚਿਤਾਵਨੀ ਉਸ ਵੇਲੇ ਆਈ ਹੈ ਜਦੋਂ ਭਾਰਤ ਸਰਕਾਰ ਵਲੋਂ ਇਸ ਨੂੰ ਚਿੰਤਾ ਦਾ ਕਾਰਨ ਕਰਾਰ ਦਿੱਤਾ ਗਿਆ ਹੈ ।ਅੰਕੜਿਆਂ ਮੁਤਾਬਿਕ ਡੈਲਟਾ ਪਲੱਸ ਰੂਪ ਹਾਲੇ ਤੱਕ ਦੇਸ਼ ਦੇ 12 ਰਾਜਾਂ 'ਚ ਪਹੁੰਚ ਗਿਆ ਹੈ ਅਤੇ ਇਸ ਦੇ 51 ਮਾਮਲੇ ਆਏ ਹਨ ।

ਪੰਜਾਬ 'ਚ ਡੈਲਟਾ ਪਲੱਸ ਦੇ 2 ਮਾਮਲਿਆਂ ਤੋਂ ਇਲਾਵਾ ਇਹ ਹੋਰ ਵੀ ਕਈ ਰਾਜਾਂ 'ਚ ਪਾਇਆ ਗਿਆ ਹੈ, ਜਿਸ 'ਚ ਸਭ ਤੋਂ ਵੱਧ 22 ਮਾਮਲੇ ਮਹਾਰਾਸ਼ਟਰ 'ਚ ਆਏ ਹਨ, ਜਦਕਿ ਮੱਧ ਪ੍ਰਦੇਸ਼ 'ਚ 2 ਅਤੇ ਮਹਾਰਾਸ਼ਟਰ ਅਤੇ ਤਾਮਿਲਨਾਡੂ 'ਚ 1-1 ਵਿਅਕਤੀ ਦੀ ਮੌਤ ਹੋ ਚੁੱਕੀ ਹੈ ।ਕੇਂਦਰ ਸਰਕਾਰ ਵਲੋੋਂ ਇਨ੍ਹਾਂ ਰਾਜਾਂ ਨੂੰ ਵਿਸ਼ੇਸ਼ ਸਾਵਧਾਨੀ ਰੱਖਣ ਅਤੇ ਕੋਰੋਨਾ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ  ।